ਪੰਨਾ:Alochana Magazine October, November, December 1967.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

...... ਪੁਰਾਤਨ ਹੱਥ-ਲਿਖਤਾਂ ਸੰਬੰਧੀ ਤੁਹਾਡੀ ਤ ਸੱਚ ਮੁੱਚ ਹੀ ਸ਼ਲਾਘ1-ਯੁੱਗ ਹੈ । ਅਕਾਲੀ ਪਕਾ ਵਿਚ ਇਸ ਬਾਰੇ ਇਕ ਬੜਾ ਪ੍ਰਜਾ-ਭਰਪੂਰ ਲੇਖ ਛਪਿਆ ਹੈ ਅਤੇ ਪੰਜਾਬ ਸਰਕਾਰ ਉੱਪਰ ਵੀ ਹੱਥ-ਲਿਖਤਾਂ ਦੀ ਸੰਭਾਲ ਸੰਬੰਧੀ ਜ਼ੋਰ ਪਾਇਆ ਗਿਆ ਹੈ ।...... ਅਜਮੇਰ ਸਿੰਘ, ਹੈਡਮਾਸਟਰ, ਗ: ਹਾਈ ਸਕੂਲ, ਮੀਮਸਾ ... ...ਪਰੂਫ ਪੜ੍ਹਨ ਦਾ ਕੋਈ ਚੰਗੇਰਾ ਬੰਦੋਬਸਤ ਕਰਵਾ ਸਕੇ ਤਾਂ ਹੀ ਪਰਚੇ ਦਾ ਮਿਆਰ ਕਾਇਮ ਰਹਿ ਸਕੇਗਾ । ਪਿਛਲ ਵਾਰ ਬੇਅੰਤ ਗ਼ਲਤੀਆਂ ਨੇ ਸਾਰੇ ਪਰਚੇ ਦੇ ਮੂੰਹ ਮੁਹਾਂਦਰੇ ਉੱਤੇ ਮਾਤਾ ਦੇ ਦਾਗਾਂ ਦੀ ਤਰੋਂ ਕਾ ਕਰ ਦਿੱਤਾ ਹੈ ।...... ਕਪੂਰ ਸਿੰਘ ਘੁੰਮਣ ਪੰਜਾਬੀ ਵਿਭਾਗ, ਪਟਿਆਲ (ਇਸ ਘਾਟ ਦਾ ਸੰਪਾਦਕ ਨੂੰ ਤੀਬਰ ਇਹਸਾਸ ਹੈ । ਪਰ ਪਰੂਫ ਪੜ੍ਹਨ ਤੇ ਮੁਣ ਦ ਬੰਧ ਸੰਪਾਦਨ ਤੋਂ ਅੱਡ ਹੋਣ ਕਰ ਕੇ, ਸੰਪਾਦਕ ਬੇਅੰਤ ਦੁਖੀ ਪਰ ਮਜਬੂਰ ਹੈ) ......ਤ੍ਹਾਡਾ ਮੁੱਖ ਲੇਖ ਪਿਛਲੇ ਆਲੋਚਨਾ, (ਤੇ ਐਤਕੀ ਵਾਲਾ ਉਹਦਾ ਹਿਸਾ) ਪੜਿਆ ਸੀ-ਬਹੁਤ ਵਧੀਆ । ਰਸ਼ਕ ਆਇਆ ਕਿ ਪ੍ਰੀਤ ਲੜੀ ਲਈ ਕਿਉ; ਨਹੀਂ ਤੁਸੀਂ ਖਦੇ ? ...... ਨਵਤੇਜ ਸਿੰਘ ਸੰਪਾਦਕ ‘ਪ੍ਰੀਤ ਲੜੀ’ ......ਮੈਂ ਆਪ ਜੀ ਦਾ 3-ਮਾਸਕ ਪੱਤਰ 'ਆਲੋਚਨਾ' ਆਪਣੇ ਇਕ ਮਿੱਤਰੋ ਕੋਲੋਂ ਲੈ ਕੇ ਪੜ੍ਹਦਾ ਵਾਂ, ਇਹ ਰਸਾਲਾ ਸਾਡੇ ਪੰਜਾਬੀ ਸਾਹਿੱਤ ਦੀ ਜੇਹੜੀ ਨਿਰਾ ਤੇ ਚੁੱਪ ਚਾਪ ਸੇਵਾ ਕਰ ਰਿਹਾ ਏ, ਉਹਨੂੰ ਮੈਂ ਬਿਆਨ ਕਰਨੋ ਅਸਮਰੱਥ ਆਂ ..** ਕੰਵਰ ਹੰਮਦ ਜ਼ਫ਼ਰ-ਉਲ-ਖ਼ਾਨ ਕੌਸ਼ਲੇ ਮੰਡੀ ਬੂਰੇ ਵਾਲਾ, ਤਹਿਸੀਲ ਵਿਹਾੜੀ, ਜ਼ਿਲਾ ਮੁਲਤਾਨ ਮਗਰਬੀ ਪਾਕਿਸਤਾ? ਪੀ. ਪਰਮਿੰਦਰ ਸਿੰਘ, ਪ੍ਰਿੰਟਰ ਤੇ ਪਬਲਿਸ਼ਰ ਨੇ ਪੰਜਾਬੀ ਸਾਹਿੱਤ ਅਕਾਡਮੀ, ਲਾਪ ਲਈ ਮਹਿੰਦਰਾ ਆਰਟ ਪ੍ਰੈਸ, ਕਚਹਿਰੀ ਰੋਡ, ਲੁਧਿਆਣਾ ਵਿਚ ਛਾਪ ਕੇ ਦਫ਼ਤਰ ਆਲੋਚਨਾ', ੧੬੮, ਮਾਡਲ ਗ੍ਰਾਮ, ਲੁਧਿਆਣਾ ਤੋਂ ਪ੍ਰਕਾਸ਼ਿਤ ਕੀਤਾ ।