ਪੰਨਾ:Alochana Magazine October, November, December 1966.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹ-ਟੇਪ ਨਹੀਂ ਹੁੰਦੀ, ਉਨ੍ਹਾਂ ਦੀਆਂ ਅੱਖੀਆਂ ਵਿਚ ਕੋਈ ਅਖਮਟੱਕਾ ਜਾਂ ਸੈਨਤ-ਭਰੀ ਗੁੰਝਲ ਨਹੀਂ ਹੁੰਦੀ, ਉਨ੍ਹਾਂ ਦੀਆਂ ਭਵਾਂ ਚਿੰਤਨ-ਸ਼ੀਲ ਹੋ ਕੇ ਵਿੰਗ ਟੇਢ ਨਹੀਂ ਦਰਸਾਉਂਦੀਆਂ, ਉਨ੍ਹਾਂ ਦੇ ਬੁੱਲ੍ਹ ਝਿਜਕਦੇ ਹੋਏ ਨਹੀਂ ਫਰਕਦੇ, ਉਹ ਨਿਸ਼ੰਗ ਸਾਫ਼ ਸੁਥਰੀ ਗੱਲ ਆਖਦੇ ਹਨ । ਉਨ੍ਹਾਂ ਦਾ ਮੱਥਾ ਉੱਚਾ ਅਤੇ ਉੱਜਲ ਹੁੰਦਾ ਹੈ, ਉਨ੍ਹਾਂ ਦੀਆਂ ਅੱਖਾਂ ਸਾਫ਼ ਤੇ ਰੌਸ਼ਨ, ਉਨ੍ਹਾਂ ਦੀ ਠੋਡੀ ਦ੍ਰਿੜ੍ਹ ਤੇ ਉਤਾਂਹ ਉੱਭਰੀ ਹੋਈ, ਉਨ੍ਹਾਂ ਦੇ ਮੋਢੇ ਵਿਸ਼ਾਲ, ਚੌੜੇ ਚਕਲੇ ਵਾਂਗ, ਉਨ੍ਹਾਂ ਦੇ ਹੱਥ ਮੁਕਤ, ਅਤੇ ਉਨ੍ਹਾਂ ਦੇ ਕਦਮ ਸਾਬਿਤ ਅਤੇ ਅਗਰਮੀ । ਅਜੇਹੇ ਹਸਤ-ਮੁਕਤ, ਵਿਸ਼ਾਲ-ਚਿੱਤ, ਉੱਜਲ ਦੀਦਾਰ, ਸਮਾਜ-ਹਿਤੂ ਦਿਲਾਂ ਵਾਲੇ ਸਮਾਜ-ਸੇਵੀ-ਪਾਤਰ ਕਿਸੇ ਹੋਰ ਉਪਨਿਆਸਕਾਰ ਦੀਆਂ ਰਚਨਾਵਾਂ ਵਿਚ ਨਹੀਂ ਮਿਲਦੇ। ਸ਼ੋਖੌਫ਼ ਨੂੰ ਪੜ੍ਹਨਾ, ਇਕ ਨਵੇਂ ਭੂ-ਖੰਡ ਦੀ ਖੋਜ ਵਾਂਗ ਹੈ । ਪਾਠਕ ਆਪਣੇ ਆਲੇ ਦੁਆਲੇ ਦੇ ਵਿਚਿ ਯਥਾਰਥ ਵਿਚ ਗਵਾਚਿਆ ਗਵਾਚਿਆ ਮਹਿਸੂਸ ਕਰਦਾ ਹੈ ਅਤੇ ਉਸ ਦੀ ਇਹ ਲਾਲਸਾ ਕਦੇ ਨਹੀਂ ਮੁੱਕਦੀ ਕਿ ਹੁਣ ਕੀ ਹੋਵੇਗਾ । ਬੌਲਖੌਫ਼ ਇਹ ਸਭ ਕੁੱਝ ਕਿਸ ਤਰ੍ਹਾਂ ਪ੍ਰਾਪਤ ਕਰਦਾ ਹੈ, ਇਸ ਬਾਰੇ ਬਿਉਰੇਵਾਰ ਜਾਂ ਕੁਮ-ਬੱਧ ਚ ਤੇ ਵਿਉਂਤ ਨਾਲ ਕੁੱਝ ਦੱਸਣਾ ਜੇਕਰ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ। ਮੇਰੀ ਰਾਏ ਵਿਚ ਤਾਂ ਇਸ ਦਾ ਇੱਕੋ ਇੱਕ ਕਾਰਣ ਇਹ ਹੈ ਕਿ ਉਹ ਆਪਣੇ ਪਾਤਰਾਂ ਦਾ ਜੀਵਨ ਆਪ ਜੀਉਂਦਾ ਰਿਹਾ ਹੈ । ਉਸ ਦੀ ਦ੍ਰਿਸ਼ਟੀ ਬਿਲੌਰ ਜਿਉਂ ਨਿਰਮਲ ਹੈ । ਜਦੋਂ ਵੀ ਕੋਈ ਵਿਅਕਤੀ ਉਸ ਦੇ ਸੰਪਰਕ ਵਿਚ ਆਇਆ ਹੈ, ਉਸ ਨੇ ਉਸ ਵਿਅਕਤੀ ਦੇ ਰੰਗ ਢੰਗ ਨੂੰ ਆਪਣੀ ਬਿਲੌਰੀ ਦਿਸ਼ਟੀ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦਿੱਤੀ ਹੈ । ਜੋ ਕੁੱਝ ਵੀ ਉਸ ਲਿਖਿਆ ਹੈ, ਉਸ ਨੇ ਪੂਰੀ ਰੀ ਸਿਦਕ ਦਿਲੀ ਨਾਲ ਲਿਖਿਆ ਹੈ ਅਤੇ ਉਸ ਦਾ ਹਰ ਇਕ ਵਾਕ ਇਕ ਪ੍ਰਕਾਰ ਨਾਲ ਦਿਲ ਦੀ ਬਾਤ ਹੈ । ਉਸ ਦਾ ਆਪਣਾ ਦਿਲ ਰੀਝਾਂ-ਭਰਿਆ ਅਤੇ ਅਰਮਾਨਾਂ ਨਾਲ ਡਲ੍ਹਕਦਾ ਹੋਇਆ ਮਦ-ਪਿਆਲਾ ਹੈ, ਉਹ ਸਤਿ ਦੀ ਪੂਰੀ ਦਿੜਤਾ ਨਾਲ ਭਾਲ ਕਰਦਾ ਹੈ ਅਤੇ ਉਸ ਦਾ ਦਿਲ ਆਪਣੇ ਲੋਕਾਂ ਦੇ ਦੁੱਖ ਸੁੱਖ ਨੂੰ ਪੂਰੀ ਤਰ੍ਹਾਂ ਅਨੁਭਵ ਕਰਦਾ ਹੈ । ਉਹ ਮਹਾਨ ਮਨੁੱਖੀ ਆਤਮਾ ਦਾ ਸ਼ਾਮੀ ਹੈ । ਜੇਕਰ ਰੂਸ ਤੋਂ ਬਾਹਰ ਸ਼ੈਲਖੌਫ਼ ਨੂੰ ਮਾਣ ਪ੍ਰਾਪਤ ਕਰਨ ਵਿਚ ਦੇਰ ਲੱਗੀ ਹੈ ਤਾਂ ਇਸ ਦਾ ਕਾਰਣ ਕੇਵਲ ਇਹ ਹੈ ਕਿ ਰੂਸ ਤੋਂ ਬਾਹਰਲੇ ਲੇਖਕ ਏਕਾਂਤਮਈ ਢੰਦਖੰਡੀ ਕਿੰਗਰਿਆਂ ਉੱਤੇ ਚੜ੍ਹ ਕੇ ਆਪਣੀ ਦੁਹਾਈ ਆਪ ਦੇਂਦੇ ਰਹੇ । ਸੰਕਟ-ਗਮੀ ਮਨੁੱਖੀ ਸਭਿਤਾ ਨੂੰ ਪਸ਼ੂਆਲੇ ਵਿਚ ਬਦਲਣ ਦੇ ਜਤਨ ਕਈ ਅਮੀਕਨ ਅਤੇ ਯੂਰਪੀ ਉਪਨਿਆਸਕਾਰਾਂ ਵੱਲੋਂ ਹੋਏ । ਸ਼ੋਲੋਖੋਫ਼ ਦੀਆਂ ਰਚਨਾਵਾਂ ਵਿਚ ਸੱਚ ਅਤੇ ਸੰਸਾਰ ਤੋਂ ਮੂੰਹ ਮੋੜ ਕੇ ਮਨ-ਬਚਨੀਆਂ ਦੁਆਰਾ ਨਿਪਟਾਰੇ ਅਤੇ ਨਬੇੜੇ ਕਰਨ ਦਾ ਕੋਈ ਜਤਨ ਨਹੀਂ ਅਤੇ ਨਾ ਹੀ ਇਸ ਵਿਚ ਬੌਧਿਕ ਬਚਨ ਬਿਲਾਸ 87

. --- - . . -