ਪੰਨਾ:Alochana Magazine October, November, December 1966.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਪਾਦਕ ਦੀ ਦਿੜ੍ਹਾਂ ਤੋਂ ਵਿਦਵਾਨਾਂ ਦੀ ਥੁੜ | ਪੰਜਾਬੀ ਦੀਆਂ ਥੁੜਾਂ ਬੇਅੰਤ ਹਨ ; ਹੋਣੀਆਂ ਹੀ ਹੋਈਆਂ-ਘਰ ਦੀ ਰਾਣੀ ਹੋਣ ਦੇ ਬਾਵਜੂਦ ਇਸ ਨੂੰ ਸੈਂਕੜੇ ਵਰੇ ਦਾਸੀ ਬਣ ਕੇ ਜੁ ਰਹਿਣਾ ਪਿਆ ਹੈ । ਹੁਣ, ਜਿਵੇਂ ਰਾਤੋ ਰਾਤ ਉਸ ਨੂੰ ਮੁੜ ਕੇ ਤਖ਼ਤ ਉੱਤੇ ਬਿਠਾ ਦਿੱਤਾ ਗਿਆ ਹੋਵੇ, ਉਸ ਦਾ ਸਾਰਾ ਰਾਣੀਪੁਣਾ ਬਹਾਲ ਹੁੰਦਾ ਲਗਦਾ ਹੈ । ਨਿਰਸੰਦੇਹ, ਉਸ ਨੇ ਰਾਜ ਚਲਾਉਣਾ ਹੈ, ਗਿਆਨਵਿਗਿਆਨ ਦਾ ਮਾਧਿਅਮ ਬਣਨਾ ਹੈ, ਲੋਕਾਂ ਦੀ ਸੂਝ ਤੇ ਸੋਝੀ ਦੇ ਸੋਮਿਆਂ ਤੇ ਭਾਂਡਿਆਂ ਨੂੰ ਆਪਣੇ ਅਨੁਸਾਰੀ ਬਣਾਉਣਾ ਹੈ । ਜਿਹੜੇ ਵੀਰ ਇਹ ਸਮਝਦੇ ਹਨ ਕਿ ਕਿਸੇ ਬੋਲੀ ਦੀ ਰਾਜ-ਸਥਾਪਨਾ, ਕਿਸੇ ਸ਼ਾਸਨ ਦੀ ਸਥਾਪਨਾ ਵਾਂਗ, ਰਾਜਸੀ ਏਲਾਨਾਂ ਨਾਲ ਹੀ ਮੁਕੰਮਲ ਹੋ ਜਾਂਦੀ ਹੈ, ਉਹ ਵੱਡੇ ਭਾਰੀ ਭੁਲੇਖੇ ਵਿਚ ਹਨ । ਬੋਲੀ ਨੂੰ, ਭਾਵੇਂ ਉਹ ਉਸ ਇਲਾਕੇ ਦੀ ਮਾਦਰੀ ਜ਼ਬਾਨ ਹੀ ਕਿਉਂ ਨਾ ਹੋਵੇ, ਰਾਜ-ਭਾਗ ਵਿਚ ਹਿੱਸਾ ਮਿਲਣ ਦੇ ਬਾਵਜੂਦ, ਸਮਾਜ ਵਿਚ ਸਾਦਰ ਤੇ ਸੁਯੋਗ ਸਥਾਨ ਪ੍ਰਾਪਤ ਕਰਨ ਲਈ ਸਖ਼ਤ ਘਾਲ ਤੇ ਘੋਲ ਕਰਨ ਦੀ ਲੋੜ ਪੈਂਦੀ ਹੈ । ਜਿਸ ਭਾਸ਼ਾ ਵਿਚ ਅੱਗੇ ਰਾਜ-ਪ੍ਰਬੰਧ, ਨਿਆਂ ਤੇ ਉਚੇਰੀ ਸਿੱਖਿਆ ਦਾ ਪ੍ਰਬੰਧ ਹੁੰਦਾ ਆਇਆ ਹੈ, ਉਸ ਦਾ ਸਾਡੀ ਸਾਰਿਆਂ ਦੀ ਸੁਰਤ ਉੱਤੇ ਛਾਏ ਹੋਣਾ ਸੁਭਾਵਿਕ ਹੈ । ਹੁਣ ਇਸ ਨੂੰ ਕੱਢਣਾ ਹੋਵੇ ਤਾਂ ਇਕ-ਦਮ ਕਿਸ ਬਿਧ ਕੱਢਿਆ ਜਾਏ ? ਇਕ ਠੋਸ ਉਦਾਹਰਣ ਲੈ ਲਈਏ : ਭਾਰਤ ਦਾ ਉਚੇਰਾ ਨਿਆਂ ਅੰਗ੍ਰੇਜ਼ੀ ਭਾਸ਼ਾ ਰਾਹੀਂ ਹੁੰਦਿਆਂ ਸੌ ਵਰੇ ਤੋਂ ਉੱਪਰ ਹੋ ਗਏ ਹਨ । ਹੁਣ ਜਦੋਂ ਕੋਈ ਵਕੀਲ ਜਾਂ ਜੱਜ, ਅੰਗੇਜ਼ੀ ਤੋਂ ਬਿਨਾਂ, ਭਾਰਤ ਦੀ ਕਿਸੇ ਬੋਲੀ ਵਿਚ ਨਿਆਂ ਕਰਨ ਉੱਤੇ ਮਜਬੂਰ ਹੁੰਦਾ ਹੈ, ਤਾਂ ਇਉਂ ਲਗਦਾ ਹੈ ਜਿਵੇਂ ਕੋਈ ਮਨਤਾਰੂ, ਜਾਨ ਬਚਾਉਣ ਦੀ ਖ਼ਾਤਿਰ, ਹੱਥ ਪੈਰ ਮਾਰ ਰਿਹਾ ਹੋਵੇ ! ਸਾਰੇ ਵਕੀਲ ਤੇ ਜੱਚ, ਇਹ ਜਾਣਦੇ ਹਨ ਕਿ ਜਿਸ ਨਿਆਂ ਦੀ ਸਮੁੱਚੀ ਪ੍ਰਕ੍ਰਿਆ, ਬੋਲੀ ਦੇ ਵਿਦੇਸ਼ੀ ਹੋਣ ਦੇ ਕਾਰਣ ਨਿਆਂ ਮੰਗਣ ਵਾਲਿਆਂ ਦੀ ਸਮਝ ਸੂਝ ਤੋਂ ਬਾਹਰ ਬਾਹਰ ਹੀ ਰਹਿੰਦੀ ਹੈ, ਉਸ ਦੇ ਸੰਕਲਪ ਵਿਚ ਹੀ ਇਕ ਬਹੁਤ ਵੱਡੀ ਕਾਣ ਹੈ, ਪਰ ਅੰਗ੍ਰੇਜ਼ੀ ਦੇ ਅਭਿਆਸ ਤੇ ਵਰਤੋਂ ਰਾਹੀਂ ਪ੍ਰਚਲਿਤ ਹੋ ਚੁੱਕੀ ਸ਼ਬਦਾਵਲੀ ਦੀ ਸਹੂਲਤ ਕਰਕੇ, ਨਾ ਵਕੀਲ ਹੀ ਅੰਗੇਜ਼ੀ ਛੱਡਣੀ ਚਾਹੁੰਦਾ ਹੈ, ਨਾ ਜੱਜ ਹੀ । ਦੇਸੀ ਭਾਸ਼ਾ ਵਿਚ ਬੋਲਣ ਦੀ ਪ੍ਰੇਰਣਾ ਕਰਨ ਵਾਲੇ ਨੂੰ ਉੱਤਰ ਮਿਲਦਾ ਹੈ : ‘ਚੰਗੇ ਭਲੇ ਪੜੇ-ਗੜੇ ਬੰਦਿਆਂ ਨੂੰ ਅਨਪੜ੍ਹ ਬਣਾਉਣ ਦਾ ਜਤਨ ਕਿਉਂ ਕਰਦੇ ਹੋ ?