ਪੰਨਾ:Alochana Magazine October, November, December 1966.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਸ਼ੇ ਲਏ ਗਏ ਹਨ । ਭੀਮਰਾਜ ਰਚਿਤ, 'ਡੀਜ਼ਲ ਮੇਲ ਤੇ ਕਿਸ਼ੋਰੀ ਲਾਲ ਰਚਿਤ ‘ਦੇਸੀ ਡੀਜ਼ਲ ਪਹਿਲੀ ਕਿਸਮ ਦੇ ਸਾਂਗ ਹਨ । ਰਾਮਾਨੰਦ ਰਚਿਤ ‘ਨੇਤਾ ਜੀ ਸੁਭਾਸ਼' ਤੇ ਸ਼ਿਵ ਕਰਨ ਸ਼ਰਮਾ ਕ੍ਰਿਤ ਨਹਿਰੂ ਕਾ ਸੰਦੇਸ਼ ਵਿਚ ਦੋਹਾਂ ਨੇਤਾਵਾਂ ਦੇ ਦੇਸ਼-ਪਿਆਰ ਨੂੰ ਵਿਸ਼ਾ ਬਣਾਇਆ ਗਿਆ ਹੈ । ‘ਠਹਿਰੂ ਕਾ ਸੰਦੇਸ਼’ ਜਵਾਹਰ ਲਾਲ ਦੀ ਮੌਤ ਉੱਤੇ ਲਿਖੀ ਉੱਕਾ ਨਵੀਂ ਤੇ ਵਰਣਨ-ਯੋਗ ਚੀਜ਼ ਹੈ । ਇਸ ਸਾਂਗ ਦੇ ਪਾਤਰ ਹਨ : ਭਾਰਤ ਮਾਤਾ, ਜਵਾਨ ਵਿਧਵਾ, ਆਜ਼ਾਦੀ ਦੇਵੀ, ਗੰਧਰਵ, ਵਿਸ਼ਨੂੰ, ਨਾਰਦ, ਧਰਮਰਾਜ, ਮੁਰਾਰਜੀ ਦੇਸਾਈ, ਲਾਲਬਹਾਦਰ ਸ਼ਾਸਤ੍ਰੀ ਤੇ ਜਵਾਹਰ-ਆਤਮਾ । ਜਵਾਹਰ ਦੀ ਮੌਤ ਉੱਤੇ ਜ਼ਿਮੀਂ ਅਸਮਾਨ ਕੰਬ ਜਾਂਦੇ ਹਨ । ਗੰਧਰਵ ਭਾਰਤ ਮਾਂ ਨੂੰ ਹਿਰਦੇ-ਵੇਧਕ ਖ਼ਬਰ ਦਿੰਦੇ ਹਨ ਲੇ ਪੱਟੀ ਬਾਂਧ ਪਟੇ ਕੈ ਮਾਤਾ ਗਮ ਤੇ ਛਾਤੀ ਭਰ ਲੀ ਕਰ ਪੱਥਰ ਕੀ ਦੇਖ ਮਾਰੀ ਕਾਚੀ ਬੇਲ ਕਤਰ ਲੀ, ਰੀ । ਦਸੋ ਦਿਸ਼ਾ ਰਹੀ ਕਾਂਪ ਪਾਬ ਤੈ ਮੋਟਾ ਹੋ ਗਿਆ ਚਾਲਾ ਰੀ . ...ਸੂਰਜ ਊਪਰ ਬਾਦਲ ਛਾ ਗਏ, ਜਗ ਦੀਖਣ ਲਾਗਿਆ ਕਾਲਾ ਹੈ । ਵਿਧਵਾ ਆਜ਼ਾਦੀ ਦੇਵੀ ਦਾ ਰੁਦਨ ਰੰਜ ਮੇਂ ਘਟੀ ਘੱਟ ਲੀ . ਡੋਰ ਮੇਰੇ ਹਾਥੋਂ ਤੋਂ ਛੁੱਟ ਲੀ । ਲੁਟਤੀ ਤੋਂ ਸੌ ਸਾਲ ਗੁਲਾਮੀ ਭੋਗੀ ਸਤਰਾ ਸਾਲ ਸੁਹਾਗਣ ਬਣ ਕੇ ਖੋ ਗੀ ਉਮਰ ਨਹੀਂ ਰਾਂਡ ਹੋਵਣ ਜੋਗੀ | ਮੈਂ ਤਨ ਕੇ ਲਾਗੀ ਦਾਗ ! ਫੇਰ ਗੰਧਰਵ, ਭਾਰਤ ਮਾਂ ਤੇ ਆਜ਼ਾਦੀ ਦੇਵੀ ਸਾਰੇ ਵਿਸ਼ਨੂੰ ਦੇਵਤਾ ਕੋਲ ਜਾ ਕੇ ਪੁਕਾਰ ਕਰਦੇ ਹਨ ਕਿ ਵਿਚਾਰੀ ਅੱਲੜ ਉਮਰ ਵਾਲੀ ਆਜ਼ਾਦੀ ਦੇਵੀ ਬੇਸਹਾਰਾ ਹੋ ਗਈ ਹੈ.. ਇਸ ਨੂੰ ਕੋਈ ਫੌਰ-ਟਿਕਾਣਾ ਦਿਓ । ਵਿਸ਼ਨੂੰ ਸਬਰ-ਸੰਤੋਖ ਦਾ ਉਪਦੇਸ਼ ਦਿੰਦਾ ਹੈ ਤੇ ਕਹਿੰਦਾ ਹੈ | ਇਸ ਸੰਸੈ ਸੰਸਾਰ ਭਰੇ ਮੇਂ ਮਤਲਬ ਸਭ ਨਰ ਨਾਰ ਮਰੇ ... ਹੈ ਸੰਸਾਰ ਕਾਲ ਕੇ ਮੁੱਖ ਮੇਂ ਲੇ ਈਸ਼ਵਰ ਭੀ ਅਉਤਾਰ ਮਰੇ । 1 ਕਹਿਰ ਹੋ ਗਿਆ । 44