ਪੰਨਾ:Alochana Magazine October, November, December 1966.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉੱਕਾ ਬਦਲ ਦਿੱਤਾ ਹੈ । ਉਨ੍ਹਾਂ ਦਾ ਗੌਤਮ ਬਹੁਤ ਘਟੀਆ ਮਨੁੱਖ ਹੈ ਜਿਹੜਾ ਆਪ ਪਰਾਈ ਕੰਨਿਆ ਦਾ ਨਗਨ ਚਿਤਰ ਦੇਖਣ ਦੀ ਉਤਕੰਠਾ ਰੱਖਦਾ ਹੈ ਪਟ ਆਪਣੀ ਪਤਨੀ ਦੇ ਨਗਨ ਮਾਡਲ ਬਣਨ ਤੋਂ ਅੱਗ ਬਗੋਲਾ ਹੋ ਜਾਂਦਾ ਹੈ । ਇੰਦਰ ਦੀ ਪ੍ਰਤਿਭਾ ਤੇ ਪ੍ਰਸਿੱਧੀ ਦੇਖ ਕੇ ਉਹ ਈਰਖਾ ਕਰਦਾ ਹੈ ਤੇ ਇਹੀ ਈਰਖਾ ਉਸ ਦੇ ਗੱਸੇ ਦੀ ਅੱਗ ਉੱਤੇ ਤੇਲ ਬਣਦੀ ਹੈ । ਅਹੱਲਿਆ, ਚੰਦਰਮਾ ਤੇ ਇੰਦਰ ਦੇ ਕਰਤੱਵਾਂ ਨੂੰ ਜੇ ਅਸੀਂ, ਪੌਰਾਣਿਕ ਕਥਾ ਦੀ ਤਰ੍ਹਾਂ, ਘੱਟ ਜਾਂ ਵੱਧ ਨਿੰਦਨੀ ਮੰਨ ਲਈਏ, ਤਾਂ ਉਨ੍ਹਾਂ ਦੇ ਕੁਕਰਮਾਂ ਦਾ ਖੰਡਨ ਕਰਨ ਦਾ, ਜਿਸ ਤਰ੍ਹਾਂ ਦਾ ਹੱਕ, ਉਸ ਕਥਾ ਦੀ ਉੱਚ ਹਸਤੀ ਰਿਸ਼ੀ ਗੌਤਮ ਨੂੰ ਪ੍ਰਾਪਤ ਹੈ ਉਹੋ ਜਿਹਾ ਨਾਟਕ ਦੇ ਫ਼ੈਸਰ ਗੌਤਮ ਨੂੰ ਨਹੀਂ। ਗੌਤਮ ਪਾਸੋਂ ਇਸ ਹੱਕ ਦਾ ਆਧਾਰ ਖੋਹ ਕੇ ਸੇਖ ਸਾਹਿਬ ਨੇ ਸਾਰੇ ਨਾਟਕ ਦੀ ਸਪਿਰਟ ਨੂੰ ਪੌਰਾਣਿਕ ਕਥਾ ਨਾਲੋਂ ਬਦਲ ਦਿੱਤਾ ਹੈ। ਹੈ । ਹੁਣ ਤੱਕ ਲੋਕ-ਚੇਤਨਾ ਗੌਤਮ ਰਿਸ਼ੀ ਦਾ ਸਤਿਕਾਰ ਕਰਦੀ ਤੇ ਇੰਦਰ ਦੇਵਤਾ ਦੇ ਕੁਕਰਮ ਨੂੰ ਪ੍ਰਣਾ ਕਰਦੀ ਆਈ ਹੈ । ਸੇਖੋਂ ਜੀ ਨੇ ਇੰਦਰ ਦੇ ਮੁਕਾਬਲੇ ਉੱਤੇ : ਗੌਤਮ ਨੂੰ ਕਿਸੇ ਪੱਖੋਂ ਭੀ ਉੱਚਾ ਨਹੀਂ ਰਹਿਣ ਦਿੱਤਾ। ਇੰਦਰ ਦਾ ਡੰਕਾ ਪੰਡਿਤ ਭਾਸਕਰ ਦੀ ਆਲੋਚਨਾ, ਚੰਦਰਮਾ ਦੀ ਵਡਿਆਈ ਤੇ ਅਹੱਲਿਆ ਦੀ ਸ਼ਰਧਾ ਨੂੰ ਰਾਹੀਂ ਬਹੁਤ ਜ਼ੋਰ ਦੀ ਵਜਾਇਆ ਗਿਆ ਹੈ ਪਰ ਗੌਤਮ ਗ਼ਰੀਬ ਦਾ ਪੱਖ ਪੂਰਨ ਵਾਲਾ ਨਾਟਕ ਵਿਚ ਇਕ ਭੀ ਪਾਤਰ ਨਹੀਂ ਬਲਕਿ ਕਦਮ ਕਦਮ ਉੱਤੇ ਉਸ ਦਾ ਆਚਰਣ ਦੀਆਂ ਕਮਜ਼ੋਰੀਆਂ ਪਾਠਕਾਂ ਜਾਂ ਦਰਸ਼ਕਾਂ ਦੇ ਸਾਹਮਣੇ ਲਿਆ ਕੇ ਉਸ ਬਾਬਤ ਸ਼ੁਰੂ ਵਿਚ ਪੈਦਾ ਹੋਈ ਰਾਏ ਨੀਵੀਂ ਤੋਂ ਹੋਰ ਨੀਵੀਂ ਪੁਜਾਈ ਗਈ ਹੈ । ਰਿਸ਼ੀ ਗੋਤਮ ਜਿਹਾ ਕਿ ਉੱਪਰ ਕਿਹਾ ਗਿਆ ਹੈ, ਆਪਣੇ ਸੰਸਾਰ ਵਿਚ ਸਦਾਚਾਰਕ ਕੀਮਤਾਂ ਦੀ ਆਵਾਜ਼ ਹੈ, ਇਨ੍ਹਾਂ ਦਾ ਰਖਵਾਲਾ ਹੈ ਤੇ ਇਨ੍ਹਾਂ ਦੇ ਭੰਗ ਹੋਣ ਸਮ ਇਨਾਂ ਨੂੰ ਦੋਬਾਰਾ ਸਥਾਪਿਤ ਕਰਨ ਵਾਲੀ ਸ਼ਕਤੀ ਹੈ । ਉਸ ਦਾ ਸਰਾਪ ਇਕ ਤਰਾ ਨਾਲ ਸਾਰੇ ਸਮਾਜ ਨੂੰ ਜ਼ੋਰਦਾਰ ਚੇਤਾਵਨੀ ਹੈ ਕਿ ਸ੍ਰਿਸ਼ਟੀ ਇਕ ਨਿਯਮਬੱਧ ਨਿਜ਼ਾਮ ਹੈ, ਇਸ ਵਿਚ ਨੀਚ ਕਰਮ ਕਰ ਕੇ ਕੋਈ ਅਣਵੰਡਿਆ ਨਹੀਂ ਰਹਿ ਸਕਦਾ - ਗਿਣੇ ਮਿੱਥ ਕੇ ਕੀਤਾ ਦੋਸ਼ ਕਠੋਰ ਢੰਡ ਦਾ ਭਾਗੀ ਹੈ ਪਰ ਅਚੇਤ ਦੋਸ਼ ਨੂੰ ਭੀ ਦੰਡ ਦਾ ਗੱਲ ਨ ਕੁੱਝ ਲੋਕ ਸਹਿਣਾ ਹੀ ਪੈਂਦਾ ਹੈ । ਨਾਟਕਕਾਰ ਨੇ ਪ੍ਰੋਫ਼ੈਸਰ ਗੌਤਮ ਪਸ ਸਦਾਚਾਰਕ ਕੀਮਤਾਂ ਦੀ ਆਵਾਜ਼ ਹੋਣ ਦਾ ਰੋਲ ਖੋਹ ਕੇ ਆਪਣੇ ਨਾਟਕ ਨੇ ਵਿਨਾਂ ਕੀਮਤਾਂ ਦੀ ਤਕੜੀ ਉੱਤੇ ਤੁਲਣ ਤੋਂ ਬਚਾਉਣ ਦਾ ਯਤਨ ਕੀਤਾ ਹੈ । ਉਸ ਨੇ ਨਾਟਕ ਵਿਚ ਸਦਾਚਾਰਕ ਵਾਤਾਵਰਣ ਦੀ ਬਜਾਏ ਕਲਾਤਮਕ ਵਾਤਾਵਰਣ ਪ੍ਰਧਾਨ ਕੀਤਾ ਹੈ । ਇਸ ਕਲਾਤਮਕ ਵਾਤਾਵਰਣ ਵਿਚ ਸਦਾਚਾਰਕ ਕੀਮਤਾਂ ਦਲੀਆਂ 16