ਪੰਨਾ:Alochana Magazine October, November, December 1966.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਿਲਾ ਕਰਦਾ ਹੈ ਤਾਂ ਉਹ ਨਗਨ ਚਿਤਰ ਬਾਰੇ ਆਪਣੀ ਝਿਜਕ ਨੂੰ ਤਿਆਗ ਦੇਂਦੀ ਹੈ । ਇਸ ਤਰ੍ਹਾਂ ਉਸ ਦੇ ਕਲ-ਸਤਿਕਾਰ ਦੇ ਭਾਵਾਂ ਨੂੰ ਅਪੀਲ ਕਰ ਕੇ ਉਹ ਅਹੱਲਿਆ ਨੂੰ ਹੌਲੀ ਹੌਲੀ ਨਗਨ ਮਾਡਲ ਬਣਨ ਵੱਲ ਪ੍ਰੇਰਦਾ ਹੈ । ਇਸ ਯਤਨ ਵਿਚ ਅਖੀਰਲੀ ਚੋਟ ਤਦ ਲਗਦੀ ਹੈ ਜਦ ਇੰਦਰ ਅਹੱਲਿਆ ਦੀ ਸੁੰਦਰਤਾ ਨੂੰ ਸਦੀਵੀ ਬਣਾਉਣ ਦਾ ਇਕਰਾਰ ਦਿਵਾ ਕੇ ਉਸ ਦੀ ਕਲਪਣਾ ਨੂੰ ਟੁੰਬਦਾ ਹੈ । ਇਕ ਇਸਤੀ ਸਾਹਮਣੇ ਅਜਿਹੀ ਸੰਭਾਵਨਾ ਪੇਸ਼ ਕਰ ਕੇ ਉਸ ਦੀ ਇਕ ਬਹੁਤ ਵੱਡੀ ਕਮਜ਼ੋਰੀ ਨੂੰ ਛੁਹਿਆ ਜਾ ਸਕਦਾ ਹੈ । ਕਲਾ ਦੇ ਸਤਿਕਾਰ ਤੇ ਆਪਣੀ ਸੁੰਦਰਤਾ ਨੂੰ ਚਿਰੰਜੀਵ ਕਰਨ ਦੀ ਲੋਚਾ ਦੇ ਅਧੀਨ ਅਹੱਲਿਆ ਇੰਦਰ ਦੇ ਕਪਟ-ਜਾਲ ਵਿਚ ਫਸਦੀ ਹੈ ਤੇ ਆਪਣੇ ਪਤੀ ਨਾਲ ਆਪਣੇ ਮੰਤਵਾਂ ਦੀ ਸਫ਼ਾਈ ਪੇਸ਼ ਕਰਨ ਲੱਗਿਆਂ ਉਹ ਕੇਵਲ ਕਲਾ ਦੇ ਉਚੇਚ ਦਾ ਜ਼ਿਕਰ ਹੀ ਕਰਦੀ ਹੈ । ਪੌਰਾਣਿਕ ਕਹਾਣੀ ਦੇ ਮਦਨ ਦੇਵਤਾ ਨੂੰ ਸੇਖੋਂ ਸਾਹਿਬ ਨੇ ਆਧੁਨਿਕ ਇਸ ਦੀ ਆਪਣੀ ਸੁੰਦਰਤਾ ਨੂੰ ਅਮਰ ਕਰਨ ਦੀ ਲਾਲਸਾ ਬਣਾ ਦਿੱਤਾ ਹੈ । ਜਿਵੇਂ ਉੱਥੇ ਮਦਨ ਦੇਵਤਾ ਦੇ ਪ੍ਰਵੇਸ਼ ਤੋਂ ਅਹੱਲਿਆ ਅਨਜਾਣ ਹੈ ਤਿਵੇਂ ਇਸ ਲਾਲਸਾ ਤੋਂ ਅਹੱਲਿਆ ਅਚੇਤ ਹੈ ਪਰ ਇਹ ਲਾਲਸਾ ਹੈ ਨਿਰਣੈਜਨਕ । ਇਸ ਨੂੰ ਟੰਬੇ ਬਗੈਰ ਇੰਦਰ ਆਪਣੇ ਨਿਸ਼ਾਨੇ ਵਿਚ ਕਾਮਯਾਬ ਨਹੀਂ ਸੀ ਹੋ ਸਕਦਾ। ਇਸ ਗੁੱਝੇ ਮੰਤਵ ਹੇਠ ਅਹੱਲਿਆ ਦਾ ਨਗਨ ਮਾਡਲ ਬਣਨਾ ਵਿਅਕਤੀਗਤ ਹਉਮੈ ਦਾ ਇਕ ਕ੍ਰਿਸ਼ਮਾ ਹੈ ਜਿਸ ਨੂੰ ਕਿਸੇ ਤਰ੍ਹਾਂ ਸਚਿਆਇਆ ਨਹੀਂ ਜਾ ਸਕਦਾ । ਜਿਵੇਂ ਪੌਰਾਣਿਕ ਅਹੱਲਿਆ ਮਦਨ ਦੇਵਤਾ ਦੇ ਪ੍ਰਵੇਸ਼ ਬਗੈਰ ਇੰਦਰ ਦੇ ਧੋਖੇ ਵਿਚ ਨਹੀਂ ਸੀ ਆ ਸਕਦੀ ਤਿਵੇਂ ਆਧੁਨਿਕ ਅਹੱਲਿਆ ਆਪਣੇ ਚਿਤਰ ਦੇ ਹਿਸ ਦੀ ਨੁਮਾਇਸ਼ ਵਿਚ ਭੇਜੇ ਜਾਣ ਦੇ ਲਾਭ ਬਗੈਰ, ਇੰਦਰ ਅੱਗੇ ਨਗਨ ਹੋਣਾ ਪ੍ਰਵਾਨ ਨਹੀਂ ਸੀ ਕਰ ਸਕਦੀ । ਇਹ ਦੋਵੇਂ ਮੰਤਵ ਸਮਾਜਵਾਦੀ ਕਲਾ ਸਿੱਧਾਂਤ ਅਨੁਸਾਰ ਕੀ ਮੁੱਲ ਰੱਖਦੇ ਹਨ, ਇਹ ਸੇਖੋਂ ਸਾਹਿਬ ਨੇ ਉੱਕਾ ਸਪਸ਼ਟ ਨਹੀਂ ਕੀਤਾ ਤੇ ਇਹ ਅਸਪਸ਼ਟਤਾ ਇਸ ਨਾਟਕ ਦੇ ਪ੍ਰਭਾਵ ਨੂੰ ਕਮਜ਼ੋਰ ਕਰਨ ਦਾ ਸਭ ਤੋਂ ਵੱਡਾ ਕਾਰਣ ਹੈ । | ਸੇਖੋਂ ਸਾਹਿਬ ਨੇ ਪੌਰਾਣਿਕ ਕਥਾ ਦੇ ਪਾਤਰਾਂ ਦੇ ਨਾਂ ਕਾਇਮ ਰੱਖ ਕੇ ਉਨ੍ਹਾਂ ਦੇ ਆਚਰਣ ਵਿਚ ਜੋ ਤਬਦੀਲੀਆਂ ਲਿਆਂਦੀਆਂ ਹਨ ਉਨ੍ਹਾਂ ਤੋਂ ਉਹਨਾਂ ਦੇ ਨਾਟਕ ਲਿਖਣ ਦੇ ਮੰਤਵ ਉੱਤੇ ਕਾਫ਼ੀ ਚਾਨਣ ਪੈਂਦਾ ਹੈ । ਉਸ ਕਥਾ ਵਿਚ ਸਭ ਤੋਂ ਉੱਤਮ ਪਾਤਰ ਗੌਤਮ ਹੈ ਤੇ ਸਭ ਤੋਂ ਨੀਚ ਇੰਦਰ । ਚੰਦਰਮਾ ਦਾ ਦੋਸ਼ ਇੰਦਰ ਤੋਂ ਘੱਟ ਹੈ ਤੇ ਅਹੱਲਿਆ ਭਾਵੇਂ ਸੁਚੇਤ ਤੌਰ ਉੱਤੇ ਦੋਸ਼ੀ ਨਹੀਂ ਅਚੇਤ ਦੋਸ਼ ਦੀ ਸ਼ਿਕਾਰ ਜ਼ਰੂਰ ਹੈ । ਸੇਖੋਂ ਹੁਰਾਂ ਨੇ ਪਾਤਰਾਂ ਵਿਚਕਾਰ ਦੋਸ਼ ਦੀ ਇਸ ਮਾ ਨੂੰ 15