ਪੰਨਾ:Alochana Magazine October, November, December 1966.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫੇਰ ਗੁਰੂ ਜੀ ਸਫ਼ਰਾਂ ਉੱਤੇ ਚੜੇ । ਲੇਖਕ ਬਾੜ ਸਾਫ਼ ਤੇ ਸੁਹਣਾ ਦੱਸੀ ਜਾਂਦਾ ਹੈ ਕਿ ਫ਼ਲਾਣੇ ਥਾਂ ਤੋਂ ਫ਼ਲਾਣੇ ਥਾਂ ਪਹੁੰਚੇ, ਇੰਨਾਂ ਸਮਾਂ ਲੱਗਾ, ਰੋਜ਼ ਇੰਨਾਂ ਕੁ ਤੁਰਦੇ ਸਨ, ਆਦਿ । ਇਹ ਸਭ ਗੱਲਾਂ · ਮਨ ਮੰਨਦਾ ਜਾਂਦਾ ਹੈ ਤੇ ਗੁਰੂ ਜੀ ਦੀ ਘਾਲਣਾ ਤੋਂ ਪ੍ਰਭਾਵਿਤ ਹੁੰਦਾ ਜਾਂਦਾ ਹੈ । ਲੇਖਕ ਨੇ ਲਾਲੋ ਦੀ ਰੋਟੀ ਵਿੱਚੋਂ ਦੁੱਧ ਤੇ ਭਾਗੋ ਦੀ ਪੁੜੀ ਵਿੱਚੋਂ ਲਹੂ ਸੱਚੀ-ਮਹੀਂ ਤਿਪਦਾ ਨਹੀਂ ਵਿਖਾਇਆ, ਸਗੋਂ ਉਨ੍ਹਾਂ ਵਿਚ ਦੁਧ ਤੇ ਲਹੂ ਕਿਵੇਂ ਹੈ ? ਇਹ ਦਰਸਾਇਆ ਹੈ । ਰੀਠੇ ਵੀ ਮਿੱਠੇ ਕੀਤੇ' ਨਹੀਂ ਕਿਹਾ, “ਨਿਕਲ ਆਏ' ਆਖਿਆ ਹੈ । ਇਹ ਸਾਰੀਆਂ ਗੱਲਾਂ ਗੁਰੂ ਨਾਨਕ ਦੀ ਸੋਭਾ ਨੂੰ ਵਧਾਉਂਦੀਆਂ ਹਨ । ਉਸ ਨੂੰ ਮਦਾਰੀ ਜਾਂ ਜਾਦੂਗਰ ਦੀ ਥਾਂ ਇਕ ਇਤਿਹਾਸਿਕ ਵਿਅਕਤੀ ਬਣਾਉਂਦੀਆਂ ਹਨ । ਗੁਰੂ ਨਾਨਕ ਨੂੰ ਉਸ ਦੇ ਸਮੇਂ ਦੇ ਪ੍ਰਸੰਗ ਵਿਚ ਸਹੀ ਟੀਕੋਣ ਤੋਂ ਪੇਸ਼ ਕਰਦੀਆਂ ਹਨ । ਸਿੱਖ ਇਤਿਹਾਸ ਨੂੰ ਜਾਦੂਗਰੀਆਂ ਤੇ ਅਣਹੋਣੀਆਂ ਘਟਨਾਵਾਂ ਦੇ ਮਿੱਟੀ-ਘੱਟੇ ਤੋਂ ਝਾੜ ਕੇ ਨਿਰੋਲ ਵਿਗਿਆਨਿਕ ਢੰਗ ਨਾਲ ਲਿਖਣ ਦੀ ਲੋੜ ਹੈ । ਨਹੀਂ ਤਾਂ ਇਹ ਪੁਰਾਣਿਕ ਕਾਥਾਵਾਂ ਦਾ ਰੂਪ ਧਾਰ ਜਾਏਗਾ ; ਦੇਵੀ ਦੇਵਤਿਆਂ, ਪਰੀਆਂ, ਬੈਂਤਾਂ ਦੀਆਂ ਕਥਾਵਾਂ ਵਰਗਾ ਹੋ ਜਾਏਗਾ, ਜਿਸ ਨੂੰ ਕੋਈ ਵੀ ਸੂਝਵਾਨ ਪਾਠਕ ਕਦੀ ਵੀ ਗੰਭੀਰਤਾ ਨਾਲ ਨਹੀਂ ਪੜ੍ਹਦਾ । ਪ੍ਰੋ. ਸਾਹਿਬ ਸਿੰਘ ਨੇ ਐਸੀ ਲੋੜ ਨੂੰ ਅਨੁਭਵ ਕਰ ਲਿਆ ਹੈ ਇਸ ਲੇਖ ਦੇ ਨਾਲ ਉਨ੍ਹਾਂ ਨੇ, ਸਿੱਖ ਜਨਤਾ, ਸਿੱਖ ਇਤਿਹਾਸ ਤੇ ਗੁਰੂ ਜੀ ਨਾਲ ਇਨਸਾਫ਼ ਕੀਤਾ ਹੈ । ਇਸ ਲੇਖ ਨੂੰ ਕਿਤਾਬੀ ਰੂਪ ਵਿਚ ਜ਼ਰੂਰ ਛਾਪਣਾ ਚਾਹੀਦਾ ਹੈ । ਹਾਂ, ਇਕ ਥਾਂ ਸਾਹਿਬ ਸਿੰਘ ਜੀ ਇਕ ਕਰਾਮਾਤੀ ਸਾਖੀ ਨੂੰ ਉਸੇ ਪੁਰਾਣੇ ਰੂਪ ਵਿਚ ਪੇਸ਼ ਕਰ ਗਏ ਹਨ-ਜੱਟ ਦਾ ਖੇਤ ਦੋਬਾਰਾ ਹਰਾ ਭਰਾ ਹੋ ਗਿਆ । ਬਹੁਤ ਸਾਰੀਆਂ ਕਰਾਮਾਤੀ ਘਟਨਾਵਾਂ ਪ੍ਰੋ. ਸਾਹਿਬ ਸਿੰਘ ਨੇ ਛੱਡ ਦਿੱਤੀਆਂ ਹਨ ਜਾਂ ਉਨ੍ਹਾਂ ਦਾ ਵਿਗਿਆਨਿਕ ਵਰਣਨ ਕੀਤਾ ਹੈ, ਇਵੇਂ ਹੀ ਇਸ ਘਟਨਾ ਦੇ ਵਰਣਨ ਸਮੇਂ ਚਾਹੀਦਾ ਸੀ । ਪਤਾ ਨਹੀਂ ਇੰਜ ਕਿਉਂ ਨਹੀਂ ਕੀਤਾ ? | ਪ੍ਰੋ: ਸਾਹਿਬ ਸਿੰਘ ਹੋਰਾਂ ਨੂੰ ਮੇਰੇ ਵੱਲੋਂ ਪ੍ਰਸ਼ੰਸਾ ਤੇ ਹਾਰਦਿਕ ਵਧਾਈ ਪੁਚਾ ਦੇਣੀ । ‘ਆਲੋਚਨਾ' ਨੂੰ ਇੰਨਾ ਸੁਹਣਾ ਤੇ ਬਹੁ-ਮੁੱਲਾ ਬਣਾਉਣ ਲਈ ਤੁਸੀਂ ਵੀ ਵਧਾਈ ਦੇ ਪਾਤਰ ਹੋ । ਨਰਿੰਜਨ ਸਿੰਘ ‘ਸਾਥੀ ਚਰਖੀ ਦਾਦਰੀ, ਜ਼ਿਲਾਂ ਮਹਿੰਦਰ ਗੜ੍ਹ ।