ਪੰਨਾ:Alochana Magazine October, November, December 1966.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉੱਬਰਦੇ ਵੇਖਣਾ ਚਾਹੁੰਦੇ ਹਾਂ, ਉਹ ਆਪ, ਛੇਤੀ ਛੇਤੀ, ਇਨ੍ਹਾਂ ਜੈਕਾਰਿਆਂ ਦੇ ਕਾਰਣ ਕਿਸੇ ਗ਼ਲਤ ਫ਼ਹਿਮੀ ਦਾ ਸ਼ਿਕਾਰ ਨਹੀਂ ਹੋ ਸਕਿਆ ਕਰਨਗੇ । | ਨਿਰਸੰਦੇਹ ਪੰਜਾਬ ਵਿਚ ਵਿਦਵਾਨਾਂ ਦੀ ਵਰਤਮਾਨ ਥੁੜ ਇਕ ਥੁੜ-ਚਿਰਾ ਲੱਛਣ ਹੈ । ਪੰਜਾਬੀਆਂ ਦੀ ਕੰਮ ਦੀ ਲਗਨ ਤੇ ਆਪਾ-ਸਮਰਪਣ ਦੀ ਆਦਤ ਉੱਤੇ ਸਾਨੂੰ ਇਤਨਾ ਡੂੰਘਾ ਵਿਸ਼ਵਾਸ਼ ਹੈ ਕਿ ਅਸੀਂ ਇਸ ਥੁੜ ਦੀ ਗੱਲ ਕਿਸੇ ਅੰਦੇਸ਼ੇ-ਭਰੇ ਝਰੇ ਕਰਕੇ ਨਹੀਂ ਬਲਕਿ ਇਕ ਕੂਕਦੀ ਲੋੜ ਦੀ ਆਸ-ਭਰੀ ਪੂਰਤੀ ਦਾ ਆਸ ਨਿਸ਼ਾਨਾ ਕਾਇਮ ਕਰਨ ਲਈ ਛੋਹੀ ਹੈ । ਸਾਡੇ ਸੰਪਾਦਕੀ ਦਾ ਦਿੱਸ-ਹੱਦਾ, ਪੰਜਾਬੀ ਭਾਸ਼ਾ ਤੇ ਸਾਹਿੱਤ ਦੇ ਖੇਤਰ ਵਿਚ ਵਿਸ਼ੇਸ਼ੱਗਾਂ ਦੀ ਤਿਆਰੀ ਦੇ ਕੁੱਝ ਉਪਰਾਲਿਆਂ ਤੋਂ ਪਰੇ ਨਹੀਂ ਜਾਂਦਾ, ਪਰ ਸੱਚ ਇਹ ਹੈ ਕਿ ਪੰਜਾਬ ਵਿਚ ਵਿਦਵਤਾ ਦਾ ਬਿਰਛ ਪੂਰੀ ਤਰ੍ਹਾਂ ਓਦੋਂ ਹੀ ਮੌਲੇਗਾ ਜਦੋਂ ਪੰਜਾਬੀ ਲੋਕ, ਪੰਜਾਬੀ ਵਿਚ, ਪੰਜਾਬੀ ਭਾਸ਼ਾ ਤੇ ਸਾਹਿੱਤ ਤੋਂ ਬਾਹਰ ਦੇ ਮਜ਼ਮੂਨਾਂ ਉੱਤੇ, ਆਪਣੀਆਂ ਮੌਲਿਕ, ਅਧਿਕਾਰੀ ਤੇ ਪ੍ਰਮਾਣਿਕ ਖੋਜਾਂ ਸਦਕਾ ਵਿਸ਼-ਪੱਧਰ ਦੀਆਂ ਕਿਰਤਾਂ ਨੂੰ ਜਨਮ ਦੇਣਾ ਸ਼ੁਰੂ ਕਰਨਗੇ । ਜਿੰਨੀ ਦੇਰ ਸਾਡੇ ਵਿਸ਼-ਵਿਦਿਆਲਿਆਂ ਦੀ ਦ੍ਰਿਟੀ ਕੇਵਲ ਵਿਗਿਆਨ ਦੇ ਪ੍ਰਸੰਗ ਵਿਚ ਵਿਸ਼ਾਰਥੀ ਤੇ ਭਾਸ਼ਾਵਾਂ ਜਾਂ ਹੋਰ ਸਮਾਜਿਕ ਵਿਦਿਆਵਾਂ ਲਈ ਸਥਾਨਾਰਥੀ ਰਹੇਗੀ ਓਨੀ ਦੇਰ ਇਹ ਸੁਫ਼ਨਾ ਸ਼ਾਇਦ ਅਸਲੀਅਤ ਨਾ ਬਣ ਸਕੇ, ਪਰ ਇਹ ਗ਼ਲਤ ਹਠ ਆਖ਼ਿਰ ਕਿੰਨੀ ਦੇਰ ਚੱਲੇਗਾ ? ਵਿਸ਼-ਵਿਦਿਆਲੇ, ਵਿਸ਼-ਵਿਦਿਆਲੇ ਬਣ ਕੇ ਹੀ ਰਹਿਣਗੇ ਤੇ ਕਦੀ ਨਾ ਕਦੀ ਦੁਰ-ਦਰਸ਼ਤਾ ਇਨ੍ਹਾਂ ਦੇ ਮੁਖੀਆਂ ਦਾ ਪ੍ਰਮੁੱਖ ਲੱਛਣ ਬਣ ਕੇ ਰਹੇਗੀ । ਉਹ ਦਿਨ ਕਿੰਨੇ ਸੁਭਾਗ ਹੋਣਗੇ ! ਪ੍ਰੀਤਮ ਸਿੰਘ ਜ਼ਰੂਰੀ ਸੂਚਨਾ ਜਨਰ (un ਆ ਜਨਵਰੀ 1966 ਤੋਂ ਆਲੋਚਨਾ ਦਾ ਸਾਲਾਨਾ ਚੰਦਾ ਅੱਠ ਰੁਪੈ ਹੋਵੇਗਾ ਤੇ ਇਕ ਪਰਚੇ ਦਾ ਮੁੱਲ ਢਾਈ ਰੁਪੈ ॥ ਅੱਖ ਦੇ ਫr 49