ਪੰਨਾ:Alochana Magazine October, November, December 1966.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆ ਕੇ ਦੱਸਦਾ ਹੈ ਕਿ ਨੀਲਮ ਪਾਰਟ ਨਹੀਂ ਕਰੇਗੀ, ਮੁੰਡਿਆਂ ਵਿਚ ਉਹ ਇਕੱਲੀ ਕੁੜੀ ਸੀ ਤੇ ਉਸ ਦੇ ਪਿਤਾ ਨੇ ਪਾਰਟ ਕਰਨ ਤੋਂ ਰੋਕ ਦਿੱਤਾ ਹੈ । ਪਹਿਲਾਂ ਤਾਂ ਕੁੜੀ ਬਣਨ ਵਾਸਤੇ ਕੋਈ ਮੁੰਡਾ ਤਿਆਰ ਨਹੀਂ ਹੁੰਦਾ ਤੇ ਜਦੋਂ ਇਕ ਨੂੰ ਰਜ਼ਾਮੰਦ ਕਰ ਲਿਆ ਜਾਂਦਾ ਹੈ ਤਾਂ ਉਸ ਨੂੰ ਨੀਲਮ ਵਾਲਾ ਪਾਰਟ ਨਹੀਂ ਆਉਂਦਾ । ਪਟਰ ਬੋਲਦਾ ਹੈ ਤਾਂ ਉਸ ਦੇ ਨਾਲ ਅਦਾਕਾਰ, ਪੂਰਨ ਵਿਰਾਮ, ਬੈਕਟ ਸ਼ੁਰੂ, ਆਦਿ ਵੀ ਬੋਲੀ ਜਾਂਦਾ ਹੈ ਅਤੇ ਕੱਚੇ ਅਦਾਕਾਰਾਂ ਤੇ ਕੱਚੇ ਪੇਸ਼ਕਾਰਾਂ ਦਾ ਮਜ਼ਾਕ ਉੱਡਦਾ ਹੈ । 'ਹੈਮਲੈਟ' ਜਦੋਂ ਬੋਲਦਾ ਹੈ ‘ਕਰਾਂ ਕਿ ਨਾ ਕਰਾਂ, ਇਹ ਵੀ ਸਮੱਸਿਆ ਹੈ, ਤਾਂ ਉਹ ਡਾਇਰੈਕਟਰ ਨੂੰ 'ਸਮੱਸਿਆ’ ਸ਼ਬਦ ਬਦਲਣ ਵਾਸਤੇ ਆਖਦਾ ਹੈ । ਕਾਰਨ ਇਹ ਦੱਸਦਾ à ਕਿ ਸਮੱਸਿਆ ਨਾਲ ਉਸ ਨੂੰ ਸਮੋਸਿਆਂ ਦਾ ਚੇਤਾ ਆ ਜਾਂਦਾ ਹੈ ਤੇ ਪਾਰਟ ਵਿੱਚ ਬਿਰਤੀ ਉੱਖੜ ਜਾਂਦੀ ਹੈ । ਪੋਲੀਨਸ ਜਦੋਂ ਹੈਮਲੈਟ ਦੀ ਤਲਵਾਰ ਨਾਲ ਮਰਦਾ ਹੈ ਤਾਂ ਡਾਇਰੈਕਟਰ ਆਖਦਾ ਹੈ, 'ਸਟੇਜ ਉੱਤੇ ਆ ਕੇ ਮਰ ਤਾਂ ਉਹ ਬੇਨਤੀ ਕਰਦਾ ਹੈ ਕਿ ਸਟੇਜ ਉੱਤੇ ਆ ਕੇ ਤਦ ਮਰਾਂਗਾ ਜੇ ਮੇਰੇ ਵਾਲ ਚਿੱਟੇ ਨਾ ਕੀਤੇ ਜਾਣ । ਮੇਰੇ ਬਣਨ ਵਾਲੇ ਸਹੁਰੇ ਘਰ ਵਾਲਿਆਂ ਨਾਟਕ ਵੇਖਣ ਆਉਣਾ ਹੈ ਤੇ ਚਿੱਟੇ ਵਾਲ ਵੇਖ ਕੇ ਉਹ ਸ਼ਾਦੀ ਤੋਂ ਇਨਕਾਰ ਕਰ ਦੇਣਗੇ ! ਕੇ. ਸੀ. ਆਨੰਦ ਖਿਚੜੀ' ਦੇ ਡਾਇਰੈਕਟਰ ਕਪੂਰ ਦਾ ਪਾਰਟ ਕੇ. ਸੀ. ਆਨੰਦ ਨੇ ਆਪ ਕੀਤਾ ਅਤੇ ਬਹੁਤ ਵਧੀਆ ਕੀਤਾ । ਨਾਟਕਕਾਰ ਅਤੇ ਅਦਾਕਾਰ ਦੇ ਨਾਤੇ ਕੇ. ਸੀ. ਆਨੰਦ ਦੀ ਵੱਡੀ ਵਿਸ਼ੇਸ਼ਤਾ ਦਰਸ਼ਕ-ਸੂਝ ਹੈ । ਕਿਹੜਾ ਸ਼ਬਦ ਤੇ ਕਿਹੜੀ ਹਰਕਤ ਦਰਸ਼ਕਾਂ ਉੱਤੇ ਕੀ ਪ੍ਰਭਾਵ ਪਾਵੇਗੀ, ਇਹ ਉਸ ਨੂੰ 1 ਤਾ ਹੈ ਅਤੇ ਇਹੀ ਉਸ ਦੀ ਸਫਲਤਾ ਦੀ ਕੁੰਜੀ ਹੈ । ਅਫ਼ਸੋਸ ਦੀ ਗੱਲ ਹੈ ਕਿ ਕੇ. ਸੀ. ਆਨੰਦ ਦਾ ਕੋਈ ਵੀ ਨਾਟਕ ਅਜੇ ਪ੍ਰਕਾਸ਼ਿਤ ਨਹੀਂ ਹੋਇਆ ਅਤੇ ਗਿਣਵੇਂ ਦਰਸ਼ਕਾਂ ਬਗੈਰ ਇਸ ਸੁੱਘੜ ਨਾਟਕਕਾਰ ਬਾਰੇ ਪੰਜਾਬੀ ਸਾਹਿੱਤ ਵਿਚ ਕਿਸੇ ਨੂੰ ਕੋਈ ਜਾਣਕਾਰੀ ਨਹੀਂ ? , ਕੇ. ਸੀ. ਆਨੰਦ 137