ਪੰਨਾ:Alochana Magazine October, November, December 1966.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਠੀਕ ਹੈ ਕਿ ਹਰੀ ਸਿੰਘ ਨਲਵਾ ਜਦੋਂ ਵੀ ਮੁਹਿੰਮਾਂ ਉੱਪਰ ਜਾਂਦਾ ਹੈ ਤਾਂ ਗੁਰੂ ਨਾਨਕ ਦੇਵ ਅਤੇ ਗੁਰੂ ਗੁਬਿੰਦ ਸਿੰਘ ਨੂੰ ਯਾਦ ਕਰਦਾ ਹੈ ਅਤੇ ਉਹਨਾਂ ਦੀ ਆਰਾਧਨਾ ਕਰਦਾ ਹੈ, ਪਰ ਏਨਾਂ ਕਰਨ ਦੇ ਨਾਲ ਉਹ ਗੁਰੂ ਗੋਬਿੰਦ ਸਿੰਘ ਦੀ ਸਥਾਪਿਤ ਕੀਤੀ ਹੋਈ ਸਿੱਖ-ਧਾਰਾ ਦੀ ਸੂਰਮਗਤੀ ਦਾ ਉਸ ਤਰ੍ਹਾਂ ਦਾ ਅਨਿੱਖੜਵਾਂ ਅੰਗ ਨਹੀਂ ਬਣਦਾ, ਜਿਸ ਤਰਾਂ ਦਾ ਕਿ ਬੰਦਾ ਸਿੰਘ ਬਹਾਦਰ ਉਹਨਾਂ ਸਾਲਾਂ ਵਿਚ ਸੀ, ਜਦੋਂ ਕਿ ਉਹ ਰਾਜ ਸਥਾਪਿਤ ਕਰਨ ਵਿਚ ਅਜੇ ਸਫਲ ਨਹੀਂ ਸੀ ਹੋਇਆ ਅਤੇ ਮੁਗਲਾਂ ਦੇ ਵਿਰੁੱਧ hਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਹੀ ਲੜ ਰਿਹਾ ਸੀ । ਗੁਰੂ ਗੋਬਿੰਦ ਸਿੰਘ ਦੀ ਸਥਾਪਿਤ ਕੀਤੀ ਹੋਈ ਸੂਰਮਗਤੀ ਦੀ ਧਾਰਾ ਦਾ ਆਧਾਰ ਕਿਸੇ ਲਾਕੇ ਲਈ ਜਾਂ ਕਿਸੇ ਰਾਜ ਦੀਆਂ ਸੀਮਾਵਾਂ ਵਧਾਉਣ ਲਈ ਲੜਨਾ ਨਹੀਂ ਸੀ । ਉਹਨਾਂ ਨੇ ਯੁੱਧ ਕੀਤੇ, ਮਜ਼ਲੂਮਾਂ ਲਈ, ਉਹਨਾਂ ਨੀਚਾਂ ਲਈ, ਜਿਨ੍ਹਾਂ ਦੇ ਦੁੱਖਾਂ ਦੇ ਰੋਣੇ ਗੁਰੂ ਨਾਨਕ ਦੇਵ ਨੇ ਏਨੀ ਡੂੰਘੀ ਸੰਵੇਦਨਾ ਨਾਲ ‘ਬਾਬਰ-ਬਾਣੀ ਅਤੇ “ਆਸਾ ਦੀ ਵਾਰ' ਵਿਚ ਗਾਏ ਹਨ । ਪਰ ਹਰੀ ਸਿੰਘ ਨਲਵਾ ਤਾਂ ਸਿੱਖ ਰਾਜ ਦੀਆਂ ਸੀਮਾਵਾਂ ਚੌੜੀਆਂ ਨ ਲਈ ਲੜ ਰਿਹਾ ਸੀ । ਫੇਰ ਉਸ ਨੇ ਸਿੱਖ ਰਾਜ ਨੂੰ ਗੁਰੂ ਨਾਨਕ ਅਤੇ ਗੁਰੂ ਨ ਸਿੰਘ ਦੀ ਵਿਚਾਰਧਾਰਾ ਦੇ ਲੋਕ-ਰਾਜ ਵਿਚ ਬਦਲਣ ਦਾ ਕੋਈ ਯਤਨ : ਕੀਤਾ । ਜਿਉਂ ਜਿਉਂ ਸਮਾਂ ਲੰਘਦਾ ਗਿਆ, ਸਿੱਖ ਰਾਜ ਜ਼ਿਆਦਾ ਤੋਂ ਜ਼ਿਆਦਾ ਬਣਦਾ ਗਿਆ । ਕੀ ਇਹ ਪਤਨ ਆਵੱਸ਼ਕ ਸੀ ? ਕੀ ਇਸ ਨੂੰ ਰੋਕਿਆ : ਜਾ ਸਕਦਾ ? ਕੀ ਹਰੀ ਸਿੰਘ ਨਲਵੇ ਦੀ ਸੂਰਮਗਤੀ ਰਾਜਨੀਤਿਕ ਪੱਧਰ ਤੇ ਸਦਾਚਾਰਕ ਪੱਧਰ ਤੇ ਨਹੀਂ ਸੀ ਜਾ ਸਕਦੀ ? ਇਹ ਸਮੱਸਿਆਵਾਂ ਕਵੀ ਦੇ ਭੂਪਵਾਦੀ ਬਣ ਨਹੀਂ ਸੀ ਜਾ ਸ ਵੱਸ ਦੀਆਂ ਨਹੀਂ। ਕਾਰਣ ਕਵਿਤਾ ਦੀ ਬਣ ਲਈ ਵੀ । ਕਿਉਂ ਬੜੀ ਥਾਂਈਂ ਅਕਾਵਿ ਹਰੀ ਸਿੰਘ ਨਲਵੇ ਦੀ ਸੂਰਮਗਤੀ ਦੇ ਰਾਜਨੀਤਿਕ ਪੱਧਰ ਉੱਤੇ ਰਹਿ ਜਾਣ ਕਵਿਤਾ ਦੀ ਬਿੰਬਾਵਲੀ ਨੇ ਵੀ ਇਕ-ਪਾਸੜ ਰੂਪ ਅਖ਼ਤਿਆਰ ਕਰ ਲਿਆ ਹੈ । ar ਬਿੰਬ ਕਵੀ ਨੂੰ ਦੋਨਾਂ ਲਈ ਵਰਤਣਾ ਪਿਆ : ਸਿੱਖਾਂ ਲਈ ਵੀ ਅਤੇ ਗਾਜ਼ੀਆਂ ਵੀ । ਕਿਉਂਕਿ ਕਵਿਤਾ ਵਿਚ ਦਾਰਸ਼ਨਿਕ ਡੂੰਘਾਈ ਨਹੀਂ ਲਿਆਂਦੀ ਗਈ ਇਸ ਲਈ .cਅਕਾਵਿਕਤਾ ਹੈ । ਦਾਰਸ਼ਨਿਕ ਡੂੰਘਾਈ ਅਤੇ ਕਾਵਿਕਤਾ ਦਾ ਡੂੰਘਾ ਸੰਬੰਧ ਨਿਕ ਡੂੰਘਾਈ ਨਾਲ ਹੀ ਅਨੁਭੂਤੀ ਬਹੁ-ਪੱਖੀ ਅਤੇ ਬਹੁ-ਪੱਧਰੀ ਬਣਦੀ ਹੈ । ਤੇ ਬਹੁ-ਪੱਧਰੀ ਅਨੁਭੂਤੀ ਹੀ ਕਲਾਤਮਕ ਢੰਗ ਨਾਲ ਬਿੰਬਾਵਲੀ ਵਿਚ ਲਪੇਟੀ ਪਰਦੀ ਹੈ ਅਤੇ ਅਕਾਵਿਕਤਾ ਤੋਂ ਬਚਿਆ ਜਾ ਸਕਦਾ ਹੈ । ਸੀਹਰਫ਼ੀਆਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਕਾਸ਼ਿਤ ਹੋਈ ਹੈ ਅਤੇ ਟਰ ਗੰਡਾ ਸਿੰਘ ਨੇ ਸੰਪਾਦਿਤ ਕੀਤੀ ਹੈ । ਅਸੀਂ ਇਸ ਕੰਮ ਲਈ ਪੰਜਾਬੀ ਨੀਵਰਸਿਟੀ, ਪਟਿਆਲਾ ਅਤੇ ਸਰਦਾਰ ਗੰਡਾ ਸਿੰਘ ਜੀ ਦੇ ਰਿਣੀ ਹਾਂ । 127