ਪੰਨਾ:Alochana Magazine October, November, December 1966.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਆਰ ਲਈ ਲੋਚਦਾ ਹੈ । ਮੈਂ ਇਹ ਨਹੀਂ ਕਹਿੰਦਾ ਕਿ ਇਹ ਸਮੱਸਿਆ ਉਸ ਲਈ ਜੀਵਨ-ਅਨੁਭਵ ਦੀ ਪੱਧਰ ਉੱਤੇ ਹੈ । ਹੋ ਸਕਦਾ ਹੈ ਕਿ ਉਸ ਦੀ ਹਾਲਤ ਵਿਚ ਇਹ ਕਲਪਣਾਤਮਕ ਪੱਧਰ ਤਕ ਹੀ ਸੀਮਿਤ ਹੋਵੇ, ਪਰ ਕੁਲਬੀਰ ਸਿੰਘ ਕਾਂਗ ਨੇ ਉਸ ਨੂੰ ਇਸ ਸਮੱਸਿਆ ਦੇ ਵਹਿਣ ਵਿਚ ਡਿੱਗੀ ਹੋਈ ਨਹੀਂ ਦਿਖਾਇਆ । ਫੇਰ ਆਪਣੀ ਪਤਨੀ ਨੂੰ ਅਜਿਹੀ ਸਥਿਤੀ ਵਿਚ ਵੇਖ ਕੇ ਨਰਿੰਦਰਪਾਲ ਸਿੰਘ ਦੇ ਕੀ ਤਿਕਰਮ ਹੋ ਸਕਦੇ ਹਨ ਇਸ ਵੱਲ ਕਾਂਗ ਦਾ ਕੋਈ ਧਿਆਨ ਨਹੀਂ ਗਿਆ । ਹਾਂ ਇਕ ਗੱਲ ਜਿਹੜੀ ਕਾਂਗ ਦੇ ਹੱਕ ਵਿਚ ਜਾਂਦੀ ਹੈ, ਉਹ ਇਹ ਹੈ ਕਿ 9 ਨੇ ਲੇਖਕਾਂ ਦੀ ਸਾਹਿੱਤਿਕ ਦੇਣ ਨੂੰ ਵੀ ਧਿਆਨ-ਗੋਚਰੇ ਕੀਤਾ ਹੈ ਜੋ ਕਿ ਬਲਵੰਤ ਗਾਰ ਨੇ ਨਹੀਂ ਕੀਤਾ । ਪਰ ਇਸ ਸੰਬੰਧ ਵਿਚ ਲਿਖੇ ਉਸ ਦੇ ਵਾਕ ਰੇਖਾ-ਚਿੱਤਰਾਂ ਵਿਚ ਦੇ ਵੱਖਰੇ ਹੀ ਪਲੇ ਹੁੰਦੇ ਹਨ, ਉਹ ਰੇਖਾ-ਚਿਤਰਾਂ ਦੇ ਨਾਇਕਾਂ ਦੇ ਵਿਅਕਤਿਤ ਦਾ ਅਨਿੱਖੜਵਾਂ ਅੰਗ ਨਹੀਂ ਬਣਦੇ । ਭਾਈ ਵੀਰ ਸਿੰਘ ਦੇ ਰੇਖਾ-ਚਿਤਰ ਵਿਚ ਇਕ ਥਾਂ ਉਹ ਲਿਖਦਾ ਹੈ : “ਭਾਈ ਸਾਹਿਬ ਅਸਲ ਵਿਚ ਕਵੀ ਸਨ, ਬਾਕੀ ਰੂਪ ਤਾਂ ਉਹਨਾਂ ਦੀ ਬਹੁ-ਪੱਖੀ ਤਿਭਾ ਕਾਰਨ ਵਿਕਸਿਤ ਹੋਏ । | ਇਹ ਅਵੱਸ਼ ਹੀ ਭਾਈ ਸਾਹਿਬ ਬਾਰੇ ਇਕ ਪ੍ਰਭਾਵਸ਼ਾਲੀ ਰਾਏ ਹੈ, ਪਰ ਇਹ ਰਾਏ ਭਾਈ ਸਾਹਿਬ ਦੇ ਰੇਖਾ-ਚਿਤਰ ਵਿਚ ਅੰਕਿਤ ਕੀਤੀਆਂ ਘਟਨਾਵਾਂ ਵਿੱਚੋਂ ਉਗਮਦੀ ਨਜ਼ਰ ਨਹੀਂ ਆਉਂਦੀ । ਇਹ ਇਕ ਆਲੋਚਕ ਦਾ ਪ੍ਰਭਾਵ ਹੈ, ਰੇਖਾ-ਚਿਤਰ ਲੇਖਕ ਦਾ ਨਹੀਂ । ਇਕ ਹੋਰ ਚੀਜ਼ ਜਿਹੜੀ ਕਾਂਗ ਦੇ ਰੇਖਾ-ਚਿੱਤਰਾਂ ਵਿਚ ਚੁੱਭਦੀ ਹੈ, ਉਹ ਹੈ ਉੁਸ ਚ ਸ-ਚੇਤਨ ਜਿਹੜੀ ਕਿ ਉਸ ਦੇ ਮਨ ਦੇ ਕਿਸੇ ਅਚੇਤ ਹਿੱਸੇ ਵਿਚ ਦੱਥੇ ਹੋਏ ਘਟੀਆਪਣ ਦੇ ਇਹਸਾਸ ਵਿੱਚੋਂ ਉਗਮਦੀ ਜਾਪਦੀ ਹੈ । ਇਸੇ ਕਾਰਣ ਉਸ ਨੇ ਆਪਣੇ ਕਈ ਰੇਖਾ-ਚਿਤਰਾਂ ਵਿਚ ਬਲਵੰਤ ਗਾਰਗੀ ਨੂੰ ਘਟੀਆ ਦਿਖਾਉਣ ਦਾ ਯਤਨ ਕੀਤਾ ਹੈ ( ਸ਼ਾਇਦ ਹਰ ਪੱਖ ਤੋਂ ਹੀ ), ਪ੍ਰਭਜੋਤ ਵਾਲੇ ਰੇਖਾ-ਚਿਤਰ ਵਿਚ ਉਸ ਨੇ ਸੰਤ ਸਿੰਘ ਸੇਖੋਂ ਦੇ ਸ਼ਿਵ ਕੁਮਾਰ ਬਾਰੇ ਲਿਖੇ ਵਾਕ ਨੂੰ ਇਸ ਤਰ੍ਹਾਂ ਤੋੜਿਆ ਹੈ ਕਿ ਵਾਕ ਦਾ ਭਾਵ ਹੀ ਉਲਟਾ ਨਹੀਂ ਹੋ ਗਿਆ, ਸਗੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਕਾਂਗ ਨੂੰ ਸੇਖੋਂ ਅਤੇ ਸ਼ਿਵ ਕੁਮਾਰ ਦੋਨਾਂ ਦੀਆਂ ਤਿਭਾਵਾਂ ਨਾਲ ਇਕ ਪ੍ਰਕਾਰ ਦਾ ਹਸਦ ਹੈ । ਦਸਵਾਂ ਹਿ (ਕਿਤ ਗੁਰਮੁਖ ਸਿੰਘ ਜੀਤ, ਪੰਜਾਬੀ ਰਾਈਟਰਜ਼ ਔਪਰੇਟਿਵ. ਨਵੀਂ ਦਿੱਲੀ , ਮੁੱਲ ੪ ਰੁਪੈ, ਪੰਨੇ ੧੪੪) ਦਸਵਾਂ ਗਹਿ ਗੁਰਮੁਖ ਸਿੰਘ ਜੀ ਦੀਆਂ ਕਹਾਣੀਆਂ ਦੇ ਇਕ ਸੰਗੈ ਦਾ ਨਾਂ ਹੈ । 122