ਪੰਨਾ:Alochana Magazine October, November, December 1966.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉੱਠ ਜਾਂਦਾ ਹੈ, ਜਸਬੀਰ ਸਿੰਘ ਆਹਲੂਵਾਲੀਆ ਉਸ ਤਰ੍ਹਾਂ ਨਹੀਂ ਕਰ ਸਕਦਾ । ਕਵੀ ਦੇ ਅਨੁਭਵ ਦਾ ਮੁੱਖ ਪੱਖ ਜੀਵਨ ਦੀ ਨਿਰਾਰਥਕਤਾ ਵਿਚ ਵਿਸ਼ਵਾਸ਼ ਹੈ : ਅਤ੍ਰਿਪਤ ਰਿਹਾ ਕੁੱਝ ਅੰਦਰਲਾ ਲੱਖ ਪਹਿਨਣ ਖਾਣ ਹੰਢਾਣ ਵੇ ਹਰ ਸੋਜ ਚੁਭੇ ਕੰਡਿਆਲੜੀ ਹਰ ਮਹਿਫ਼ਲ ਮੜੀ ਮਸਾਣ ਵੇ ਸੱਤ ਰੰਗ ਨੇ ਰੰਗ ਕਸੁੰਭ ਦੇ ਸਭ ਰੂਪ ਨੇ ਬਾਵਨ ਜਾਲ ਵੇ ਮੰਗ ਢਾਈ ਕਰੂ ਜ਼ਮੀਨ ਦੀ ਛਲ ਜਾਏ ਸਰੀਰ ਵੀ ਨਾਲ ਵੇ ਹਰ ਰਾਤ ਨੂੰ ਗੋਤਮ ਜੰਗਲੀ ਹਰ ਸੁਬਹ ਘਰੇ ਜੰਜਾਲ ਵੇ ਤੀਜੇ ਪਹਿਰੇ ਰੈਣਿ ਕੈ ਸੰਘਰਸ਼ ਚਲੇ ਮੇਰੇ ਨਾਲ ਵੇ । ਉਸ ਦੇ ਅਨੁਸਾਰ ਦੁਨੀਆ ਦੀ ਸਾਰੀ ਬਣਤਰ ਅਤੇ ਉਸ ਦੇ ਸਾਰੇ ਆਤਮਕ, ਬੌਧਿਕ, ਸਮਾਜਿਕ ਅਤੇ ਰਾਜਨੀਤਿਕ ਪੱਖ ਨਿਰਾਰਥਕ ਹਨ, ਨਿਰਜਿੰਦ ਹਨ । ਇਸੇ ਕਾਰਣ ਕਾਗਜ਼ ਦੇ ਰਾਵਣ ਦੇ ਸਵਾਲਾਂ ਦਾ ਉਸ ਨੂੰ ਕੋਈ ਉੱਤਰ ਨਹੀਂ ਮਿਲਦਾ, ਦਹਿਲੀਜ਼ਾਂ ਤੇ ਖੜੇ ਨੂੰ ਇਹ ਪਤਾ ਨਹੀਂ ਲੱਗਦਾ ਕਿ ਕੀ ਅੱਧਾ ਸੂਰਜ ਅਸਤ ਹੋ ਗਿਆ ਹੈ ਜਾਂ ਅਜੇ ਅੱਧਾ ਹੀ ਚੜਿਆ ਹੈ, ਮਨ ਦੇ ਪਿੰਗਲਵਾੜੇ ਅੰਦਰ ਪੈ ਰਹੀ ਕਾਂਵਾਂ-ਰੌਲੀ ਤੋਂ ਖਿੱਝਿਆ ਹੋਇਆ ਪੁਰਸ਼ ਆਪਣੇ ਮਾਨਸਿਕ ਵਾਤਾਵਰਣ ਵਿਚ ਕੋਈ ਵੀ ਪਰਿਵਰਤਨ ਲਿਆਉਣ ਤੋਂ ਅਸਮਰੱਥ ਹੈ, ਦੋਸਤ ਦੀ ਖ਼ੁਦਕੁਸ਼ੀ ਉੱਤੇ ਇਸ ਕਰ ਕੇ ਅਫ਼ਸੋਸ ਨਹੀਂ ਕਿ ਉਸ ਦੇ ਜੀਵਨ ਦੀ ਉਸਾਰੀ ਦੀ ਇਕ ਥੰਮੀ ਢਹਿ ਗਈ ਹੈ ਸਗੋਂ ਇਸ ਕਰਕੇ ਹੈ ਕਿ ਉਸ ਦਾ ਸੰਕਲਪ ਝੂਠਾ ਸਾਬਿਤ ਹੋ ਗਿਆ ਹੈ । ਕਵਿਤਾਵਾਂ ਦੇ ਅਧਿਐਨ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਕਵੀ ਦੀ ਚੇਤਨਾ ਬਿਲਕੁਲ ਹੀ ਆਧੁਨਿਕ ਹੈ । ਰਵਾਇਤੀ ਜਜ਼ਬਾਤ ਅਤੇ ਮਨੋਭਾਵਾਂ ਨਾਲ ਉਸ ਦੀ ਬਿਲਕੁਲ ਹੀ ਕੋਈ ਸਾਂਝ ਨਹੀਂ । ਅਸਤਿਤਵਾਦੀ ਵਿਚਾਰਧਾਰਾ ਦਾ ਨਿਰਾਥਕਤਾ ਵਾਲਾ ਵਿਚਾਰ ਤਾਂ ਉਸ ਦੇ ਦਿਲ ਵਿਚ ਘਰ ਕਰ ਚੁੱਕਾ ਹੈ, ਪਰ ਤਦ ਵੀ ਉਸ ਨੂੰ ਅਸਤਿਤਵਾਦ ਦਾ ਸਮਰਥਕ ਨਹੀਂ ਕਿਹਾ ਜਾ ਸਕਦਾ । ਅਸਤਿਵਾਦੀ ਅਨੁਭਵ ਜੀਵਨ ਦੀ ਨਿਰਾਰਥਕਤਾ ਵਿਚ ਤਾਂ ਵਿਸ਼ਵਾਸ਼ ਰੱਖਦਾ ਹੈ, ਪਰ ਉਹ ਵਿਅਕਤੀ ਨੂੰ ਏਨਾ ਨਿਰਬਲ ਨਹੀਂ ਸਮਝਦਾ ਕਿ ਇਸ ਨਿਰਾਰਥਕਤਾ ਉੱਪਰ ਕਾਬੂ 118