ਪੰਨਾ:Alochana Magazine October, November, December 1966.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉੱਤਰੀ ਭਾਰਤ ਵੱਲ ਨਾਗਪੁਰ ਨੂੰ ਆਉਂਦੀ ਹੈ । ਬੇਜ਼ਵਾੜੇ ਤੋਂ ਰੀਤੂਰ ਨੂੰ ਜਾਂਦੇ ਹੋਏ ਰਸਤੇ ਵਿਚ ਪੰਨੇ ਨਰਸਿੰਘ ਦੇ ਮੰਦਰ ਅੱਪੜੇ । ਉਸ ਮੰਦਰ ਵਿਚ ਆਦਮੀ ਦੇ ਕੱਦ ਜੰਡੀ ਆਦਮੀ ਦੇ ਮੂੰਹ ਵਾਲੀ ਪੰਨੇ ਨਰਸਿੰਘ ਦੀ ਮਰਤੀ ਬਣੀ ਹੋਈ ਹੈ । ਬੈਰਾਗੀ ਸਾਧ ਉੱਥੋਂ ਦੇ ਪੁਜਾਰੀ ਹਨ । ਉਸ ਮੂਰਤੀ ਬਾਰੇ ਇਉਂ ਕਥਾ ਦੱਸਦੇ ਹਨ - ਇਕ ਆਦਮੀ ਪੰਨਾ, ਨਰਸਿੰਘ ਦਾ ਉਪਾਸ਼ਕ ਸੀ। ਇਕ ਵਾਰੀ ਕੀਲ ਉਸ ਨੂੰ ਫੜ ਕੇ ਜਾਨੋਂ ਮਾਰਨ ਲੱਗੇ । ਨਰਸਿੰਘ ਨੇ ਪ੍ਰਗਟ ਹੋ ਕੇ ਆਪਣੇ ਭਗਤ ਨੂੰ ਬਚਾ ਲਿਆ ਤੇ ਭੀਲ ਮਾਰ ਦਿੱਤੇ । ਫਿਰ ਉਸ ਨੇ ਪੰਨੇ ਤੋਂ ਪਾਣੀ ਪੀਣ ਲਈ ਮੰਗਿਆ | 9fਲੇ ਦੀ ਮਾਂ ਸ਼ਰਬਤ ਲੈ ਆਈ । ਨਰਸਿੰਘ ਨੇ ਅੱਧਾ ਪੀ ਕੇ ਬਾਕੀ ਦਾ ਛੱਡ ਦਿੱਤਾ । en ਪੰਨੇ ਨੇ ਸਾਰੇ ਪਰਵਾਰ ਸਮੇਤ ਪੀਤਾ, ਤੇ ਸਭ ਨੂੰ ਦਿੱਬ ਦ੍ਰਿਸ਼ਟੀ ਹੋ ਗਈ । ਉਸ ਵਕਤ ਦੇ ਉਹ ਸਾਰੇ ਪੱਥਰ ਬਣੇ ਹੋਏ ਹੁਣ ਤਕ ਖੜੇ ਹਨ । ਲੋਕ ਉੱਥੇ ਸ਼ਰਬਤ ਸੁੱਖਦੇ ਹਨ । ਕੜਾਪਾ ਉਹਨਾਂ ਲੋਕਾਂ ਨੂੰ ਪਰਮਾਤਮਾ ਦੀ ਭਗਤੀ ਅਤੇ ਖ਼ਲਕਤ ਦੀ ਸੇਵਾ ਦਾ ਰਾਹ ਕੇ ਸਤਿਗੁਰੂ ਜੀ ਅਗਾਂਹ ਗੰਡੂਰ ਪਹੁੰਚੇ । ਗੰਤੁਰ ਬੇਜ਼ਵਾੜੇ ਤੋਂ ਤੀਹ ਕੁ ਮੀਲ ਦੱਖਣ ਵੱਲ ਹੈ । ਗੰਡੂਰ ਤੋਂ ਲੰਘ ਕੇ ਕੁੜਾਪੇ ਪਹੁੰਚੇ, ਜੋ ਉੱਥੋਂ ੧੭੦ ਕੁ ਮੀਲਾਂ ਦੀ ਵਿੱਥ ਉੱਤੇ ਹੈ । ਕੁੜਾਪਾ ਪਰ ਨਦੀ ਦੇ ਸੱਜੇ ਪਾਸੇ ਹੈ, ਅਤੇ ਪੂਨੇ ਤੋਂ ਮਦਰਾਸ ਨੂੰ ਜਾਣ ਵਾਲੀ ਰੇਲ ਦੀ ਲਾਈਨ ਉੱਤੇ ਸਟੇਸ਼ਨ ਹੈ । ਰਸਤੇ ਵਿਚ ਸਤਿਗੁਰੂ ਜੀ ਨੂੰ ਅਨੇਕਾਂ ਜੇ ਲੋਕ ਮਿਲੇ, ਜਿਨ੍ਹਾਂ ਨੇ ਆਪਣੇ ਗਲਾਂ ਵਿਚ ਪੱਥਰ ਦੀਆਂ ਜੁੱਤੀਆਂ ਲਟਕਾਈਆਂ ਹੋਈਆਂ ਸਨ, ਮੱਥੇ ਉੱਤੇ, ਬਾਹਾਂ ਉੱਤੇ, ਛਾਤੀ ਉੱਤੇ, ਚੰਦਨ ਨਾਲ ਜੁੱਤੀਆਂ ਦੇ ਨਿਸ਼ਾਨ ਬਣਾਏ ਹੋਏ ਸਨ । ਉਹ ਲੋਕ ਇਸ ਨੂੰ ਸ੍ਰੀ ਰਾਮਚੰਦ ਜੀ ਦੀ ਜੁੱਤੀ ਮੰਨਦੇ ਸਨ । ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਜਿਸ ਮਨੁੱਖ ਦੇ ਕੋਲ ਇਹ ਜੁੱਤੀ ਹੈ, ਜਮ ਉਸ ਦੇ ਨੇੜੇ ਨਹੀਂ ਚੁੱਕ ਸਕਦਾ । ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਇਸ ਵਹਿਮ-ਭਰਮ ਵੱਲੋਂ ਹਟਾ ਕੇ ਪਰਮਾਤਮਾ ਦੇ ਸਿਮਰਨ ਵਲ ਪ੍ਰੇਰਿਆ । | ਅਨੇਕਾਂ ਬੰਦੇ ਗਣੇਸ਼ ਦੇ ਉਪਾਸ਼ਕ ਭੀ ਵੇਖਿਓਨੇ, ਜੋ ਉਸ ਦੀ ਮੂਰਤੀ ਨੂੰ ਆਪਣੀ ਛਾਤੀ ਉੱਤੇ ਲਟਕਾਈ ਫਿਰਦੇ ਸਨ । ਉਹ ਲੋਕ ਗਣੇਸ਼ ਨੂੰ ਧਨ, ਪੁਤਰ ਆਦਿ ਸਭ ਕੁੱਝ ਦੇਣ ਵਾਲਾ ਮੰਨਦੇ ਸਨ । ਸਤਿਗੁਰੂ ਜੀ ਨੇ ਉਹਨਾਂ ਨੂੰ ਭੀ ਇਕ ਕਰਤਾਰ ਦਾਤਾਰ ਵੱਲ ਪ੍ਰੇਰਿਆ । ਹਾੜ ਸੁਦੀ ੨ ਨੂੰ ਸਤਿਗੁਰੂ ਜੀ ਜਗਨ ਨਾਥ ਪੁਰੀ ਸਨ । ਉੱਥੋਂ ਦੀਵਾਲੀ ਦੇ ਮੌਕੇ ਉੱਤੇ ਕੁੜਾਪੇ ਅੱਪੜੇ । ਰਸਤੇ ਵਿਚ ਚਾਰ ਕੁ ਮਹੀਨੇ ਲੱਗੇ । ਛੇ ਕੁ ਸੌ ਮੀਲ ਦਾ ਪੈਂਡਾਂ 11