ਪੰਨਾ:Alochana Magazine October, November, December 1966.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰੀ ਕੁਦਰਤ ਵਿਚ ਹੋ ਰਹੀ ਹੈ । ਮੂਰਤੀਆਂ ਅੱਗੇ ਨੱਕ ਰਗੜਨੇ ਛੱਡ ਕੇ ਉਸ ਸਿਰਜਣਹਾਰ ਦੀ ਯਾਦ ਵਿਚ ਜੁੜਿਆ ਕਰੋ । ਇਕ ਪੰਡਿਤ ਦੀ ਸਮਾਧੀ । ਅਜੇਹੇ ਅਸਥਾਨਾਂ ਉੱਤੇ ਸ਼ਖ਼ਸੀ ਧਰਮ-ਦੁਕਾਨਾਂ ਦਾ ਖੁੱਲਣਾ ਭੀ ਕੋਈ ਵੱਡੀ ਗੱਲ ਨਹੀਂ ਹੁੰਦੀ । ਦੂਰੋਂ ਦੂਰੋਂ ਆਏ ਹੋਏ ਸ਼ਰਧਾਵਾਨ ਜਾਤਰੂ, ਕੁੱਝ ਨ ਕੁੱਝ ਹੱਥ ਝਾੜ ਹੀ ਦੇ ਦੇ ਹਨ, ਜਿਸ ਕਰਕੇ ਪਾਖੰਡੀਆਂ ਦੀ ਆਜੀਵਿਕਾ ਤੁਰੀ ਰਹਿੰਦੀ ਹੈ । ਸਿੱਖ-ਇਤਿਹਾਸ ਦਸਦਾ ਹੈ ਕਿ ਇਕ ਪੰਡਾ ਸਮਾਧੀ ਲਾਈ ਬੈਠਾ ਸੀ, ਅਨੇਕ ਕਰ ਸ਼ਰਧਾ-ਭਾਵਨਾ ਨਾਲ ਉਸ ਦੇ ਚੁਗਿਰਦੇ ਬੈਠੇ ਹੋਏ ਸਨ । ਗੁਰੂ ਨਾਨਕ ਦੇਵ ਜੀ ਕੀ ਉੱਥੇ ਜਾ ਪਹੁੰਚੇ । ਜਾਤਰੂ ਲੋਕ ਬੜੇ ਆਦਰ-ਸਤਿਕਾਰ ਨਾਲ ਇਕ ਕਰਵੇ ਵਿਚ ਭੇਟਾ ਵਜੋਂ ਮਾਇਆ ਪਾਈ ਜਾ ਰਹੇ ਸਨ, ਜੋ ਉਸ ਪੰਡੇ ਨੇ ਆਪਣੇ ਅੱਗੇ ਰੱਖਿਆ ਹੋਇਆ ,, ਤਾਂ ਮਨੋਰਥ ਸੀ ਜਿਸ ਦੀ ਖ਼ਾਤਿਰ ਉਹ ਸਮਾਧੀ ਲਗੀ ਹੋਈ ਸੀ । ਸਿੱਖਗਲ ਨੇ ਉਸ ਪੰਡੇ ਦਾ ਨਾਮ ‘ਕਲਿਯੁਗ' ਲਿਖਿਆ ਹੈ । ਕਲਿਯੁਗ ਕਦੇ ਕਦੇ ਅੱਖਾ ਦਾ ਸੀ, ਤੇ ਧੌਣ ਉੱਚੀ ਕਰ ਕੇ ਆਕਾਸ਼ ਵਲ ਤੱਕ ਕੇ ਇਹ ਕਹਿ ਉੱਠਦਾ ਸੀ Aਨ ਵਿਚ ਬੈਠੇ ਵਿਸ਼ਣੂ ਭਗਵਾਨ ਦੇ ਦਰਸ਼ਨ ਹੋ ਰਹੇ ਹਨ । ਭੋਲੇ ਸ਼ਰਧਾਲੂ ਇਹ ਸੁਣ ਕੇ ਸ਼ਰਧਾ ਵਿਚ ਝੂਮ ਉੱਠਦੇ ਸਨ । ਇਕ ਵਾਰੀ ਜਦੋਂ ਕਲਿਯੁਗ ਮੁੜ ਸਮਾਧੀ ਵਿਚ ਟਿਕ ਗਿਆ, ਤਾਂ ਗੁਰੂ ਨਾਨਕ a ਜੀ ਮਲਕੜੇ ਜਿਹੇ ਉੱਠੇ, ਪੋਲੇ ਪੈਰੀ ਉਸ ਤਕ ਪਹੁੰਚ ਕੇ ਉਸ ਦਾ ਕਰਵਾ ਚੁੱਕ a ਉਸ ਦੇ ਪਿਛਲੇ ਪਾਸੇ ਰੱਖ ਆਏ । ਕਲਿਯੁਗ ਦੀਆਂ ਫੇਰ ਅੱਖਾਂ ਖੁਲੀਆਂ, ਪਰ ਕਰਵਾ ਬਲ ਸੀ । ਅਸਲ ਵਿਚ ਉਹ ਅੱਖਾਂ ਮੁੜ ਮੁੜ ਦੀਆਂ ਹੀ ਕਰਵੇ ਦੀ ਖ਼ਾਤਿਰ ਸਨ । 4 ਘਬਰਾ ਗਿਆ, ਸ਼ਰਧਾਲੂਆਂ ਨੇ ਉਸ ਦੀ ਘਬਰਾਹਟ ਤੱਖ ਵੇਖ ਲਈ । ਜਿਹੜਾ ਡਾ ਬੈਕੁੰਠ ਵਿਚ ਬੈਠੇ ਵਿਸ਼ਣੂ ਭਗਵਾਨ ਨੂੰ ਵੇਖਣ ਦੀ ਸਮਰੱਥਾ ਦਾ ਵਿਖਾਵਾ ਕਰ ਵੀ ਉਸ ਨੂੰ ਆਪਣੇ ਪਿਛਲੇ ਪਾਸੇ ਪਿਆ ਕਰਵਾ ਨਹੀਂ ਸੀ ਦਿੱਸਦਾ । ਸਭ ਲੋਕਾਂ . ਵਿਚ ਬੜਾ ਹਾਸਾ ਮੱਚਿਆ । ਉਹ ਵੇਲਾ ਸੀ ਜਦੋਂ ਪਾਖੰਡ ਉਤੇ ਭਾਰੀ ਚੋਟ ਵੱਜ ਸਕਦੀ ਜੀ । ਸਤਿਗੁਰੂ ਜੀ ਨੇ ਸਭ ਜਾਤਰੂਆਂ ਨੂੰ ਸੰਬੋਧਨ ਕਰ ਕੇ ਸਮਝਾਇਆ ਕਿ ਜਿਹੜੇ ਬੰਦੇ ਕੰਨ ਅੱਖਾਂ, ਨੱਕ, ਬੰਦ ਕਰ ਕੇ ਤੁਹਾਨੂੰ ਸਮਾਧੀਆਂ ਲਾ ਲਾ ਕੇ ਵਿਖਾਉਂਦੇ ਹਨ, ਉਹਨਾਂ ਦਾ ਰਤਾ ਭਰ ਇਤਬਾਰ ਨਾਂਹ ਕਰੋ । ਵੇਖ ਲਵੋ, ਇਹ ਪੰਡਾ ਹੁਣੇ ਕਹਿ ਰਿਹਾ ਸੀ ਕਿ ਮੈਨੂੰ ਤਿਲੋਕੀ ਹੀ ਦਿੱਸ ਰਹੀ ਹੈ, ਪਰ ਇਸ ਨੂੰ ਆਪਣੀ ਪਿੱਠ ਪਿੱਛੇ ਪਿਆ ਆਪਣਾ ਕਰਵਾ ਨਹੀਂ ਦਿੱਸ ਸਕਿਆ। ਇਹ ਸਾਰੇ ਪਾਖੰਡ ਭੋਲੇ ਸ਼ਰਧਾਲੂਆਂ ਤੋਂ ਮਾਇਆ ਠੱਗਣ ਵਾਸਤੇ 107