ਪੰਨਾ:Alochana Magazine November 1964.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਡੇ ਵਿਚਾਰ ਅਨੁਸਾਰ ਇਨ੍ਹਾਂ ਨੇ ਵਿਸ਼ੇਸ਼ ਭਾਂਤ ਜੋ ਕੁਝ ਕਹਣਾ ਸੀ, ਕਹ ਲਇਆ ਹੈ ਅਤੇ ਹੁਣ ਇਨ੍ਹਾਂ ਦੀ ਅਨੁਭੂਤੀ ਅਤੇ ਅਭਿਵਿਅੱਕਤੀ ਦਾ ਸਮਾਂ ਲੰਘ ਗਇਆ ਪ੍ਰਤੀਤ ਹੁੰਦਾ ਹੈ । | ਨਵੇਂ ਬਦਲ ਰਹੇ ਹਾਲਾਤ ਦੇ ਪ੍ਰਭਾਵ ਅਧੀਨ ਅਨੁਭਵ ਅਤੇ ਪ੍ਰਗਟਾਰੀ ਵਿਚ ਪਰਿਵਰਤਨ ਕੁਦਰਤੀ ਹੁੰਦਾ ਹੈ । ਇਸ ਲਈ ਨਵੇਂ ਕਾਵਿ-ਰੂਪਾਂ ਅਤੇ ਭਾਸ਼ਾ ਦੀ ਸਮਰਥਾ ਦੀਆਂ ਨਵੀਆਂ ਸੰਭਾਵਨਾਵਾਂ ਦੀ ਭਾਲ ਕਰਨੀ ਜ਼ਰੂਰੀ ਹੋ ਜਾਂਦੀ ਹੈ । ਇਸ ਦਸ਼ਾ ਵਿਚ ਜਦੋਂ ਵੀ ਅਜਿਹੇ ਲਖ਼ਸ਼ ਵਾਲੇ ਕਵੀ ਦਾ ਆਵੇਸ਼ ਹੁੰਦਾ ਹੈ, ਸੁਘੜ ਪਾਠਕਾਂ ਵਲੋਂ ਉਸ ਨੂੰ ਸਤਿਕਾਰ ਮਿਲਦਾ ਹੈ । ਡਾਕਟਰ ਹਰਿ ਭਜਨ ਸਿੰਘ ਦੀ ਰਚਨਾ ਇਸ ਕਥਨ ਦੀ ਪੁਸ਼ਟੀ ਲਈ ਪੇਸ਼ ਕੀਤੀ ਜਾ ਸਕਦੀ ਹੈ । ਉਸ ਦੀ ਕਾਵਿ ਰਚਨਾ ਵਿਚੋਂ ਅਜੋਕਾ ਸੁਘੜ ਪਾਠਕ ਨਵੇਂ ਅਨੁਭਵ ਅਨੁਭੂਤੀ ਅਤੇ ਅਭਿਵਿਅੰਜਨ ਦੀ ਵਿਆਪਕਤਾ ਮਹਸ ਕੀਤੇ ਬਿਨਾਂ ਨਹੀਂ ਰਹ ਸਕਦਾ । ਪ੍ਰਸ਼ਨ ਉਠਦਾ ਹੈ ਕਿ ਅਜੋਕੀ ਨਵੀਂ ਕਵਿਤਾ ਦਾ ਪ੍ਰੇਰਨਾ-ਸੂਤ ਅਤੇ ਲੱਛਣ ਕੀ ਹਨ ? ਜਿਨ੍ਹਾਂ ਦੀ ਪੂਰਤੀ ਨੂੰ ਦ੍ਰਿਸ਼ਟੀਗੋਚਰ ਰਖਦਿਆਂ ਅਸੀਂ ਨਵੀਂ ਕਾਵਿ ਰਚਨਾ ਦਾ ਮੁਲਾਂਕਣ ਕਰ ਸਕੀਏ । ਸਾਡੇ ਵਿਚਾਰ-ਅਨੁਸਾਰ ਅਜੰਕੀ ਨਵੀਂ ਕਵਿਤਾ ਦਾ ਪਰਨਾਸੋਤ ਵਰਤਮਾਨ ਵਿਅੱਕਤੀ ਦਾ ਸੈ-ਅਧਿਅਨ ਅਤੇ ਉਸ ਦਾ ਨਿਝੱਕ ਪ੍ਰਗਟਾ ਹੈ । ਬੌਧਿਕ ਅਤੇ ਵਿਗਿਆਨਕ ਵਿਕਾਸ ਦੇ ਪਿੜ ਵਿਚ ਪਰਾ-ਗਤ ਸੰਸਕਾਰਾਂ ਅਤੇ ਸਮਾਜਿਕ ਵਿਸ਼ਵਾਸਾਂ ਦੇ ਢਹਣ ਨਾਲ ਮਾਨਵ-ਬੁਧ ਪ੍ਰਚੰਡ ਹੁੰਦੀ ਜਾ ਰਹੀ ਹੈ । ਉਸ ਦੀ ਰੁਚੀ ਵਧੇਰੇ ਵਿਸ਼ਲੇਸ਼ਣਾਤਮਕ ਅਤੇ ਤਾਰਮਿਕ ਬਣ ਗਈ ਹੈ । ਉਸ ਦੇ ਆਪੇ ਵਿਚ ਬਹੁ-ਪੱਖੀ ਦਮਾ ਅਤੇ ਮਾਨਸਿਕ ਪ੍ਰਸ਼ਨ-ਜੋ ਅਜੋਕੇ ਸਮਾਜ ਦਾ ਹੀ ਪ੍ਰਤੀ-ਕਰਮ ਹਨ -ਵਿਆਪਕ ਹਨ ਚਨਾਂ ਨੂੰ ਸੁਲਝਾਉਣ ਲਈ ਉਹ ਆਪੇ ਨਾਲ ਘੋਲ ਕਰਦ' ਹੈ । ਵਿਵੇਕੀ ਰਚੀ ਹੋਣ ਕਰਕੇ ਉਹ ਅਕ੍ਰਿਤ ਅਤੇ ਸਨਕੀ ਜਿਹਾ ਬਣ ਜਾ ਰਿਹਾ ਹੈ । ਕੁਝ ਅਜਬ ਇਲਮ ਦੀਆਂ ਜ਼ਿੰਦਾਂ ਨੇ, ਮੈਨੂੰ ਮਾਰਿਆ ਕਿਉਂ ? ਕੀ ? ਕਿੱਦਾਂ ਨੇ ? ਵਾਲਾ ਕਬਲ ਵਰ ਟ ਰੂਪ ਵਿਚ ਉਸਦੇ ਸਾਹਮਣੇ ਹੈ । ਉਸਦੀ ਅਸੰਤੁਲਿਤ ਮਾਨਸਿਕ ਅਵਸਥਾ a aa ਲਈ ਅਜੋਕੇ ਕਵੀ ਨੇ ਲਘੂ ਮਾਨਵ, ਬੰਦ ਕਮਰਾ,ਛਿਆ ਪੱਤਾ, ਪਛਾਵਾਂ, ਛਿਣ ਦਾ ਪੁਜਾਰੀ ਆਦਿ ਅਨੇਕਾਂ ਚਿਨ੍ਹ ਪ੍ਰਯੋਗ ਵਿਚ ਲਿਆਂਦੇ ਹਨ । ਸਾਡਾ ਪਹਲੇ ਸਮੇਂ ਦਾ ਵਿਅੱਕਤੀ-ਵਿਸ਼ੇਸ਼ ਵੀ ਆਪਣੇ ਅੰਦਰਲੇ ਨਾਲ ਘੋਲ ਕਰਦਾ ਸੀ, ਪਰ ਉਹ ਕਿਸੇ ਰਹੱਸ ਅਤੇ ਟੇਕ ਦਾ ਸਹਾਰਾ ਲੈ ਕੇ ਆਪਣੇ ਆਪੇ ਨੂੰ ਸੰਤੁਲਿਤ ਅਤੇ ਸ਼ਾਂਤ-ਅਡੋਲ ਅਨੁਭਵ ਕਰ ਲੈਂਦਾ ਸੀ | ਨਿਹੱਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਉ । ਪਰ ਅਜਕੇ ਬ-ਸਬ ਮਾਨਵ ਵਿਚ ਪਰਾ-ਸਰਪੰਰਕ ਸ਼ਕਤੀ ਬਾਰੇ ਵਿਸ਼ਵਾਸ 2 3 ਅਤੇ ਆਪਣੀ ਹਾਰ ਦੇ ਪਲੜੇ ਨੂੰ ਹਉਮੈਂ, ਤਰਕ ਅਤੇ ਦਿਮਾਗੀ ਹਠ ਦੇ ਨਾਲ ਭਾਰ ਨਾਲ ੩੦