ਪੰਨਾ:Alochana Magazine November 1964.pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੇਰਾ ਦਸਵਾਂ ਪੂਰਾ ਨਾਟਕ 'ਸ਼ੋਭਾ ਸ਼ਕ ਤੀ’ ਉਪਰੋਕਤ ਦੋ ਨਾਟਕਾਂ ਨਾਲੋਂ ਵੀ ਛੇਤੀ, ਸਹਿਜ ਸੁਭਾਂ ਤੇ ਸੌਖੀ ਤਰ੍ਹਾਂ ਸੁਝਿਆ ਤੇ ਲਿਖਿਆ ਗਿਆ ਸੀ । ਇਕ ਦੋ ਸਾਲਾਂ ਤੋਂ ਮੈਂ ਨਾਟਕ ਕਲਾ ਵਿਚ ਇਕ ਨਵਾਂ ਤਜਰਬਾ ਕਰਨਾ ਚਾਹੁੰਦਾ ਸੀ । ਸਾਡੀ ਵਰਤਮਾਨ ਸਟੇਜ ਨੂੰ ਤਿੰਨ ਕੰਧਾਂ ਵਾਲੀ ਮੰਚ ਕਿਹਾ ਜਾਂਦਾ ਹੈ । ਮੈਂ ਇਸ ਦੀ ਸਾਹਮਣੀ ਚੌਥੀ ਕੰਧ ਨੂੰ ਵੀ ਸਥਾਪਤ ਕਰਨ ਦਾ ਤਜਰਬਾ ਕਰਨਾ ਚਾਹੁੰਦਾ ਸੀ । ਸਟੇਜ ਉੱਤੇ ਸਾਹਮਣੀ ਕੰਧ ਵਿਚ ਦੋ ਵੱਡੀਆਂ ਬਾਰੀਆਂ ਰਖ ਕੇ ਮੈਂ ਦਰਸ਼ਕਾਂ ਦੇ ਜੀਵਨ ਉੱਤੇ ਡੂੰਘੀ ਝਾਤ ਪੁਆਉਣੀ . ਲੋਚਦਾ ਸਾਂ ਤਾਂ ਜੋ ਰੰਗ ਸ਼ਾਲਾ ਵਿਚ ਬੈਠੇ ਦਰਸ਼ਕ ਇਹ ਅਨੁਭਵ ਕਰਨ ਕਿ ਉਹ ਕਿਸੇ ਦੀ ਗੁਪਤ ਤੇ ਟੀਵੇਟ ਜ਼ਿੰਦਗੀ ਦੇਖ ਰਹੇ ਹਨ। ਇਸ ਨਾਟਕ ਦਾ ਮੈਂ ਨਾਂ ਰਖਿਆ ਸੀਇਕ -ਝਰੋਖਾ ਇਕ ਝਾਤ' । ਇਸ ਨੂੰ ਲਿਖਣ ਲਈ ਮੈਂ 1961 ਦੀਆਂ ਗਰਮੀਆਂ ਵਿਚ ਸੋਲਨ ਨੂੰ ਜਾ ਰਿਹਾ ਸੀ । ਦਿੱਲੀ ਤੋਂ ਗੱਡੀ ਵਿਚ ਬੈਠਦੇ ਸਾਰ ਮੇਰਾ ਮਨ ਇਕ ਨਾਟਕ ਦੀ ਸਮਸਿਆ ਨੂੰ ਸੁਲਝਾਉਣ ਵਿਚ ਉਲਝ ਗਿਆ ਕਲਕਾ ਪੁਜ ਕੇ ਸਮਾਨ ਸਮੇਤ ਮੈਂ ਛੋਟੀ ਗੱਡੀ ਵਿਚ ਬੈਠ ਗਿਆ । ਮੈਨੂੰ ਖਿਆਲ ਹੀ ਨ ਰਿਹਾ ਕਿ ਸਾਮਾਨ ਬਰੇਕ ਵਿਚ ਰਖਣਾ ਹੈ । ਗੱਡੀ ਚੱਲਣ ਤੋਂ ਕੁਝ ਸਮਾਂ ਪਹਿਲਾਂ ਇਕ ਨਵਾਂ ਵਿਆਹਿਆ ਖੂਬਸੂਰਤ ਜੜਾ ਡੱਬੇ ਅੰਦਰ ਆਇਆ । ਸਮਾਨ ਗੱਡੀ ਵਿਚ ਤੁੰਨਿਆ ਵੇਖਕੇ ਨੌਜਵਾਨ ਬਹੁਤ ਔਖਾ ਹੋਇਆ ਅਤੇ · ਮੇਰੇ ਨਾਲ ਝਗੜਨ ਲਗ ਪਿਆ । ਮੈਂ ਉਸ ਨੂੰ ਅਧੀਨਗੀ ਨਾਲ ਕਿਹਾ ਕਿ ਉਹ ਮੇਰੀ ਜਗ੍ਹਾ ਤੇ ਬੈਠ ਜਾਵੇ ਤੇ ਮੈਂ ਟਰੰਕ ਉਤੇ ਬੈਠ ਜਾਂਦਾ ਹਾਂ, ਪਰ ਗੁਸੇ ਵਿਚ ਉਹ ਝਟ ਪਟ ਗਾਰਡ ਨੂੰ ਸਦ ਲਿਆਇਆ । ਗੱਡੀ ਤੁਰਨ ਵਾਲੀ ਸੀ, ਗਾਰਡ ਭਲਾ-ਲੋਕ ਸੀ, ਉਸ ਕਹਿ ਸੁਣ ਕੇ ਨੌਜਵਾਨ ਨੂੰ ਮੇਰੀ ਸੀਟ ਤੇ ਬਿਠਾ fਿਤਾ। ਝਟ ਕ ਪਿਛੋਂ ਉਸ ਦੀ ਸਾਥਣ ਜੋ ਹੁਣ ਤਕ ਚੁਪ ਸੀ; ਬੜੀ ਹਮਦਰਦੀ ਨਾਲ ਮੈਨੂੰ ਆਖਣ ਲੱਗੇ, 'ਤੁਸੀਂ ਵੀ · ਇਥੇ ਸੀਟ ਤੇ ਆ ਜਾਓ ਜੀ, ਰਲ ਮਿਲਕੇ ਗੁਜ਼ਾਰਾ ਕਰ ਲਵਾਂਗੇ । ਉਹ ਲੜਕੀ ਵਿਚਲੇ ਬੈਠ ਗਈ ਅਤੇ ਅਸੀਂ ਦੋਵੇਂ ਆਲੇ ਦੁਆਲੇ । ਕੁਝ ਚਿਰ ਚੁਪ ਚਾਪ ਵਰਤੀ ਰਹੀ ਅਤੇ ਅਜੀਬ ਖ਼ਰਾਉ ਦਾ ਵਾਤਾਵਰਣ ਛਾਇ ਆ ਰਿਹਾ । ਲੜਕੀ ਬੜੀ ਸੂਝਵਾਨ ਅਤੇ ਸੂਖਮ ਭਾਵਾਂ ਵਾਲੀ ਸੀ। ਉਸਨੇ ਬੜੀ ਹਮਦਰਦੀ ਤੇ ਹਲੀਮੀ ਨਾਲ ਗਲਾਂ ਸ਼ੁਰੂ ਕੀਤੀਆਂ । ਸ਼ੁਰੂ ਦੀਆਂ ਗਲਾਂ ਇਕ ਭਾਂਤ ਮੇਰੇ ਨਾਲ ਹੋਈ ਵਧੀਕੀ ਲਈ ਪਸਚਾਤਾਪ ਵਜੋਂ ਸਨ । ਲੜਕੇ ਨੇ ਉਸਦੇ ਰਵੱਈਏ ਨੂੰ ਬਹੁਤ ਬੁਰਾ ਮਨਾਇਆ | ਦੋ ਤਿੰਨ ਦਫ਼ਾ ਉਸਨੂੰ ਘfਆ ਅਤੇ ਗਝੀਆਂ ਕਣੀਆਂ ਵੀ ਮਾਰੀਆਂ । ਉਹ ਸਗੋਂ ਉਸ ਨਾਲ ਬਹਿਸ ਕਰਨ ਲਗ ਪਈ-ਇਸਤ੍ਰੀ ਮਰਦ ਦੇ ਸਬੰਧਾਂ ਬਾਰੇ ਅਤੇ ਬਰਾਬਰ ਦੇ ਹੱਕਾਂ ਬਾਰੇ । , ਅਚਨਚੇਤ . ਮੇਰੇ ਮਨ ਦੀ ਅਵਸਥਾ ਨੇ ਪਲਟਾ ਖਾਧਾ। ਇਕ ਲਸ਼ਕਾਰੇ ਵਾਂਗ ਉਹ ਲੜਕੀ ਮੇਰੇ ਲਈ ਸ਼ੋਭਾ ਰੂਪ ਵਿਚ ਸਾਕਾਰ ਹੋ ਗਈ । ਉਹ ਮੈਨੂੰ ਭਾਰਤ ਦੀ ਨਵੀਂ ਨਾਰੀ ਦਾ ਪ੍ਰਤੀਕ ਜਾਪੁ । ਮੈਨੂੰ ਇਉਂ ਜਾਪਿਆ ਕਿ, ਉਹ ਸੁਤੰਤਰ ਵਿਚਾਰਾਂ ਤੇ ਸ਼ੈਮਾਨ. ਵਾਲੀ ਬਰਾਬਰ ਹੱਕਾਂ ਖ਼ਾਤਰ ਮਰ ਮਿਟਣ ਵਾਲੀ ਲੜਕੀ ਹੈ । ਉਸ ਦਾ ਚਿਤ੍ਰ ਮੇਰੇ ਲਈ