ਪੰਨਾ:Alochana Magazine November 1962.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

... .. ਉਹ ਕੋਹਲ ਦਾ ਢੱਗਾ ਕੀ ਮੈਂ ਹੀ ਹਾਂ ? ਤੇ ਉਹ ਤੇ ਉਹ ! (ਕੋਹਲੂ) ਇਸ ਤਰ੍ਹਾਂ ਕਵੀ ਦਾ ਦ੍ਰਿਸ਼ਟੀਕੋਣ ਸਰਵਮੁਖੀ ਹੈ । ਕਵੀ ਨੇ ਇਸਤਰੀ ਬਾਰੇ ਭੀ ਆਪਣੇ ਵਿਚਾਰ ਪੇਸ਼ ਕੀਤੇ ਹਨ ! ਇਸਤਰੀ ਨੂੰ' ਵਿੱਚ ਉਹ ਇਸਤਰੀ ਨੂੰ ਜਾਗਣ ਲਈ ਅਤੇ ਮਰਦ ਦੀ ਲਲਾਮੀ ਲਾਹ ਸੁੱਟਣ ਲਈ ਕਹਿੰਦਾ ਹੈ ਨੂੰ ਕਿਰਤ ਹੈ ਕਰਤਾਰ ਦੀ, ਹੁਨਰ ਰੱਬ ਹੁਨਰੀ ਦੀ, ਸੁਣਪ, ਸਬਕਤਾ, ਪਿਆਰ, ਹਮਦਰਦੀ, ਹਲਤਾ, ਨਜ਼ਾਕਤ ਦਾ ਅਵਤਾਰ, ਤੂੰ ਸਿਰਤਾਜ ਆਰਟਿਸਟ ਹੈ । ... ਇਸਤਰੀ ਸਦਾ ਦਬੀ ਰਹੀ ਤੇ ਮਰਦ ਸਦਾ ਨਾ-ਕਾਮ, ਹੈ ਇਸਤਰੀ, ਉਠ ! ਕਿ ਸ਼ਾਇਦ ਤੂੰ ਨਾਮਯਾਬ ਬੀਣੇ । ਸਾਡਾ ਕਵੀ ਡਾ: ਦੀਵਾਨ ਸਿੰਘ ਇਕ , ਰਾਜ-ਯੋਗੀ ਸੀ ਅਤੇ ਕਰਮਯੋਗੀ ਭੀ । ਜ਼ਿੰਦਗੀ ਕੀ ਹੈ ? ਇਸ ਬਾਰੇ ਭੀ ਇਨ੍ਹਾਂ ਨੇ ਵਿਚਾਰ ਪੇਸ਼ ਕੀਤੇ ਹਨ । ਤਪ-ਤਪਸਿਆ ਸਭ ਵਿਅਰਥ ਹਨ, ਜ਼ਿੰਦਗੀ ਸਹ ਨਸ਼ੀਲਤਾ ਦਾ ਦੂਜਾ ਨਾਮ ਹੈ ਇਨਸਾਨ ਕੇਹਾ ਲਾਲਚੀ ! ਹੱਥ ਆਈ ਜ਼ਿੰਦਗੀ ਨੂੰ, ਆਉਣ ਵਾਲੇ ਜੀਵਨ ਦੀ ਹਿਰਸ ਵਿੱਚ ਘੁੱਟ ਮਾਰਦਾ ਏ, ... ... ... ... ... ਜ਼ਿੰਦਗੀ ਨਾਮ ਹੈ ਵੱਡੇ ਵੱਡੇ ਦੁਖਾਂ ਦਾ, ਨਿਕੇ ਨਿਕੇ ਸੁਖਾਂਦਾ ਗਿਆਨੀ ਉਹ ਜੋ ਦੁਖ ਜਰੇ, ਸੁਖ ਮਾਣੇ । ਸਾਰੀ ਗੱਲ ਇਥੇ ਦੁਖ ਸੁੱਖ ਤੇ ਹੀ ਆਕੇ ਖ਼ਤਮ ਹੁੰਦੀ ਹੈ । ਸੁਖ-ਦੁਖ ਤੋਂ ਪਰੇ ਦੀ ਅਵਸਥਾ ਹੀ ਤਾਂ ਰਾਜ-ਯੋਗੀ ਦੀ ਹੈ । ਇਸ ਜ਼ਿੰਦਗੀ ਦਾ 'ਰਾਹੀ' ਸਦਾ ਇਸ ਰਸਤੇ ਤੇ ਚਲਦਾ ਰਹਿੰਦਾ ਹੈ ਮੈਂ ਇਕ ਰਾਹੀ ਹਾਂ, ਥੱਕਾ ਟੁੱਟਾ, ਮਜਲਾਂ ਮਾਰਿਆ । ‘ਵਗੁਣੇ ਪਾਣੀ ਦੀ ਅੰਤਿਮ ਕਵਿਤਾ ਵਿਚ ਕਵੀ ਦੀ ਨਿਰਾਸ਼ਾਵਾਦੀ ਹਾਲਤ ਦਿਖਾਈ ਪੈਂਦੀ ਹੈ । ਇਸ ਜ਼ਿੰਦਗੀ ਦਾ ਪਾਂਧੀ ਆਉਣ ਵਾਲੇ ਸਫਰ ਅਤੇ 39