ਪੰਨਾ:Alochana Magazine November 1962.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਜਿਹੀ ਦੀਰਘ ਤੇ ਡੂੰਘੇ ਦੁਸ਼ਟੀ ਇਸ ਦੇ ਭਾਗ ਵਿੱਚ ਆਈ ਹੈ । * ਇਸ ਕਥਨ ਵਿੱਚ ਡਾ: ਦੀਵਾਨ ਸਿੰਘ ਜੀ ਨਾਲ ਬੇਇਨਸਾਫੀ ਕੀਤੀ ਗਈ ਹੈ । ਉਨ੍ਹਾਂ ਦੀ ਕਵਿਤਾ ਨੂੰ ਪਰਖਣ, ਘੱਖਣ ਅਤੇ ਮਨਨ ਕਰਨ ਨਾਲ ਅਸਾਨੂੰ ਗਿਆਤ ਹੁੰਦਾ ਹੈ ਕਿ ਇਸ ਕਥਨ ਵਿੱਚ ਪੂਰਣ ਸਚਾਈ ਨਹੀਂ ਹੈ । ਮੈਂ ਉਪਰ ਭੀ ਲਿਖ ਚੁੱਕਾ ਹਾਂ ਕਿ ਡਾਕਟਰ ਹੋਰਾਂ ਵਿੱਚ ਫੇਸਰ ਸਾਹਿਬ ਨਾਲੋਂ ਮਸਤੀ ਜ਼ਰੂਰ ਘੱਟ ਹੈ ਪਰ ਗੰਭੀਰਤਾ ਅਤੇ ਕਾਵਿ-ਗੁਣ ਘੱਟ ਨਹੀਂ ਹਨ । ਲੱਭਣ ਲਗਿਆਂ ਮਸਤੀ ਭੀ ਚੋਖੀ ਮਿਲ ਹੀ ਜਾਵੇਗੀ । ਇਨ੍ਹਾਂ ਦੀ ਕਵਿਤਾ ਵਿੱਚ ਵੇਗ, ਕਲਪਨਾ ਤੇ ਸੌਂਦਰਯ ਅਤੇ ਦੀਰਘ ਤੇ ਡੂੰਘੀ ਦਿਸ਼ਵੀ ਕਿਸੇ ਭੀ ਹੋਰ ਮਹਾਂ ਕਵੀ ਅਖਵਾਉਣ ਵਾਲੇ ਕਵ ਨਾਲੋਂ ਘੱਟ ਨਹੀਂ ਹੈ । ਇਸ ਤੇ ਸਵਿਸਤਾਰ ਵਿਚਾਰ ਮੈਂ ਆਪਣੇ ਅਗਲੇ ਸ਼ਬਦਾਂ ਵਿੱਚ ਥਾਂ ਪੁਰ ਥਾਂ ਕਰਾਂਗਾ। ਡਾ: ਦੀਵਾਨ ਸਿੰਘ ਇਕ ਉਹ ਕਵੀ ਹੈ, ਜਿਹੜਾ ਜੀਵਨ ਭਰ ਆਪਣੇ ਲੋਕਾਂ ਲਈ ਅਤੇ ਆਪਣੇ ਮੁਕਤ-ਵਿਚਾਰਾਂ ਲਈ ਯਾਤਨਾਵਾਂ ਸਹਨ ਕਰਦਾ ਰਹਿਆ ਹੈ, ਅੰਦਰ ਹੀ ਅੰਦਰ ਵਿਚਾਰ ਕਰ ਕੇ ਘੱਟ ਤੋਂ ਘੱਟ ਦਿਖਲਾਵਾ ਕਰਦਾ ਰਹਿਆ ਹੈ । ਉਸ ਵਲ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਦੀ ਲਾਪਰਵਾਹੀ ਅਤਿ ਦੁਖਦਾਈ ਗੱਲ ਹੈ । ਇਸ ਲਾਪਰਵਾਹੀ ਦਾ ਇਕ ਕਾਰਣ ਸ਼ਾਇਦ ਇਹ ਭੀ ਹੈ ਕਿ ਇਕ ਪਾਸੇ ਉਹ ਜ਼ਬਰਦਸਤ ਆਸਤਿਕ ਸੀ ਅਤੇ ਦੂਜੇ ਪਾਸੇ ਬਾਹਯ-ਕਰਮ ਕਾਂਡ ਦਾ ਕੱਟੜ ਵਿਰੋਧੀ ਅਤੇ ਪੰਡਿਤਾਂ, ਭਾਈਆਂ ਨੂੰ ਖਰੀ ਖਰੀ ਗੱਲ ਸੁਣਾਉਣ ਵਾਲਾ ਸੀ । ਜਿਸ ਦਾ ਨਤੀਜਾ ਹੋਇਆ ਕਿ ਅਸਾਡੇ ਤਥਾ-ਕਥਿਤ ਤਿਵਾਦੀ ਭੀ ਅਤੇ ਅਧਿਆਤਮਵਾਦੀ ਯਾ ਧਾਰਮਿਕ ਰੁਚੀਆਂ ਦੇ ਮਾਲਿਕ ਪਾਠਕ ਦੋਵੇਂ ਹੀ ਇਸ ਕਵੀ ਵਲੋਂ ਉਦਾਸੀਨ ਹੋ ਗਏ । ਲੋੜ ਹੈ ਕਿ ਇਸ ਕਵੀ ਦੀ ਬਾਗੀ ਆਤਮਾ ਨੂੰ ਸਮਝੀਏ, ਇਸ ਦੀ ਮੁਕਤ ਵਿਚਾਰ-ਧਾਰਾ ਦੇ ਨਾਲ ਹੀ ਨਾਲ ਇਸ ਦੇ ਮੁਕਤਕਾਵਿ ਪ੍ਰੇਮ ਨੂੰ ਜਾਣੀਏ ਅਤੇ ਉਸ ਨੂੰ ਉਸ ਦਾ ਯੋਗ ਥਾਂ ਦੇਈਏ । ਇਥੇ ਮੈਂ ਉਨ੍ਹਾਂ ਦੀ ਇਕ ਪੁਸਤਕ 'ਵਗਦੇ ਪਾਣੀ ਦੇ ਆਧਾਰ ਤੇ ਇਸ ਉਕਤ ਗੱਲ ਦਾ ਵਿਚਾਰ ਕਰਨ ਦਾ ਪ੍ਰਯਤਨ ਕੀਤਾ ਹੈ । ਅਫ਼ਸੋਸ ਹੈ ਕਿ ਕਵੀ ਦੇ ਅੰਤਮ ਦਿਨਾਂ ਦੀ ਵੇਦ-ਭਰੀ ਕਵਿਤਾ ਦੇ ਦਰਸ਼ਨ ਸਾਨੂੰ ਨਸੀਬ ਨਾ ਹੋ ਸਕੇ ਅਤੇ ਉਹ ਜਾਪਾਨੀ ਅਤਿਆਚਾਰਾਂ ਅਤੇ ਹਮਲੇ ਦੀ ਭੇਟ ਚੜ੍ਹ ਗਏ । ਜੇ ਕਿਤੇ ਉਹ ਸਾਰਾ ਸਾਹਿਤ, ਜਿਹੜਾ ਕਿ ਕਵੀ ਨੇ ਅੰਡੇਮਾਨ ਵਿੱਚ ਰਚਿਆ ਸੀ, ਅਸਾਨੂੰ ਲੱਭ ਸਕਦਾ, ਤਾਂ ਇਸ ਦੀ ਦੇਸ਼-ਭਗਤੀ ਬਾਰੇ ਅਤੇ ਮਨੁਖਤਾ ਵਿੱਚ ਸ਼ਰਧਾ ਬਾਰੇ ਕੁਝ ਹੋਰ ਵਧੇਰੇ ਪ੍ਰਕਾਸ਼ ਪੈ ਸਕਦਾ ਸੀ । ਪਰ ਅਸਾਨੂੰ ਜੋ ਕੁਝ ਮਿਲਦਾ ਹੈ, ਉਸੇ ਤੇ

  • ਵੇਖੋ : ਸੰਕੇਤ,ਹਰਾਂ, ਪੰਨਾ ੨੪੯ ।

23