ਪੰਨਾ:Alochana Magazine November 1962.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਾਹਕਾਰ ਦਾ ਦਰਜਾ ਰੱਖਦਾ ਹੈ । ਉਹ ਸਮਾਜਵਾਦ ਦੀ ਅਪੇਸ਼ਾ ਵਿਅਕਤਿਗਤ ਮਨੋਵਿਗਿਆਨ ਦਾ ਅਧਿਕ ਪ੍ਰਵੀਣ ਪੰਡਿਤ ਹੈ । ਉਪਨਿਆਸਕਾਰਾਂ ਬਾਰੇ ਉਸਨੇ ਚੰਗੇ ਲੇਖ ਲਿਖੇ ਹਨ । ਉਨ੍ਹਾਂ ਚੋਂ ਇਹ ਨਿਸ਼ਕਰਸ਼ ਪ੍ਰਾਪਤ ਕੀਤੇ ਜਾ ਸਕਦੇ ਹਨ ਕਿ ਜੇ ਸਾਹਿਤਕ ਸਮਾਲੋਚਨਾ ਵਿਚੋਂ ਨਿਰੰਲ ਸਾਹਿਤਕ ਚਿੰਤਨ-ਵਿਵੇਚਨ ਸਭ ਕੁਛ ਕਢ ਦਿੱਤਾ ਜਾਵੇ ਤਾਂ ਫਿਰ ਅਸਾਡੇ ਪਾਸ ਕਹਣ ਲਈ ਕੁਛ ਨਹੀਂ ਰਹ ਜਾਂਦਾ ਬਲਕਿ ਅਸੀਂ ਸਾਹਿਤਕ ਪ੍ਰਸੰਸ਼ਾ ਤੋਂ ਭੀ ਹਥ ਧੋ ਬੈਠਦੇ ਹਾਂ । ਇਹ ਬਾਤ ਪ੍ਰਾਚੀਨ ਲੇਖਕਾਂ ਬਾਰੇ ਤਾਂ ਠੀਕ ਹੈ । ਪਰ ਇਸ ਤੋਂ ਵਧੀਕ ਨਵੀਨ ਲੇਖਕਾਂ ਦੀ ਪ੍ਰਸ਼ੰਸਾ ਦੇ ਪ੍ਰਕਰਣ ਵਿਚ ਭੀ ਦੁਰੁਸਤ ਹੈ ਕਿਉਂਕਿ ਦਿਲਚਸਪੀਆਂ ਦੀ ਵਿਸ਼ਾਲਤਾ ਦੀ ਸਮਸਿਆਂ ਜੋ ਨਵੀਨ ਸਮਾਲੋਚਕਾਂ ਲਈ ਆਵਸ਼ਕ ਸਮਝੀ ਜਾਂਦੀ ਹੈ ਯਮ ਕਲਪਨਾਸ਼ੀਲ ਸਾਹਿਤਕਾਰਾਂ ਦੇ ਲਈ ਭੀ ਉਤਨੀ ਹੀ ਆਵਸ਼ਕ ਅਤੇ ਗੰਭੀਰ ਹੈ । ਉਦਾਹਰਣ ਵਜੋਂ ਅਸੀਂ George Eliot ਬ ਰੇ ਕੋਈ ਨਿਰੋਲ ਸਾਹਿਤਕ ਸਮਾਲੋਚਨਾ ਨਹੀਂ ਲਿਖ ਸਕਦੇ ਅਤੇ ਜੇ ਲਿਖ ਭੀ ਸਕਦੇ ਹਾਂ ਤਾਂ ਉਹ ਨਿ: ਸੰਦੇਹ ਅਪੂਰਣ ਸਮਾਲੋਚਨਾ ਹੋਵੇਗੀ ਕਿਉਂਕਿ ਜਿਸ ਕਦਰ ਲੇਖਕ ਦੀਆਂ ਦਿਲਚਸਪੀਆਂ ਵਿਆਪਕ ਹੋਣਗੀਆਂ, ਉਸੇ ਸੀਮਾ ਤਕ ਸਮਾਲੋਚਕ ਦੀਆਂ ਦਿਲਚਸਪੀਆਂ ਭੀ ਵਿਸ਼ਾਲ ਹੋਣੀਆਂ ਚਾਹੀਆਂ ਹਨ । ਮੈਂ ਹੁਣ ਤਕ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਸ਼ੁਰੂ ਤੋਂ ਲੈ ਕੇ ਹੁਣ ਤਕ ਇਹ ਵਿੱਤੀ ਰਹੀ ਹੈ ਕਿ ਸਾਹਿਤਕ ਸਮਾਲੋਚਨਾ ਦੇ ਪਿੜ ਨੂੰ ਵਿਸ਼ਾਲ ਤੋਂ ਵਿਸ਼ਾਲਤਾਰ ਕੀਤਾ ਜਾਵੇ ਅਤੇ ਇਸ ਸੰਦਰਭ ਵਿਚ ਸਮਾਲੋਚਕਾਂ ਤੋਂ ਵੱਧ ਤੋਂ ਵੱਧ ਮੁਤਾਲਬੇ ਕੀਤੇ ਜਾਣ । ਸਮਾਲੋਚਨਾ ਦੇ ਵਿਕਾਸ ਦੀ ਤਲਾਸ਼ ਮਾਨਵੀਯ ਆਤਮ-ਚੇਤਨਾ ਦੇ ਵਿਕਾਸ ਦੇ ਨੈਮਿਤਿਕ ਮਾਧੜਮ ਦਾਰਾ ਕੀਤੀ ਜਾ ਸਕਦੀ ਹੈ, ਪਰ ਇਹ ਇੱਕ ਸਾਮਾਨ ਦਾਰਸ਼ਨਿਕ ਪ੍ਰਸ਼ਨ ਹੈ ਅਤੇ ਉਹ ਇਸ ਨਿਬੰਧ ਦੇ ਤਿਪਾਦ ਵਿਸ਼ਯ ਤੋਂ ਬਾਹਰ ਹੈ । ਸਮਾਲੋਚਕ ਦੀਆਂ ਵਿਸ਼ਾਲ ਦਿਲਚਸਪੀਆਂ ਦੇ ਨਾਲ ਨਾਲ ਇੱਕ ਹੋਰ ਸਮਾਨਾਂਤਰ ਵਿੱਤੀ ਭੀ ਕੰਮ ਕਰ ਰਹੀ ਹੈ । ਜਿਵੇਂ ਜਿਵੇਂ ਵਿਗਿਆਨ ਦੀਆਂ ਸ਼ਾਖਾਵਾਂ ਵਿਚ ਵਾਧਾ ਹੋ ਰਹਿਆ ਹੈ (ਵਿਸ਼ੇਸ਼ਕਰ ਐਸਾ ਵਿਗਿਆਨ ਜਿਸ ਦਾ ਪ੍ਰਭਾਵ ਸਮਾਲੋਚਨਾ ਉਪਰ ਪੈ ਰਹਿਆ ਹੈ) ਉਵੇਂ ਇਹ ਪ੍ਰਸ਼ਨ ਭੀ ਰਹ ਰਹ ਕੇ ਸਾਹਮਣੇ ਆ ਰਹਿਆ ਹੈ ਕਿ ਕੀ ਇਸ ਸੂਰਤ ਵਿੱਚ ਖੁਦ ਸਾਹਿਤਕ ਸਮਾਲੋਚਨਾ ਦੇ ਲਈ ਕੋਈ ਜਵਾਜ਼ ਬਾਕੀ ਰਹ ਜਾਂਦਾ ਹੈ, ਅਤੇ ਕੀ ਅਸਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਅਸੀਂ ਇਸ ਵਿਸ਼ਯ ਨੂੰ ਧੀਰੇ ਧੀਰੇ ਐਸੀ ਸਾਇੰਸ ਵਿੱਚ ਵਿਲੀਨ ਕਰ ਦੇਈਏ ਜੋ ਸਮਾਲੋਚਨਾ ਦੇ ਕੁਛ ਪਹਿਲੂਆਂ ਨੂੰ ਆਪਣੇ ਅੰਦਰ ਸ਼ਾਮਿਲ ਕਰ ਸਕੇ ; ਬਿਲਕੁਲ ਉਸੇ ਤਰ੍ਹਾਂ ਜਿਵੇਂ ਦਰਸ਼ਨ ਸਮ ਸਮਯ ਸਿਰ ਕਦੀ ਗਣਿਤ ਅਤੇ ਭੌਤਿਕ ਵਿਗਿਆਨ ਅਤੇ ਜੀਵਨਵਾਦ ਤਥਾ