ਪੰਨਾ:Alochana Magazine November 1958.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਅਚਲ+ਚਲ) (੨) ਜਦੋਂ ਬੰਦੀ ਦੀ ਥਾਂ ਆਉਂਦੀ ਹੈ ਤਾਂ ਵਜ਼ਨ ਵਿਚ ਡਿਗ ਜਾਂਦੀ ਹੈ । ਜਿਵੇਂ:- ਬੰਦ ਜਲ ਵਿਚ ਪੌਣ ਨੇ ਭਰ ਕੇ ਫੁਲਾਇਆ ਬੁਲਬੁਲਾ । ਯਾ ਸਮੁੰਦਰ ਦਾ ਕੋਈ ਰਾਜਾ ਬਣਾਇਆ ਬੁਲਬੁਲਾ । ਬਿੰਦੀ=ਵਜ਼ਨ ਵਿਚ ਨਹੀਂ ਗਿਣੀ ਜਾਂਦt, ਪਰ ਜੇ ਮਿਸਰੇ ਦੇ ਅਖੀਰ ਵਿਚ ਹੋਵੇ ਤਾਂ ਗਿਣ ਲੈਂਦੇ ਹਨ | ਕਾਫੀਏ ਵਿਚ ਇਹਦਾ ਧਿਆਨ ਰਖਣਾ ਪੈਂਦਾ ਹੈ ਅਤੇ ਇਹ ਇਕ ਦੀਰਘ ਲਗ ਦਾ ਹੁਕਮ ਰਖਦੀ ਹੈ । ਪੰਜਾਬੀ ਕਵੀ ਇਸ ਦਾ ਧਿਆਨ ਨਹੀਂ ਰਖਦੇ । ਇਸ ਦੇ ਖੋਫਾਂ ਸਿਰ ਤੇਰੇ ਤੇ ਗਜ਼ਬ ਪਵੇ ਸੁਲਤਾਨੀ । ਜ਼ਾਲਿਮ ਖੂਨੀ ਨਾਮ ਹੋਵੇਗਾ ਤੇ ਦੋਹੀਂ ਜਹਾਨੀ । (ਸ਼ਾਹ ਬਹਰਾਮ) ਕਾਫੀਆ ਕਾਫੀਆ ਤੋਂ ਮੁਰਾਦ ਹਨ ਉਹ ਕੁਝ ਅਖਰ ਜਿਨ੍ਹਾਂ ਨੂੰ ਕਵੀ ਤੁਕਾਂ ਦੇ ਅਖੀਰ ਵਿਚ ਭਿੰਨ ਭਿੰਨ ਸ਼ਬਦਾਂ ਦੇ ਰੂਪ ਵਿਚ ਮੁੜ ਮੁੜ ਲਿਆਉਂਦੇ ਹਨ । ਪੰਜਾਬੀ ਵਿਚ ਇਸ ਨੂੰ ਤੁਕਾਂਤ ਜਾਂ ਅਨੁਪਰਾਸ ਵੀ ਆਖਦੇ ਹਨ । ਕਾਫੀਏ ਦੇ ਨੌਂ ਅੱਖਰ:-- (੧) ਮੁਲਕਾਫੀਏ ਦਾ ਅਸਲੀ ਅਖਰ ਜਾਂ ਦੀਰਘ ਲਗ ਜਿਸ ਉਤੇ ਕਾਫੀਆ ਨਿਰਭਰ ਹੁੰਦਾ ਹੈ । ਉਦਾਹਰਣ :- ਸਜਰੇ ਸ਼ਿਗੂਫੇ ਪੁੰਗਰੇ, ਕਲੀਆਂ ਦੇ ਮੁਖੜੇ ਧੁਲ ਗਏ । ਆਈiਆਂ ਚਮਨ ਵਿਚ ਬਰਕਤਾਂ ਮਹਿਕਾਂ ਦੇ ਦਫਤਰ ਖੁਲ ਗਏ । (ਕੁਸ਼ਤ) ਇਸ ਬਿਅਰ ਵਿਚ ਧੂਲ ਅਤੇ ਖੁਲ ਕਾਫ਼ੀਆਂ ਹੈ ਤੇ “ਲ ਮੂਲ ਅਖਰ ਹੈ । ਇਹ ਗਲ ਕਹਿ ਕੇ ਦੋਹਾਂ ਦੇਵਾਂ ਦੇ ਪਕੜ ਬਣਾਏ ਘੋੜੇ । ਕਰ ਅਸਵਾਰ ਦਹਾਂ ਦੇ ਉਤੇ ਫਾਰਸ ਦੇ ਵਲ ਟੋਰੇ । (ਸ਼ਹ ਬਹਰਾਮ) ਇਸ ਸ਼ਿਅਰ ਵਿਚ ਘੋੜੇ ਅਤੇ ਟੋਰੇ ਕਾਫੀਆ ਹੈ ਤੇ ਦੀਰਘ ਲਗ ਲ ੧. ਰਵੀ ।