ਪੰਨਾ:Alochana Magazine November 1958.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫. ਗੁਰਚਰਨ ਸਿੰਘ ਪਟਿਆਲ ਨਾਵਲ ਵਿਚ ਪਾਤਰ ਉਸਾਰੀ ਪਾਤਰਾਂ ਦੀ ਪ੍ਰਕਾਰ ਵੰਡ ਕਰਨ ਸਮੇਂ ਸਾਨੂੰ ਚਾਰ ਵਡੀਆਂ ਕਿਸਮਾਂ ਦੇ ਪਾਤਰ ਦਿਸ ਆਉਣਗੇ :-- (੧) ਕਠ-ਪੁਤਲੀ ਪਾਤਰ (੨) ਖੜੋਤੇ ਪਾਤਰ (੩) ਨਮੂਨੇ ਪਾਤਰ (੪) ਵਿਅਕਤੀ ਪਾਤਰ (੫) ਸ਼ਰੇਣੀ ਜਾ ਸਮੂਹ ਪਾਤਰ (੬) ਅਣ-ਮਾਨੁਖੀ ਪਾਤਰ ਪਲਾਟ ਰਚਨਾ ਪਿਛੋਂ ਪਾਤਰਾਂ ਦਾ ਵਿਵਹਾਰ ਨਾਵਲਕਾਰ ਦੀ ਕਲਾ ਦਾ ਸ਼ਟ ਵਿਸ਼ੈ ਹੈ । ਇਕ ਤਰੀਕੇ ਨਾਲ ਨਾਵਲ ਪਾਤਰਾਂ ਦੇ ਗੁਣ ਕਰਮ ਤੇ ਸੁਭਾ ਤੋਂ ਛੁਟ ਹੋਰ ਹੈ ਵੀ ਕੀ ? ਇਸ ਤਰ੍ਹਾਂ ਪਲਾਟ ਤੇ ਕਹਾਣੀ ਦਾ ਤਾਣਾ ਬਾਣੀ ਇਨ੍ਹਾਂ ਗੁਣਾਂ, ਕਰਮਾਂ ਤੇ ਸਭਾਵਾਂ ਦੇ ਪਰਗਟਾਉ ਦਾ ਸਾਧਨ ਹੀ ਰਹਿ ਜਾਂਦਾ ਹੈ । ਇਸ ਲਈ ਪਾਤਰਾਂ ਦਾ ਘੜਨਾ, ਉਹਨਾਂ ਦੀ ਕਹਾਣੀ ਵਿਚ ਉਸਾਰੀ ਆਦਿ ਵਿਸ਼ੇ ਨਾਵਲਕਾਰ ਦਾ ਬਹੁਤ ਸਾਰਾ ਧਿਆਨ ਮੰਗਦੇ ਹਨ । | ਕਠ-ਪੁਤਲੀ ਪਾਤਰ-ਕਠ-ਪੁਤਲੀ ਜਿੰਦ ਰਹਿਤ ਹੁੰਦੀ ਹੈ ਤੇ ਸੋਚਹਨ ਵੀ । ਤਾਰ ਹਿਲਾਣ ਨਾਲ ਉਸ ਦੇ ਤਾਰ ਹਿਲਦੇ ਹਨ--ਬਦਲਦੇ ਹਾਲਾਤ ਦਾ ਕਠ-ਪੁਤਲੀਆਂ ਤੇ ਅਸਰ ਨਹੀਂ ਹੁੰਦਾ | ਬਚਿਆਂ ਦੀਆਂ ਕਹਾਣੀਆਂ ਵਿਚ ਰਾਜ ਕੁਮਾਰ, ਰਾਣੀਆਂ ਤੇ ਹੋਰ ਅਜਿਹੇ ਪਾਤਰ ਕਠ-ਪੁਤਲੀਆਂ ਦੀ ਕਿਸਮ ਦੇ ਹੁੰਦੇ ਹਨ | ਕਾਰਣ ਇਹ ਕਿ ਬਚਿਆਂ ਨੂੰ ਮਾਨੁਖੀ ਸੁਭਾ ਬਾਰੇ ਬਹੁਤਾ ਗਿਆਨ ਨਹੀਂ ਹੁੰਦਾ, ਇਸ ਕਾਰਣ ਇਹ ਸਭ ਪਾਤਰ ਬਚਿਆਂ ਦੀ ਪੱਧਰ ਦੀ ਕਲਪਨਾ ਦੀਆਂ ਚੀਜ਼ਾਂ ਹੁੰਦੀਆਂ ਹਨ । ਪਰੀਆਂ, ਭੂਤ ਆਦਿ ਪਾਤਰ ਵੀ ਏਸੇ ਵਰਗ ਦੇ ਹਨ--ਬੋਲਦੇ ਨਵਰਾਂ ਨੂੰ ਕਠਪੁਤਲੀ ਆਖਿਆ ਜਾ ਸਕਦਾ ਹੈ । ਮਨੁਖ ਵੀ ਕਠਪੁਤਲੀ ਬਣ ਸਕਦੇ ਹਨ । ੪੯