ਪੰਨਾ:Alochana Magazine November 1958.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵੀਆਂ ਨੇ ਜਿਸ ਢੰਗ ਨਾਲ ਸ੍ਰੀ ਰਾਮ ਚੰਦਰ ਜੀ ਦਾ ਹਾਲ ਲਿਖਿਆ ਹੈ, ਉਸ ਢੰਗ ਨੂੰ ਆਦਿ ਰਾਮਾਇਣ ਦੇ ਲੇਖਕ ਨੇ ਨਹੀਂ ਅਪਣਾਇਆ । ਉਸ ਨੇ ਤਾਂ ਕਈ ਕੁ ਲੌਕਿਕ ਤੇ ਪੁਰਾਣਿਕ ਦੰਦ-ਕਥਾਵਾਂ ਦੇ ਆਧਾਰ ਪਰ ਹੀ ਇਸ ਆਦਿ ਰਾਮਾਇਣ ਦੀ ਉਸਾਰੀ ਕੀਤੀ ਹੈ । ਇਹ ਅਸਲ ਪੁਸਤਕ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ:- ੴ ਸਤਿਗੁਰ ਪ੍ਰਸਾਦਿ ॥ ਅਥ ਆਦਿ ਰਾਮਾਇਣ ਦੀ ਪਹਿਲੀ ਕਥਾ ਚਲੀ । ਸਲੋਕ ਰਾਮ ਨਾਮ ਤਿਤੁ ਸਿਮਰੀਏ, ਜਿਸੁ ਸਿਉ ਤੇਰਾ ਕਾਮੁ ॥ ਅਮਰਾ ਪੂਰਿ ਵਾਸਾ ਕਰੈ, ਗਈ ਬਹੋੜੇ ਰਾਮੁ ।੧। | ਤਿਸ ਕਾ ਪਰਮਾਰਥ ਤਬ ਸ੍ਰੀ ਗੁਰੁ ਮਿਹਰਬਾਨ ਕਹਤਾ ਹੈ ਜੋ ਏ ਮੇਰੇ ਮਨ ! ਤੂੰ ਸੀ ਰਾਮੁ ਨਿਤ ਸਿਮਰ, ਜਿਸ ਸਿਉ ਤੇਰਾ ਅੰਤ ਕਾਮੁ ਹੈ । ਅਮਰਾ ਪੂਰਿ ਮਹਿ ਵਾਸਾ ਪਾਵਹਿ ਰਸ । ਤਿਸੁ ਰਾਜੇ ਰਾਮ ਚੰਦਰ ਜੀ ਆਦਿ ਕਥਾ ਸ੍ਰੀ ਸਤਿਗੁਰੂ ਮਿਹਰਬਾਨ ਕਹਿ ਸੁਣਾਵਤਾ ਹੈ । (ਪਤਰਾ ੧੧੨) ਇਸ ਉਦਾਹਰਣ ਤੋਂ ਇਸ ਗੱਲ ਦਾ ਪਤਾ ਲਗਦਾ ਹੈ ਕਿ ਉਸ ਸਮੇਂ ਗੱਦ ਅਤੇ ਪੱਦ ਦੋਹਾਂ ਤਰ੍ਹਾਂ ਦੀ ਰਚਨਾ ਦਾ ਇਕੋ ਜਿਹਾ ਹੀ ਪ੍ਰਚਾਰ ਸੀ । ਇਸ ਉਦਾਹਰਣ ਦਾ ਸਲੋਕ ਤਾਂ ਸੋਢੀ ਮਿਹਰਬਾਨ ਦੀ ਰਚਨਾ ਹੈ ਤੇ ਬਾਕੀ ਟੀਕਾ ਉਸ ਦੇ ਸਜਾਦਨਸ਼ੀਨ ਹਰਿ ਜੀ ਦੀ ਗੱਦ-ਰਚਨਾ ਦਾ ਪ੍ਰਮਾਣ ਹੈ | ਇਸ ਤਰਾਂ ਇਸ ਆਦਿ ਰਾਮਾਇਣ ਦੀ ਹਰੇਕ ਕਥਾ ਵਿਚ ਗੱਦ ਅਤੇ ਪੱਦ ਦਾ ਮੇਲ ਕੀਤਾ ਹੋਇਆ ਮਿਲਦਾ ਹੈ । ਹਰੇਕ ਕਬ ਦੇ ਅੰਤ ਉਸ ਦਾ ਸਾਰ-ਅੰਸ਼ ਬੜੀ ਸਿੱਧੀ-ਸਾਦੀ ਕਵਿਤਾ ਵਿਚ ਦਿੱਤਾ ਹੈ ਜਿਸ ਤਰਾਂ ਕਿ ਹੇਠ ਲਿਖੇ ਉਦਾਹਰਣ ਹਨ:-- (੧) ਦੁਸਰੀ ਕਥ, ਦੇ ਅੰਤ-- ਗੁਸਾਈਂ ਪਉਲਸਤ ਕੇ ਗਹਿ ਜਨਮਿਆ, ਦਰਸਿਰੁ ਰਾਜਾ ਰਾਇ ॥ ਸਿਵ ਸਿਵਾ ਤੇ ਵਰ ਪਾਇਆ, ਸਭ ਸੇਵਾ ਲਾਗੈ ਆਇ ॥ ਜਨ ਨਾਨਕ ਮਾਟੀ ਕੀ ਲੰਕਾ ਕੰਚਨੁ ਭਈ, ਮੀਚਿਤ ਚਿਸ਼ਦਿ ਜੁ ਪਾਇਆ ॥੨॥ (੨) ਛੇਵੀਂ ਕਥਾ ਦੇ ਅੰਤ-- ਵਸਿਸ਼ਟ ਆਇਆ ਵੀਵਾਹੁਣੇ, ਲੈ ਜਸਰਥ· ਕਉ ਸਾਥ । ਹੋਵਣ ਹਾਰੀ ਰਾਜਾ ਰਾਵਣਾ, ਕੋਇ ਨ ਸਕੈ ਉਥਪ । ਸਾਗਰ ਮੈ ਕਾਰਜ ਭਇਆ, ਜਨ ਨਾਨਕ ਕਾਰਣ ਆਪ 1੬। (੩) ਸੱਤਵੀਂ ਕਥਾ ਦੇ ਅੰਤ-- ਗੁਸਾਈਂ ਕੀਨੀ ਆਗਿਆ, ਮੈਂਡਾ ਪਾਰਹੁ ਜਾਇ ॥ ਜਸਰਥ ਸਰਵਣ ਮਾਰਿਆ, ਤੇ ਹਤਿਆ ਲਾਗੀ ਆਇ ॥੭॥ ૩૫