ਪੰਨਾ:Alochana Magazine November 1958.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਹੈ :- ਓੜਕ ਖੌਫ ਉਤਾਰ ਨਜੂਮੀ, ਬਾਤ ਕਹੀ ਮਨ-ਭਾਣੀ । ਆਸ਼ਕ ਹੋਰ, ਕਮਾਲ ਸੱਸੀ ਜਦ, ਹੋਰ ਜਵਾਨ ਸਿਆਣੀ । ਮਸਤ ਬਿਹੋਸ਼ ਬਲਾਂ ਵਿਚ ਮਰਸੀ, ਦਰਦ ਫਿਰਕ ਰਿਵਾਣੀ । ਹਾਸ਼ਮ ਦਾਗ਼ ਲਗਾਉਗ ਕੁਲ ਨੂੰ, ਹੋਗ ਜਹਾਨ ਕਹਾਣੀ ॥ (ਪ੬) ਭਾਵੇਂ :- “ਪਾਇ ਸੰਦੂਕ ਰੁੜਾਈ ਸੱਸੀ, ਨੂੰਹ-ਤੂਫਾਨ ਵਗਦਾ। ਬਾਸ਼ਕ ਨਾਗ ਨਾ ਹਾਥ ਲਇਆਵੇ, ਪੌਲ ਪਹਿ ਮੰਗਦਾ । ਪਾਰ ਉਰਾਰ ਬਲਾਈ ਭਰਿਆ, ਦਾਨੋ ਦੇਉ ਡਰੇਂਦਾ । . ਪਰ :- ਹਾਸ਼ਮ ਵੇਖ ਨਸੀਬ ਸੱਸੀ ਦਾ, ਕੀ ਕੁਝ ਹੋਰ ਕਰੇਂਦ ? (੯) ਹਾਸ਼ਮ ਦਾ ਵਿਸ਼ਵਾਸ਼ ਹੈ ਕਿ :- “......ਮੌਤ ਲਿਖੀ ਵਿਚ ਬਲ ਦੇ, ਮਾਰਸ ਕੌਣ ਥਾਈਂ ।” (੧੦੪) ਹਾਸ਼ਮ ਸ਼ਾਹ ਕਟੜ ਭਾਗਵਾਦੀ ਹੈ, ਉਹ ਸਮਝਦਾ ਹੈ ਕਿ ਕਿਸਮਤ ਦੀ ਸਰੀਰਕ (Supernatural) ਨਿਗਰਾਨੀ ਹੇਠ ਹੀ ਸਾਰੇ ਕਾਰਜਾਂ ਦਾ ਨਿਰਵਾਹ ਹੋ ਗਿਆ ਹੈ । ਉਸ ਅਨੁਸਾਰ ਮਨੁਖ ਕਿਸੇ ਵਿਸ਼ੇਸ਼ ਹੁਕਮ' ਵਿਚ ਬੰਨ੍ਹਿਆ ਪਇਆ ਹੈ । ਅੱਤੇ ਨੂੰ ਸੱਸੀ ਦੀ ਪ੍ਰਾਪਤੀ ਇਸ ਕਰਕੇ ਹੋਈ ਕਿਉਂਕਿ ਉਸ ਦੇ ‘ਜ਼ੀਰਕ ਨੇਕ ਸਿਤਾਰੇ’ (੧੧੦) ਸਨ :- ਬਖ਼ਤ ਬਦਾਰ ਹੋਏ ਅੱਤੇ ਦੇ, ਭਰੀ ਨਸੀਬ ਉਗਾਹੀ ॥” (੧੧੮) ਖੁਲਾ ਆਣ ਨਸੀਬ ਅੱਤ ਦਾ, ਕਰਮ ਭਲੇ ਦਿਨ ਆਏ । (੧੨੧) ਹਾਸ਼ਮ ‘ਬਾਗ਼ ਮੁੱਕੇ’ ਰਬ ਚਾਹੇ, “ਪਲ ਵਿਚ ਚਾਇ ਸੁਹਾਏ” । (੧੨੪) ਹਾਸ਼ਮ ਹੋਮਰ ਤੇ 'ਨਦਾਨੀਅਲ ਅਬਾਰਨ ਵਾਂਗ ਸੋਚਦਾ ਹੈ ਕਿ ਲਖ ਨੇ ਕਈ ਵਾਰੀ ਭਵਿਖ ਜਾਂ ਵਰਤਮਾਨ ਦੀਆਂ ਘਟਨਾਵਾਂ ਦੀ ਉੱਕਾ ਸੋਝੀ ਨਹੀਂ ਹੁੰਦੀ :- ਹਾਸ਼ਮ ਦੇਖ ਨਸੀਬ ਬਲੋਚਾਂ, ਭਾਇ ਪਈ ਬੁਰਿਆਈ 15 ਕਵੀ ਦੇ ਖਿਆਲ ਵਿਚ ਚੰਨ ਤਾਰੇ ਤੇ ਹੋਰ ਨਛੱਤਰ ਸਾਡੀ ਕਿਸਮਤ ਤੇ ਪ੍ਰਭਾਵ ਪਾਂਦੇ ਹਨ :-

  • ਘਿਰਿਆ ਆਣ ਗਿਰਹੁ ਤਾਈ, ਚੰਦ ਛੂਦਾ ਪਰਵਾਰੋਂ ।(੩੫੦} “ਅੱਤਾ ਨਾਮ ਮਿਸਾਲ ਫਰਿਸ਼ਤੇ, ਜ਼ੀਰਕ ਨੇਕ ਸਿਤਾਰੇ । (੧੧੦)