ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਗੱਲ ਭੀ ਧਿਆਨ-ਯੋਗ ਹੈ ਕਿ ਸਮਾਜ ਅਤੇ ਸਾਹਿਤ ਇੱਕ ਵਿਅਕਤੀ ਦੀ ਨਿਆਈਂ ਅਵਸ਼ਯਮੇਵ ਹਰ ਪੱਖੋਂ ਸਮਾਨ ਰੂਪ ਵਿੱਚ ਨਾਲ ਨਾਲ ਪ੍ਰੋਢਤਾ” ਨੂੰ ਪ੍ਰਾਪਤ ਨਹੀਂ ਹੁੰਦੇ । ਵਕਤ ਤੋਂ ਪਹਿਲਾਂ ਵਿਕਾਸ-ਪਕੁਤਾ ਪ੍ਰਾਪਤ ਕਰਨ ਵਾਲਾ ਬਾਲਕ ਅਕਸਰ ਸਪਸ਼ਟਤਾ-ਪੂਰਵਕ ਆਪਣੇ ਸਮਕਾਲੀਨ ਹੋਰ ਆਮ ਬੱਚਿਆਂ ਦੇ ਮੁਕਾਬਲੇ ਵਿੱਚ ਅਧਿਕ ਬਾਲਿਸ਼ ਪ੍ਰਤੀਤ ਹੁੰਦਾ ਹੈ । ਕੀ ਅੰਗ੍ਰੇਜ਼ੀ ਸਾਹਿਤ ਦਾ ਕੋਈ ਯੁਗ ਐਸਾ ਹੈ ਜਿਸ ਬਾਰੇ ਇਹ ਕਹਿਆ ਜਾ ਸਕੇ ਕਿ ਇਹ ਪੂਰਣ-ਰੂਪੇਟ ਪਰਿਪਕੂ, ਵਿਆਪਕ ਅਤੇ ਸੰਤੁਲਿਤ ਹੈ ? ਮੇਰਾ ਵਿਚਾਰ ਹੈ ਕਿ ਇੱਕ ਭੀ ਯੂਗ ਐਸਾ ਨਹੀਂ। ਅਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਭੀ ਕਵੀ ਆਪਣੇ ਜੀਵਨ-ਕਾਲ ਵਿੱਚ ਵਿਅਕਤਿਗਤ ਤੌਰ ਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਸ਼ੈਕਸਪੀਅਰ ਤੋਂ ਵਧੀਕ ਪੌਢ, ਪਰਿਪਕੂ ਅਤੇ ਪਰਿਪੂਰਣ ਹੈ : ਅਸੀਂ ਇਹ ਭੀ ਨਹੀਂ ਕਹ ਸਕਦੇ ਕਿ ਕਿਸੇ ਕਵੀ ਨੇ ਅੰਜ਼ੀ ਭਾਸ਼ਾ ਵਿੱਚ ਮਾਰਮਿਕ ਵਿਚ ਰਾਂ ਅਤੇ ਸੂਖਮ ਭਾਵਾਂ ਦੇ ਪ੍ਰਗਟਾਉ ਦੀ ਇਤਨੀ ਸ਼ਕਤੀ ਪ੍ਰਮਾਣਿਤ ਕੀਤੀ ਜਿਤਨੀ ਸ਼ੈਕਸਪੀਅਰ ਨੇ ਕੀਤੀ ਸੀ । ਇਸ ਦੇ ਬਾਵਜੂਦ ਅਸੀਂ ਇਹ ਮਹ ਸਸ ਕੀਤੇ ਬਿਨਾਂ ਨਹੀਂ ਰਹ ਸਕਦੇ ਕਿ ਕਾਂਗੇਵ (Congreve) ਦੇ ਨਾਟਕ Way of the Work ਵਿੱਚ ਕੋਈ ਇੱਕ ਅੰਸ਼ ਐਸੇ ਹਨ ਜੋ ਸ਼ੈਕਸਪੀਅਰ ਨਾਲੋਂ ਉਚੱਤਰ ਪ੍ਰੋਢਤਾ ਦੇ ਪ੍ਰਕਾਸ਼ਕ ਹਨ । ਪਰ ਸਿਰਫ ਇਸੇ ਇੱਕ ਗੱਲ ਦੇ ਆਧਾਰ ਤੇ ਕਿ ਉਹ ਵੱਧ ਪਰਿਪਕੂ ਸਮਾਜ ਦੇ ਲਖਾਇਕ ਹਨ ਜਾਂ ਇਉਂ ਕਹ ਲਵੋ ਕਿ ਸਾਮਾਜਿਕ ਵਿਵਹਾਰ-ਵਿਵਸਥਾ ਦੀ ਅਧਿਕ ਪ ਫੁੱਲ ਪੌਢਤਾ ਦੇ ਵਿਗਿਆਪਕ ਹਨ, ਉਹ ਸVਜ ਜਿਸ ਨੂੰ ਕਾਂਗਵ ਨੇ ਆਪਣੇ ਨਾਟਕਾਂ ਦਾ ਆਧਾਰ ਬਣਾਇਆ ਅਸਾਡੇ ਮਤ-ਅਨੁਸਾਰ ਬਹੁਤ ਜ਼ਿਆਦਾ ਸਭੜ ਨਹੀਂ ਸੀ । ਪਰੰਤੂ ਫਿਰ ਭੀ ਉਹ ਟਿਊਡਰ-ਕਾਲ ਦੀ ਅਪੇਸ਼ਾ ਅਸਾਡੇ ਆਪਣੇ ਯੁਗ ਦੇ ਅਧਿਕ ਨਿਕਟ ਹੈ; ਅਤੇ ਸ਼ਾਇਦ ਇਹੀ ਕਾਰਣ ਹੈ ਕਿ ਅਸੀਂ ਉਸਦਾ ਜਾਇਜ਼ਾ ਅਧਿਕ ਕਠੋਰਤਾ ਪੂਰਵਕ ਲੈਂਦੇ ਹਾਂ। ਇਸ ਦੇ ਬਾਵਜੂਦ ਉਹ ਸਮਾਜ ਐਸਾ ਸੀ ਜੋ ਅਧਿਕ ਪਰਿਸ਼ਕ੍ਰਿਤ ਅਤੇ ਘੱਟ ਸੰਕੀਰਣ ਸੀ; ਉਸ ਦਾ ਮਾਨਸ ਆਪੇਸ਼ਕ੍ਰਿਤ ਅਗੰਭੀਰ ਅਤੇ ਚੇਤਨਾ ਸੀਮਿਤ ਸੀ । ਉਹ ਪੰਤਾ ਦੀਆਂ ਸੰਭਾਵਨਾਵਾਂ ਤੋਂ ਵੰਚਿਤ ਹੋ ਹੋ ਚੁਕਿਆ ਸੀ । ਪਰੰਤੂ ਕੁਛ ਨਵੀਨ ਸੰਭਾਵਨਾਵਾਂ ਉਤਕਰ ਭੀ ਹੋ ਗਈਆਂ ਸਨ । ਇਸ ਲਈ ਉਚਿਤ ਇਹੀ ਹੈ ਕਿ ਅਸ ਮਾਨਸਿਕ ਪ੍ਰੋਢਤਾ ਦੇ ਨਾਲ ਨਾਲ ਆਚਾਰ-ਵਿਵਹਾਰ ਦੀ ਪੌਢਤਾ ਨੂੰ ਭੀ ਇਸ ਵਿੱਚ ਸੰਮਿਲਤ ਕਰ ਲਈਏ । ਪ੍ਰੋਢਤਾ ਵੱਲ ਭਾਸ਼ਾ ਦੀ ਵਿਕਾਸ-ਗਤੀ ਨੂੰ ਮੇਰੇ ਵਿਚਾਰ ਅਨੁਸਾਰ ਕਵਿਤਾ ਨਾਲੋਂ ਗੱਦ ਵਿੱਚ ਵਧੇਰੇ ਸੁਗਮਤਾ-ਪੂਰਵਕ ਪਛਾਣਿਆ ਅਤੇ ਕਬੂਲਿਆ