ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਲੁਧਿਆਣਾ ਦੇਵਨਾਗਰੀ ਵਿਚ ਡੁਬਿਧਾ ਬਣ ਜਾਂਦਾ ਹੈ । ਇਕੁਰ ਹੀ ਕਈ ਸ਼ਬਦਾਂ ਵਿਚ ਜਿੱਥੇ ਅਸੀਂ (1) ਅਤੇ “ਆ ਵਰਤਦੇ ਹਾਂ ਉੱਥੇ ਹਿੰਦੀ ਵਾਲੇ (f’ ਅਤੇ ‘ਯਾ ਵਰਤਦੇ ਹਨ । ਇਸ ਦਾ ਵੀ ਸਾਨੂੰ ਚੰਗੀ ਤਰਾਂ ਵਿਚਾਰ ਕੇ ਨਿਰਨ। ਕਰਨਾ ਪਵੇਗਾ । | ਪਰ ਇਨ੍ਹਾਂ ਗਲਾਂ ਦਾ ਨਿਰਨਾ ਕਰਨਾ ਹੁਣ ਕੋਈ ਔਖੀ ਗੱਲ ਨਹੀਂ । ਧੁਨੀ ਵਿਗਿਆਨ ਹੁਣ ਇਕ ਉਨ੍ਹਾਂ ਵਿਸ਼ਿਆਂ ਵਿਚੋਂ ਹੈ ਜਿਨ੍ਹਾਂ ਤੇ ਚੋਖੀ ਖੋਜ ਹੋ ਚੁਕੀ ਹੈ । ਕਈ ਪੰਜਾਬੀ ਵਿਦਵਾਨ ਹਨ ਜੇਹੜੇ ਇਸ ਪੱਖ ਤੇ ਖੂਬ ਚਾਨਣਾ ਪਾ ਸਕਦੇ ਹਨ | ਨਾਲੇ ‘ਓਸਿਲੋਗ੍ਰਾਫ ਅਤੇ ‘ਕਾਈਟੋਫ਼ ਨਾਮੀ ਮਸ਼ੀਨਾਂ ਨਿਕਲ ਆਈਆਂ ਹਨ ਜਿਨ੍ਹਾਂ ਦੇ ਸਾਹਮਣੇ ਬੋਲਣ ਨਾਲ ਅਜੇਹੇ ਚਿੜ ਖਿੱਚੇ ਜਾਂਦੇ ਹਨ ਜਿਨ੍ਹਾਂ ਦਾ ਇਹ ਨਿਸਚੇ ਹੋ ਜਾਂਦਾ ਹੈ ਕਿ ਇਥੇ ਆਵਾਜ਼ ਹਸ ਸੁਰ ਦੀ ਹੈ ਜਾਂ ਦੀਰਘ ਦੀ । ਹਿੰਦੀ ਅਤੇ ਪੰਜਾਬੀ ਦੇ ਵਿੱਦਵਾਨ ਰਲ ਬੈਠ ਕੇ ਵਿਗਿਆਨਕ ਤੁੱਕੇ ਨਾਲ ਸ਼ਬਦ-ਜੋੜਾਂ ਦੀ ਸ਼ੁੱਧੀ ਜਾਂ ਅਸ਼ੁੱਧੀ ਦਾ ਫੈਸਲਾ ਕਰ ਸਕਦੇ ਹਨ । ਇਹ ਕੁਝ ਸਮੱਸਿਆਵਾਂ ਸ਼ਬਦ ਜੋ ਸੰਬੰਧੀ ਮੇਰੇ ਚੇਤੇ ਵਿਚ ਆਈਆਂ ਹਨ ਜੋ ਸੰਖਿਪਤ ਰੂਪ ਵਿਚ ਤੁਹਾਡੇ ਮੂਹਰੇ ਰੱਖ ਦਿੰਦਾ ਹਾਂ । ਜਦੋਂ ਭਾਸ਼ਾ ਵਿਭਾਗ ਕੋਈ ਕਮੇਟੀ ਬਣਾ ਕੇ ਇਸ ਵਿਸ਼ੇ ਪੁਰ ਵਿਚਾਰ ਅਰੰਭ ਕਰੇਗਾ ਤਾਂ ਕਈ ਵਿਦਵਾਨ ਹੋਰ ਸਮੱਸਿਆਵਾਂ ਵੀ ਪੇਸ਼ ਕਰਨਗੇ ਜਿਨ੍ਹਾਂ ਦਾ ਹਲ ਰਲ ਮਿਲ ਕੇ ਸੋਚਣ ਨਾਲ ਇਹ ਭੁਲੇਖਾ ਸਾਡੀ ਬੋਲੀ ਵਿਚੋਂ ਦੂਰ ਹੋ ਜਾਏਗਾ ਕਿ ਫਲਾਣੇ ਸ਼ਬਦ ਦਾ ਸ਼ੁੱਧ ਰੂਪ ਕੀ ਹੈ ।