ਪੰਨਾ:Alochana Magazine May 1958.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਤੇ ‘ਜਨਤਾ ਦੇ ਸੰਪਾਦਕ ਸਾਹਿਬ, ਜਿਨ੍ਹਾਂ ਨੂੰ ਮੰਗਤ ਰਾਇ ਨੇ ਖੁਸ਼ ਨਹੀਂ ਕੀਤਾ, ਮਜ਼ਦੂਰਾਂ ਦੇ ਆਗੂ, ਬਲਰਾਜ ਨੂੰ ਭੜਕਾਂਦੇ ਹਨ, ਤਾਂ ਜੋ ਉਹ ਹੜਤਾਲ ਜ਼ਰੂਰ ਕਰਵਾ ਦੇਵੇ | ਦੂਜੇ ਪਾਸੇ ਇਕ ਹੋਰ ਮਜ਼ਦੂਰ ਆਗੂ ਭੂਪਿੰਦਰ ਹੈ । ਇਹ ਸੇਠ ਮੰਗਤ ਰਾਮ ਦੀ ਧੀ, ਰੂਪ ਕੁਮਾਰੀ, ਦਾ ਵਿਊਟਰ ਰਹਿ ਕੇ ਉਨ੍ਹਾਂ ਨੂੰ ਪਤਾਂਦਾ ਰਹਿਆ ਹੈ ਤੇ ਰੂਪ ਕੁਮਾਰੀ ਇਸ ਨੂੰ ਪੇਸ਼ ਕਰਦੀ ਹੈ । ਇਹ ਸੇਠ ਨਾਲ ਸੁਲਾਹ ਰਖਣ ਦਾ ਹਾਮੀ ਹੈ, ਪਰ ਐਡੀਟਰ ਸਾਹਿਬ ਇਸ ਦੀ ਪੇਸ਼ ਨਹੀਂ ਜਾਣ ਦੇਦੇ । ਇਹ ਹੜਤਾਲ :ੜਨ ਲਈ ਪਿਕਟਾਂ ਪਾਸ ਜਾਂਦਾ ਹੈ, ਪਰ ਉਹ ਇਸ ਨੂੰ ਮੂੰਹ ਨਹੀਂ ਲਾਂਦੇ । ਫ਼ਸਾਦ ਹੋ ਜਾਂਦਾ ਹੈ ਤੇ ਮਜ਼ਦੂਰਾਂ ਉਤੇ ਗੋਲੀ ਚਲ ਜਾਂਦੀ ਹੈ । ਤੀਜੇ ਅੰਕ ਵਿਚ ਸੇਠ ਮੰਗਤ ਰਾਮ ਪਾਸ ਅੰਡੀਟਰ ਸਾਹਿਬ ਪਹੁੰਚੇ ਹੋਏ ਹਨ, ਭੂਪਿੰਦਰ ਤੇ ਰੂਪ ਕੁਮਾਰੀ ਵੀ ਆ ਜਾਂਦੇ ਹਨ, ਤੇ ਗੱਲਾਂ ਹੋ ਰਹੀਆਂ ਹਨ ਕਿ ਬਲਰਾਜ ਪਿਸਤੌਲ ਤਾਣ ਕੇ ਆ ਜਾਂਦਾ ਹੈ ਤੇ ਸੇਠ ਸਾਹਿਬ ਉਤੇ ਵਾਰ ਕਰਦਾ ਹੈ | ਪਰ ਗੋਲੀ ਰੂਪ ਕੁਮਾਰੀ ਨੂੰ ਲਗਦੀ ਹੈ ਤੇ ਉਹ ਢਹਿ ਢੇਰੀ ਹੋ ਜਾਂਦੀ ਹੈ । ਤੇ ਅੰਤ ਵਿਚ ਬਲਰਾਜ ਭੁਪਿੰਦਰ ਪਾਸੋਂ ਮਾਫੀ ਮੰਗਦਾ ਹੈ । ਹੁਣ ਇਸ ਕਹਾਣੀ ਵਿਚ ਨਾ ਤਾਂ ਹੜਤਾਲ, ਆਦਿ, ਸਮਸਿਆਵਾਂ ਬਾਰੇ ਕੋਈ ਯਥਾਰਥਕ ਸੂਝ ਹੈ ਤੇ ਨਾ ਕੋਈ ਸਿਧਾਂਤਕ ਗਿਆਨ । ਇਹ ਸਾਰੀਆਂ ਕਚਘਰੜ ਗੱਲਾਂ ਵਾਲਾ ਲਿਖਾਰੀ ਆਪ ਸਮਝੋ ਸਰਮਾਏਦਾਰੀ ਦਾ ਚਾਟੜਾ ਬਣਿਆ ਦਿਸਦਾ ਹੈ ਜਦੋਂ ਉਹ ਪਰਚਾਰ ਕਰਦਾ ਹੈ, ਰੂਪ ਕੁਮਾਰੀ ਦੇ ਆਪਣੇ ਪਿਤਾ ਨੂੰ ਸਥੋਧਨ ਕੀਤੇ ਸ਼ਬਦਾਂ ਵਿਚ : | ਮਾਫ਼ ਕਰਨਾ, fਪਿਤਾ ਜੀ, ਮੇਰਾ ਦਿਲ ਏਨਾ ਪਬਰ ਨਹੀਂ, ਜਿੰਨਾ ਤੁਹਾਡਾ । ਤੁਹਾਡੇ ਈ ਨਹੀਂ ਸਾਰੇ ਸਰਮਾਏਦਾਰਾਂ ਦੇ ਦਿਲਾਂ ਦੀ ਇਹੋ ਦਸ਼ਾ ਏ । ਜੇ ਤੁਹਾਡਾ ਦਿਲ ਪੱਥਰ ਦਾ ਬਣਿਆ ਨਾ ਹੁੰਦਾ, ਤਾਂ ਗਰੀਬਾਂ ਮਜ਼ਲੂਮਾਂ ਦੀਆਂ ਚੀਕਾਂ ਪੁਕਾਰ ਤੁਹਾਡਾ ਦਿਲ ਮੋਮ ਕਰ ਸੂਟਦੀਆਂ, ਭੁਖ, ਨੰਗ ਨਾਲ ਵਿਲੂ ਨੂੰ ਕਰਦੇ ਬਚਿਆਂ ਦੀਆਂ ਤਰਸ-ਯੋਗ ਸੂਰਤਾਂ ਤੁਹਾਡਾ ਅਮਨ ਚੈਨ ਲੁਟ ਲੈਂਦੀਆਂ ਤੋਂ ਤੁਸੀਂ ਕੂਕ ਕੂਕ ਕੇ ਆਖ ਦੇ, “ਓਇ ਰੱਬ ਦੇ ਬੰਦਿਓ ! ਆਓ, ਮੈਂ ਤੁਹਾਨੂੰ ਆਪਣੀ ਛਾਤੀ ਨਾਲ ਲਾਵਾਂ। ਇਹ ਕਾਰਖਾਨੇ, ਇਹ ਅਡੰਬਰ, ਸਭ ਤੁਹਾਡੇ ਸਾਂਝੇ ਨੇ। ਆਓ, ਖੂਬ ਮਿਹਨਤ ਕਰੋ, ਤੇ ਖੂਬ ਖਾਓ । ਫਿਰ ਨਾਟਕਕਾਰ ਆਪ ਹੀ ਰੂਪ ਕੁਮਾਰੀ ਤੋਂ ਅਖਵਾਂਦਾ ਹੈ : “ਪਰ ਨਹੀਂ, ਏਥੇ ਇਹ ਗੱਲ ਨਹੀਂ, ਤੇ ਹੋ ਵੀ ਨਹੀਂ ਸਕਦੀ । ਤਾਂ ਫਿਰ ਕੀ ਇਸ ਸਮਸਿਆ ਦਾ ਹਲ ਰੂਪ ਕੁਮਾਰੀ ਤੇ ਭੂਪਿੰਦਰ ਦਾ ਪ੍ਰੇਮ ਹੈ ? ਤੇ ਭੁਪਿੰਦਰ .ਇਸ ਸਥਿਤੀ ਵਿਚ ਮਜ਼ਦੂਰਾਂ ਪਾਸ ਆਪਣੇ ਯੂਨੀਅਨ ਦੇ ਫੈਸਲੇ ਦੇ ਵਿਰੁਧ ਹੜਤਾਲ ਤੇ ਹਟ ਜਾਣ ਦੀ ਮੰਗ ਕਰ ਕੇ ਇਸ ਸਮੱਸਿਆ ਦਾ ਹਲ ਕਰ