ਪੰਨਾ:Alochana Magazine May 1958.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਇਨਕਲਾਬੀ ਮੋੜ ਦਾ ਸੂਚਕ ਆਖਿਆ ਜਾ ਸਕਦਾ ਹੈ ਅਤੇ ਜੋ ਕਈ ਗਲੋ ਇਕ ਅਦੁੱਤੀ ਮੀਲ-ਪੱਥਰ ਅਖਵਾਣ ਦਾ ਮਾਣ ਕਰ ਸਕਦੀ ਹੈ । ਪੰਜਾਬੀ ਦੀ ਇਹ ਨਿਰਸੰਦੇਹ, ਪਹਿਲੀ ਪਰਕਾਸ਼ਨਾ ਹੈ | ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਟਾਈਪ-ਛਾਪੇ ਦੇ ਰੂਪ ਵਿਚ, ਪਹਿਲਾਂ ਪਹਿਲ ਇਸੇ ਪੁਸਤਕ ਵਿਚ ਪਰਗਟ ਹੋਈ ਸੀ । ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਅੰਤਰਗਤਤਾ (Inter-relation) ਅਤੇ ਪਰਸਪਰ ਸੰਬੰਧ (co-relation) ਦਾ ਪ੍ਰਕਾਸ਼ਿਤ ਰੂਪ ਵਿਚ, ਸਭ ਤੋਂ ਪਹਿਲਾ ਤੇ ਪਰਤੱਖ ਅਮਲੀ ਸਬੂਤ ਵੀ ਇਸੇ ਦੇ ਪੰਨਿਆਂ ਵਿਚ ਵਿਦਤ ਹੈ । fਸੇ ਪੱਛਮੀ ਬੋਲੀ ਦੀ ਕਿਸੇ ਸੰਸਾਰ-ਪ੍ਰਸਿੱਧ ਰਚਨਾ ਦਾ ਪਹਿਲਾ ਪੰਜਾਬੀ ਅਨੁਵਾਦ ਹੋਣ ਦਾ ਫ਼ਖ਼ਰ ਵੀ ਇਸੇ ਨੂੰ ਪ੍ਰਾਪਤ ਹੈ । ਇਹੋ ਫਿਰ ਮਗਰਲੇ ਅਨੁਵਾਦਾਂ ਅਤੇ ਪੰਜਾਬੀ ਬਾਰੇ ਵਿਆਕਰਣਕ ਤੇ ਵਿਗਿਆਨਕ ਅਧਿਐਨ ਦੀ ਟੇਕ (ਘਟੋ ਘਟ ਪੱਛਮੀ ਵਿਦਵਾਨਾਂ ਲਈ) ਬਣੀ ਰਹੀ ਜਾਪਦੀ ਹੈ । | ਵਰਤਮਾਨ ਪੰਜਾਬੀ ਵਾਰਤਕ, ਲਿਖਤ, ਸ਼ਬਦ-ਜੋੜ, ਵਾਕ-ਬਣਤਰ : ਲਿਖਣ-ਢੰਗ ਦੀ ਨੀਂਹ ਧਰਨ ਅਤੇ ਗੁਰਮੁਖੀ ਲਿਖਤ ਦੋ, ਸਦਾ-ਬਦਲਦੇ ਰਹੇ ਰੂਪ ਨੂੰ ਇਕ ਖ਼ਾਸ ਰੁਕਵਾਂ, ਬੱਝਵਾਂ ਤੇ ਘੜਿਆ ਸੰਵਾਰਿਆ ਰੂਪ ਦੇਣ ਵਿਚ ਇਸ ਦਾ ਜੋ ਹਿੱਸਾ ਹੈ, ਉਸ ਦਾ ਕੇਵਲ ਅਨੁਮਾਨ ਹੈ ਇਸ ਦੀ ਅਦੁੱਤੀ ਮਹੱਤਾ ਤੇ ਲਾਭਦਾਇਕਤਾ ਦੀ ਤਸੱਲੀ ਕਰਾ ਦੇਦਾ ਹੈ । · ਹਿੰਦੁਸਤਾਨ ਵਿਚ ਛਾਪੇਖਾਨੇ ਦੇ ਪਰਵੇਸ਼ ਨਾਲ ਹੀ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਵਿਚ ਸਾਢੇ ਛੇ ਸੌ ਸਫ਼ੇ ਦੀ ਇੰਨੀ ਵੱਡੀ ਰਚਨਾ ਦਾ ਪ੍ਰਕਾਸ਼ਿਤ ਹੋ ਜਾਣਾ, ਸਾਡੀ ਬੋਲੀ ਤੇ ਉਸ ਦੀ ਆਪਣੀ ਲਿਪੀ ਦੀ ਅਮੀਰੀ, ਵਡਿਆਈ ਤੇ ਗੌਰਵ ਨਵੇਂ ਨਵੇਂ ਆਏ ਤੇ ਪੰਜਾਬੋਂ ਸੈਂਕੜੇ ਮੀਲ ਦੂਰ ਜਾ ਵਸੇ ਯੋਰਪੀ ਵਿਦਵਾਨਾਂ ਦੀਆਂ ਨਜ਼ਰਾਂ ਵਿਚ ਵੀ) ਦੀ ਵੀ ਭਰਪੂਰ ਸਾਖ ਡਰਦਾ ਹੈ । ਇਸ ਸਾਖ ਦੀ ਮਹੱਤਾ ਇਹ ਜਾਣ ਕੇ ਦੂਣ-ਸਵਾਈ ਹੋ ਜਾਂਦੀ ਹੈ ਕਿ ਸਾਡੀ ਅਜੋਕੀ ਰਾਸ਼ਟਰ ਲਿਪੀ ਭਾਵ ਦੇਵਨਾਗਰੀ ਵਿਚ ਸਭ ਤੋਂ ਪਹਿਲਾਂ ਪ੍ਰਕਾਸ਼ਤ ਹੋਏ ਪ੍ਰਸਤਾਵ ਕੋਈ ਪੂਰੀ ਸੁਰੀ ਪੁਸਤਕ ਨਹੀਂ) ਉਤੇ ਉਸ ਹੀ ਛਪਣ-ਤਰੀਕ ੧੮੦੨ ੪ਸਵੀ ਅੰਕਿਤ ਹੈ । ਇਸ ਪ੍ਰਸਤਾਵ ਦਾ ਨਾਂ Thesis pronounced ' at disputation in the Hindustani language on the sixth of ruary, 1802 ਹੈ । ਇਹ fਖ ਡਬਲੀਉ. ਬੀ. ਬੇਲ ਦੀ ਕਿਰਤ ਹੈ ਅਤੇ ਆਨ ਬਲ ਕੰਪਨੀ ਪੇਸ, ਕਲਕੱਤੇ fਚ ਮੰਨ ੧੮੦੨ ਵਿਚ ਪ੍ਰਕਾਸ਼ਿਤ ਹੋਇਆ ਸੀ । • ਕੇਰੀ ਜੀ ਦੀ ਆਪਣੇ ਭਰਾ ਨੂੰ ਲਿਖੀ ਚਿੱਠੀ ਵਿਚ ਅੰਕਿਤ ਬਿਆਨ ਨੂੰ ਭੀਏ ਤਾਂ ਹਿੰਦੀ-ਦੇਵਨਾਗਰੀ ਦੀ ਇਹ ਪਹਿਲੀ ਪ੍ਰਕਾਸ਼ਨਾ ਪੰਜਾਬੀ-ਗੁਰਮੁਖੀ ( ਪਹਿਲੀ ਪ੍ਰਕਾਸ਼ਨਾ ਤੋਂ ਕੇਵਲ ਪੰਜ ਕੁ ਵਰੇ ਹੀ ਪਹਿਲਾਂ ਪ੍ਰਕਾਸ਼ਿਤ ਹੋਈ ਦੀ ਉਕਤ ਪਹਿਲੀ ਕਾਲ ੩