ਪੰਨਾ:Alochana Magazine May - June 1964.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਵੇ ਸਾਹਿੱਤ ਦੇ ਚੰਗੇ ਵਿਦਿਆਰਥੀ ਨੂੰ । ਹੁਣ ਸਾਡੇ ਸਾਹਮਣੇ ਇਕ ਹੋਰ ਸਵਾਲ ਪ੍ਰਤਤ ਹੈ ਤੇ ਉਹ ਇਹ ਹੈ ਕਿ ਕੀ ਪੰਜਾਬੀ ਦੀ ਨਵੀਂ ਕਵਿਤਾ ਮੌਲਿਕ ਹੈ ਤੇ ਜੇਕਰ ਇਹ ਮੌਲਿਕ ਹੈ, ਤਾਂ ਇਸ ਦੀ ਮੌਲਿਕਤਾ ਦੇ ਕੀ ਵਾਧੇ ਹਨ ਤੇ ਕੀ ਘਾਟੇ ਹਨ । ‘ਅਜਾਇਬ ਕਮਲ ਇਕ ਨਵਾਂ ਕਵੀ ਹੈ । ਉਹ ਆਪਣੀ ਇਕ ਨਵੀਂ ਕਵਿਤਾ ਵਿਚ ਲੋਕਾਂ ਉਤੇ ਇੰਜ ਵਿਅੰਗ ਦੱਸਦਾ ਹੈ :-- ਅਜ ਕਲ ਸਾਰੇ ਲੋਕ ਮਜ਼ਹਬ ਭੋਲੀਆਂ ਸ਼ਕਲਾਂ ਬੀਬੇ ਚਿਹਰੇ ਭਾਵੇਂ ਦਿਲ ਕਾਲਾ ਹੀ ਹਰੇ ਹੱਥ ਮਿਲਾਵਣ ਵੇਲੇ ਐਪਰ ਹੋ ਜਾਂਦੇ ਦੋਹਰੇ ਤੇਹਰੇ ਜੇਹੀ ਸ਼ਕਲ ਬਣਾ ਲੈਂਦੇ ਨੇ ਮਾਨੋਂ ਢਿੱਡ 'ਚ ਪਾ ਲੈਂਦੇ ਨੇ ।" ਜਦ ਇਹ ਪੰਗਤੀਆਂ ਲਿਖੀਆਂ ਗਈਆਂ ਸਨ, ਉਸ ਵੇਲੇ ਪੰਜਾਬੀ ਕਵਿਤਾ ਵਿਚ ਇਸ਼ ਪਰਕਾਰ ਦੇ ਵਿਅੰਗ ਦੀ ਵਰਤੋਂ ਨਹੀਂ ਦੇ ਬਰ ਬਰ ਸੀ । ਨਵੇਂ ਕਵੀ ਦੀ ਇਕ ਮੌਲਿਕਤਾ ਇਹ ਹੈ ਕਿ ਉਸ ਨੇ ਕਵਿਤਾ ਵਿਚ ਵਿਅੰਗ ਲਈ ਥਾਂ ਬਣਾਈ । ਇਹ ਪੰਗਤੀਆਂ ਸਰਲ ਤੇ ਸਪਸ਼ਟ ਹਨ ਤੇ ਇਹਨਾਂ ਵਿਚ ਗੂੜਾ ਪ੍ਰਯੋਗਵਾਦੀਆਂ ਦੀ ਅਸਪਸ਼ਟਤਾ ਵੀ ਨਜ਼ਰ ਹੀਂ ਆਉਂਦੀ । ਲਵੀ ਕਵਿਤਾ ਵੀ ਦੋ ਤਰਾਂ ਦੀ ਹੈ । ਇਕ ਅਜੇਹੀ ਜਿਹੜੀ ਰੂੜੀ ਤੋਂ ਦੂਰ ਹੁੰਦਾ Re ਵੀ ਪਰੰਪਰਾ ਦੇ ਵਿਚ ਵਿਗਸੀ ਹੈ ਤੇ ਉਸ ਤੋਂ ਕਟੀ ਹੋਈ ਨਹੀਂ। ਸਾਨੂੰ ਅਜਿਹੀ ਨਲਕ ਨਵੀਂ ਕਵਿਤਾ ਦਾ ਸਵਾਗਤ ਕਰਨਾ ਚਾਹੀਦਾ ਹੈ । ਇਸ ਕਵਿਤਾ ਨੇ ਸਾਨੂੰ ਨਵੇਂ ਉਪਮਾਨ, ਭਾਵ-ਚਿਤਰ ਤੇ ਪ੍ਰਤੀਕ ਵੀ ਦਿਤੇ ਨੇ ਜਿਹੜੇ ਸਾਡੀ ਸਾਹਿਤਿਕ ਨਿਧੀ ਦਾ ਇਕ ਅਨਿਖੜਵਾਂ ਅੰਗ ਬਣਨ ਦੀ ਸਮਰਥਾ ਰਖਦੇ ਨੇ । ਸਾਨੂੰ ਇਹ ਕਦੇ ਨਹੀਂ ਭੁਲਣਾ ਚਾਹੀਦਾ ਕਿ ਨਵਾਂ ਮਹੌਲ ਨਵੀਆਂ ਉਪਮਾਵਾਂ ਨੂੰ ਜਨਮ ਦਿੰਦਾ ਹੈ । | ਦੂਜੀ ਪ੍ਰਕਾਰ ਦੀ ਨਵੀਂ ਕਵਿਤਾ ਉਹ ਹੈ ਜਿਹਦੇ ਵਿਚ ਪ੍ਰਯੋਗ ਦੇ ਨਾ ਉਤੇ ਪਰਲੇ ਦਰਜੇ ਦੀ ਅਸਪਸ਼ਟਤਾ ਦਾ ਅਧਾਰ ਲੈ ਕੇ ਕੁਝ ਅਜਿਹਾ ਤਾਣਾ-ਬਾਣਾ ਕਵੀ ਆਪਣੇ ਅਹਮ ਦੇ ਇਰਦ-ਗਿਰਦ ਬਣਦਾ ਹੈ ਕਿ ਇਸ ਤਾਣੇ ਬਾਣੇ ਦੇ ਨਾਂ ਸਿਰ ਦਾ ਪਤਾ ਚਲਦਾ ਹੈ ਤੇ ਨਾ ਪੈਰ ਦਾ ! ਕਵੀ ਦੀ ਦਸ਼ਾ ਇਕ ਮੱਕੜੀ ਜਿਹੀ ਜਾਪਦੀ ਹੈ । ਮੈਂ ਇਸ ਪ੍ਰਕਾਰ ਦੀ ਮੌਲਿਕਤਾ ਦੀ ਨਿਖੇਧੀ ਕਰਦਾ ਹਾਂ | ਅਜਿਹੀ ਕਵਿਤਾ ਵਿਚ ਨਾ ਜ਼ਿੰਦਗੀ ਦੀ ਚੰਗ ਹੁੰਦੀ ਹੈ ਤੇ ਨਾ ਹੀ ਸਮਾਜ਼ਕਤਾ ਦਾ ਅੰਸ਼ ( ਮੈਂ ਪਹਿਲਾਂ ਹੀ ਕਹਿ ਚੁਕਿਆ ਹਾਂ ਕਿ ਉਹ ਮੌਲਿਕਤਾ ਜਿਸ ਵਿਚ ਜੀਵਨ-ਸ਼ਕਤੀ ਤੇ ਸਮਾਜਕਤਾ ਦੀ ਕਮੀ ਹੋਵੇ, ਸ਼ਿਲਪ ਦਾ ਅਧੂਰਾ