ਪੰਨਾ:Alochana Magazine May - June 1964.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਬਦਾਂ ਦਾ ਉਹ ਜਾਦੂਗਰ ਹੈ । ਉਨ੍ਹਾਂ ਨੂੰ ਉਹ ਸੁੰਦਰ ਤੇ ਕਲਾ-ਭਰਪੂਰ ਤਰਤੀਬ ਵਿਚ ਕੁਝ ਇਉ ਬੀੜਦਾ ਹੈ ਕਿ ਉਨ੍ਹਾਂ ਵਿਚੋਂ ਸੰਗੀਤ ਝਰਦਾ ਹੈ । ਉਹ ਨਿਰਤ ਕਰਦੇ ਜਾਪਦੇ ਹਨ । ਤੇ ਸ਼ਬਦਾਂ ਦੀ ਇਹ ਸੁਚੱਜੀ ਬੀੜ, ਉਸ ਦੀ ਰਚਨਾ ਨੂੰ ਸਰੋ ਦੀ ਤੇ ਸੰਗੀਤਕ ਖੁਬਰਤੀ ਪ੍ਰਦਾਨ ਕਰਦੀ ਹੈ ' ਪੁੱਟਾਪਤੀ ਦੇ ਆਪਣੇ ਸੁਭਾਅ ਦੀ ਕੋਮਲਤਾ ਅਤੇ ਭਾਵਕਤਾ ਜਿਵੇਂ ਉਸ ਦੀ ਕਵਿਤਾ ਵਿਚ ਘੁਲ ਜਾਂਦੀ ਹੈ ਤੇ ਉਸ ਨੂੰ ਅਨੂਪਮ ਤਰਲਤਾ ਤੇ ਸਰਸਤਾ ਬਖ਼ਸ਼ਦੀ ਹੈ । ਮੂਲ-ਰੂਪ ਵਿਚ ਪੁੱਟਪਰਤੀ ਰੰਗਾਂ, ਗੰਧਾਂ ਅਤੇ ਅਨੰਦਾਂ ਦਾ ਕਵੀ ਹੈ । ਉਸ ਦੀ ਕਵਿਤਾ ਵਿਚ ਅੱਥਰੂਆਂ ਨਾਲ ਭਿੱਜੇ ਗੁਲਾਬਾਂ ਦੀ ਸੁਗੰਧੀ ਹੈ । ਸਰਘੀ ਦੀਆਂ ਕੁਆਰੀਆਂ ਕਿਰਮਚੀ ਕਿਰਨਾਂ ਨਾਲ ਸ਼ਿੰਗਾਰੇ ਫੁੱਲ-ਬੂਟਿਆਂ ਦੀ ਰੰਗਤ ਹੈ । | ਉਸ ਦੀ ਕਵਿਤਾ ਸੁੱਧ ਸਿੱਧੀ, ਨਿੱਕੀ ਨਿੱਕੀ ਗੰਧ ਨਾਲ ਭਰੇ ਅਸਮਾਨ ਵਿਚ ਲਿਸ਼ਕਦੀ ਸਤਰੰਗੀ ਦਾ ਰੂਪ ਹੈ । ਪੁੱਟਾਪਤੀ ਦੀ ਸਿਰਜਣਾ, ਤੇਲਗੂ-ਸਾਹਿੱਤ ਲਈ ਮਾਣ ਤੇ ਗੌਰਵ ਦਾ ਕਾਰਨ ਹੈ । ਤੇਲਗੂ-ਸਾਹਿੱਤ ਨੂੰ ਉਸ ਦੀ ਦੇਣ, ਗਿਣਨਾਤਮਿਕ ਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਆਦਰ ਯੋਗ ਹੈ । ਉਹ ਇਕ ਬਹੁ-ਪੱਖੀ ਪ੍ਰਤਿਭਾ ਦਾ ਸੁਆਮੀ ਸਾਹਿੱਤਕਾਰ ਹੈ, ਜਿਸ ਦੀ ਬਹੁਭਾਂਤੀ ਰਚਨਾ-ਕਵਿਤਾ, ਵਾਰਤਕ (ਖੋਜ, ਨਿਬੰਧ, ਆਲੋਚਨਾ ਆਦਿ) ਤੇ ਅਨੁਵਾਦ ਆਦਿ; ਇਕ ਸਾਂਭਣ-ਯੋਗ ਸਰਮਾਇਆ ਹੈ । ਸਾਹਿੱਤ-ਸਿਰਜਣਾ ਲਈ ਕੀਤੀ ਉਸ ਦੀ ਨਿਰੰਤਰ ਮਿਹਨਤ ਤੇ ਸਾਧਨਾ ਪ੍ਰਸ਼ੰਸਾ ਦੀ ਪਾਤਰ ਹੈ ਤੇ ਉਸ ਦੀ ਦੇਣ ਅਮੋਲਕ ਤੇ ਅਮਰ 1 ੨੫