ਪੰਨਾ:Alochana Magazine March 1963.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਆਰਾ ਪ੍ਰਕ੍ਰਿਤੀ ਵਲ ਮੜ੍ਹਨ ਲਈ ਸੰਦੇਸ਼ ਦੇ ਰਹਿਆ ਹੈ । ਸਰਬਤ ਪ੍ਰਾਕ੍ਰਿਤਕ ਵਾਤਾਵਰਨ ਹੋਣ ਕਰਕੇ ਕਵੀ ਨੇ “ਕਾਮਾਇਨੀਂ ਵਿੱਚ ਪ੍ਰਕ੍ਰਿਤੀ ਦਾ ਬੜੀ ਸੁੰਦਰਤਾ ਅਤੇ ਲੀਨਤਾ ਨਾਲ ਚਿਤਰਨ ਕੀਤਾ ਹੈ | ਅਜਿਹੇ ਚਿਤਰਨ ਵਿਚ ਪ੍ਰਕ੍ਰਿਤੀ ਦੇ ਸ਼ੁਧ ਅਤੇ ਰਹੱਸਿਮਈ, ਦੋਵੇਂ ਰੂਪ ਸਾਮਣੇ ਆਏ ਹਨ । ਮਨੁਖੀ ਚੇਸ਼ਟਾਵਾਂ ਦਾ ਆਰੋਪ ਵੀ ਪ੍ਰਾਕ੍ਰਿਤਕ ਵਸਤਾਂ ਵਿੱਚ ਕੀਤਾ ਗਇਆ ਹੈ । ਭਾਵਾਂ ਦੇ ਪ੍ਰਗਟਾਵੇ ਅਤੇ ਅਲੰਕਾਰ-ਵਿਧਾਨ ਵਿੱਚ ਵੀ ਪ੍ਰਕ੍ਰਿਤੀ ਵਿਸ਼ੇਸ਼ ਰੂਪ ਵਿਚ ਸਹਾਇਕ ਹੋਈ ਹੈ । ਕਿਤੇ-ਕਿਤੇ ਅਗੋਚਰ ਭਾਵਾਂ ਨੂੰ ਗੋਚਰ ਕਰਨ ਲਈ ਅਤੇ ਉਨ੍ਹਾਂ ਦੀ ਮਿਲਣੀ ਮਧੁਰਤਾਈ ਦੇ ਪ੍ਰਗਟਾਵੇ ਲਈ ਕ੍ਰਿਤੀ ਅਲੰਕਾਰ ਰੂਪ ਵਿੱਚ ਵੀ ਆਈ ਹੈ ਓ ਚਿੰਤਾ ਕੀ ਪਹਿਲੀ ਰੇਖਾ, | ਅਰੀ ਵਿਸ਼ਵ ਵਣ ਕੀ ਵਿਆਲੀ । ਜ਼ਾਲਾਮੁਖੀ ਫੌਂਟ ਕੇ ਭੀਸ਼ਣ | ਪ੍ਰਥਮ ਕੰਪਸੀ ਮਤਵਾਲੀ । ਕਾਮਾਇਨੀ ਚਰਿਤ-ਪ੍ਰਧਾਨ ਰਚਨਾ ਨਹੀਂ । ਇਕ ਤਾਂ ਇਸ ਵਿਚ ਪਾਤਰ ਬਹੁਤ ਘਟ ਹਨ ਅਤੇ ਜੋ ਹਨ ਵੀ, ਉਨਾਂ ਦੇ ਸੁਭਾ ਸਬੰਧੀ ਵਿਸ਼ੇਸ਼ਤਾਈਆਂ ਬਹੁਤ ਥੋੜੀਆਂ ਚਿਤਤੀਆਂ ਗਈਆਂ ਹਨ । ਅਸਲ ਵਿੱਚ ਕਾਮਾਇਨੀ ਦੇ ਪਾਤਰ ਜੀਵਨ ਦੀਆਂ ਦਰਸ਼ਨਕ ਇਕਾਈਆਂ ਦੀ ਪ੍ਰਤੀਨਿਧਤਾ ਕਰਦੇ ਹਨ । ਉਹ ਪ੍ਰਤੀਕ ਚਿਤਰ ਹਨ ਪਰ ਕਾਵਿ ਵਿੱਚ ਨਿਰਜੀਵ ਰੂਪ ਵਿਚ ਨਹੀਂ ਆਏ, ਉਨ੍ਹਾਂ ਦੀ ਆਪਣੀ ਕੁਝ ਹਸਤੀ ਵੀ ਹੈ । ਮਹਾਂਕਾਵਿ ਦੀ ਗਲਬਾਤੀ ਸ਼ੈਲੀ ਕਰਕੇ ਪਾਤਰਾਂ ਵਿੱਚ ਯਥਾਰਥਤਾ ਵਧੇਰੇ ਆ ਗਈ ਹੈ । ਲੇਖਕ ਨੇ ਪਾਤਰਾਂ ਦੇ ਬਾਹਰਲੇ ਪੱਖ ਨਾਲੋਂ ਅੰਦਰਲੇ ਪੱਖ ਨੂੰ ਅਧਿਕ ਮਹੱਤਵ ਦਿਤਾ ਹੈ । ਇਸ ਮਹਾਂਕਾਵਿ ਵਿੱਚ ਕੇਵਲ ਚਾਰ ਪ੍ਰਮੁੱਖ ਪਾਤਰ ਹਨ-ਮਨੂੰ ਨਾਇਕ), ਸ਼ਰਧਾ (ਨਾਇਕਾ), ਈੜਾ (ਉਪ-ਨਾਇਕਾ), ਮਾਨਵ (ਮਨੂੰ-ਸਰਧਾ ਪੁਤਰ) । ਪਾਤਰਾਂ ਦੀ ਘਾਟ ਹੁੰਦੇ ਹੋਇਆਂ ਵੀ ਚਰਿਤ੍ਰ ਦੀ ਤੁਲਨਾਤਮਕ ਪਰਨਾਲੀ ਨੂੰ ਅਪਣਾਇਆ ਗਇਆ ਹੈ । ਸ਼ਰਧਾ ਦੀ ਤੁਲਨਾ ਤੇ ਈੜਾ ਅਤੇ ਮਨੂੰ ਦੀ ਤੁਲਨਾ ਤੇ ਮਾਨਵ ਨੂੰ ਪੇਸ਼ ਕੀਤਾ ਗਇਆ ਹੈ । ਸ਼ਰਧਾ ਹਿਰਦੇ ਦੀ ਪ੍ਰਤੀਨਿਧਤਾ ਕਰਦੀ ਹੈ, ਈੜਾ ਬੁੱਧੀ ਦੀ । ਇੱਕ ਵਿੱਚ ਧਰਮ-ਨੀਤੀ ਦੀ ਪ੍ਰਧਾਨਤਾ ਹੈ ਅਤੇ ਦੂਜੀ ਵਿੱਚ ਰਾਜਨੀਤੀ ਦੀ । ਸ਼ਰਧਾ ਪਾਸ ਆਨੰਦ ਅਤੇ ਸ਼ਾਂਤੀ ਹੈ ਪਰ ਈੜਾ ਪਾਸ ਦੁਖ ਅਤੇ ਅਸ਼ਾਂਤੀ । ਸ਼ਰਧਾ ਸਤਤਰ ਪੇਂਡੂ ਸੰਸਕ੍ਰਿਤੀ ਦੀ ਪ੍ਰਤੀਕ ਹੈ, ਈੜਾ ਸ਼ਹਰੀਅਤ ਦੀ । ਦੂਜੇ ਪਾਸੇ, ਮਨੂੰ ਵਿਲਾਸੀ ਹੈ ਅਤੇ ਅਸਮਰਸਤਾ ਦਾ ਹਾਮੀ । ਪਰ ਮਾਨਵ ਆਪਣੀ ਮਾਂ ਵਾਂਗ ਤਿਆਗ ਅਤੇ ਸਮਰਸਤਾ ਦਾ ਸਮਰਥਕ ਹੈ । | ਸ਼ਰਧਾ ਅਤੇ ਮਨੂੰ ਦਾ ਚਰਿ-f-ਤਰਨ ਵਿਆਪਕ ਰੂਪ ਵਿੱਚ ਹੋਇਆ ਹੈ ਪਰ ਮਾਨਵ ਅਤੇ ਈੜਾ ਦਾ ਇਕਾਂਗੀ । ਹਾਂ, ਕੁਲ ਮਿਲਾ ਕੇ ਪਾਤਰ ਉਸਰੀ ਸੰਖੇਪ ਸ਼ੈਲੀ ਦੀ ਹੋਈ ਹੈ । ਸ਼ਰਧਾਂ ਆਦਰਸ਼ ਭਾਰਤੀ ਹਣੀ ਦੇ ਰੂਪ ਵਿੱਚ ਚਿਤਰਿਤ ਹੋਈ ਹੈ । BÉ