ਪੰਨਾ:Alochana Magazine March 1963.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰੇਰੇ ਜਾਂਦੇ ਹੋਣਗੇ । ਸੁੰਦਰਤਾ ਦਾ ਰਸੀਆ ਭਾਈ ਵੀਰ ਸਿੰਘ ਵੰਨਸੁਵੰਨੀ ਸੁੰਦਰਤਾ ਦੇ ਪ੍ਰਗਟਾ ਨੂੰ ਆਧਾਰ ਬਣਾ ਕੇ ਨਾ ਸਿਰਫ ਪੰਜਾਬੀਆਂ ਤੇ ਕਸ਼ਮੀਰੀਆਂ ਦੋਨਾਂ ਨੂੰ ਸੁੰਦਰਤਾ ਦੀ ਕਦਰ ਕਰਨ ਦੀ ਜਾਚ ਸਿਖਾਉਂਦਾ ਹੈ ਬਲਕਿ ਸੁੰਦਰਤਾ ਦੇ ਜਗਤ ਦਾ ਸ਼ਹਰੀ ਬਣਾ ਕੇ ਦੇਸ਼ ਕੌਮ ਦੀਆਂ ਸੀਮਾਂ ਤੋਂ ਉਨ੍ਹਾਂ ਦੀ ਮਨੁੱਖਤਾ ਨੂੰ ਵਿਸ਼ਾਲ ਕਰਦਾ ਹੈ । | ਕਸ਼ਮੀਰ ਦੇ ਕਲਾਤਮਕ ਮੰਦਰਾਂ ਦੀਆਂ ਕਵਿਤਾਵਾਂ ਦਾ ਜ਼ਿਕਰ ਬਹੁਤ ਪਾਠਕਾਂ ਨੂੰ ਭਾਈ ਸਾਹਿਬ ਦੀ ‘ਕੁਤਬ ਦੀ ਲਾਠ" ਕਵਿਤਾ ਦੀ ਯਾਦ ਕਰਾਵੇਗਾ । ਇਸ ਕਵਿਤਾ ਵਿਚ ਵੀ ਹਿੰਦੂ-ਮੁਸਲਮਾਨ ਦੇ ਪਰਸਪਰ ਵਿਰੋਧ ਨੂੰ ਕਲਾ ਦੀ ਸੁੰਦਰਤਾ ਦੇ ਪਿੜ ਵਿਚ ਪਹੁੰਚ ਕੇ ਮਿਟਦੇ ਦਿਖਾਇਆ ਹੈ । ਭਾਈ ਸਾਹਿਬ ਨੇ ਭਾਵੇਂ ਇਕ ਹਿੰਦੁਸਤਾਨੀ ਦੇ ਤੇਰ ਤੇ ਇਸ ਮੀਨਾਰ ਉਤੇ ਫਖਰ ਕੀਤਾ ਹੈ ਪਰ ਇਥੇ ਵੀ ਉਨਾਂ ਦੇ ਦੇਸ਼ ਪ੍ਰੇਮ ਦੇ ਭਾਵ ਕਲਾ ਪ੍ਰੇਮ ਨਾਲੋਂ ਉਰੇ ਰਹੇ ਪ੍ਰਤੱਖ ਹਨ :- ‘ਕੁਤਬ' ਨਾਮ ਤੋਂ ਸੈਮਟਿਕ ਜਾਪੇ ਲਾਠ' ਨਾਮ ਤੋਂ ਹਿੰਦ , ਪਰ ਸਾਨੂੰ ਤੂੰ ਸਾਂਝਾ ਦਿੱਸੇ ਹਿੰਦ ਗਗਨ ਦਾ ਇੰਦੂ । ਹਿੰਦੁਸਤਾਨੀ ਅਜਬਾਂ ਅੰਦਰ ਤੂੰ ਮੀਨਾਰ ਲਾਸਾਨੀ ਅਸਲ ਨਸਲ ਹੈ ਭਾਵੇਂ ਕੋਈ ਤੇ ਹੈ ਹਿੰਦੁਸਤਾਨੀ । ਜਾਤਿ, ਜਨਮ ਤੇ ਅਸਲ ਨਸਲ ਨੂੰ ਕਈ ਕਦੇ ਨਾ ਛਾਣੇ ਜਦ ਸੁੰਦਰਤਾ ਦਰਸ਼ਨ ਦੇਵ ਸਭ ਕੁਈ ਅਪਣੀ ਜਾਣੇ । ਮੈਂ ਭਾਈ ਵੀਰ ਸਿੰਘ ਦੀ ਸੰਪਰਦਾਇਕ ਤੇ ਸਥਾਨਕ ਵਿਥਾਂ ਭੇਦਾਂ ਤੋਂ ਉਪਰ ਉਠੀ ਆਪਣੀ ਸੁਰਤ ਦਾ ਕਾਰਨ ਵੀ ਉਨਾਂ ਦੀ ਸੁਹਜਵਾਦੀ ਬਿਰਤੀ ਸੀ । ਇਉਂ ਸੌਂਦਰਯ ਸਮਾਜ ਵਿਚ ਮਨੁੱਖੀ ਰਿਸ਼ਤਿਆਂ ਨੂੰ ਸਾਵਿਆਂ ਕਰਨ ਦੀ ਸਮਰੱਥਾ ਰੱਖਣ ਵਾਲਾ ਇਕ ! ਸਭਿਆਚਾਰਕ ਸੰਦ ਹੈ ਜਿਸਦੀ ਕੌਮੀ ਜੀਵਨ ਵਿਚ ਵਧ ਤੋਂ ਵਧ ਵਰਤੋਂ ਹੋਣ ਨਾਲ ਮਨੁਖਾਂ ਦੀਆਂ ਬੁਨਿਆਦੀ ਪ੍ਰਵਿਰਤੀਆਂ ਬਦਲਣ ਦਾ ਬੰਦੋਬਸਤ ਕੀਤਾ ਜਾ ਸਕਦਾ ਹੈ | ਭਾਈ ਸਾਹਿਬ ਬਤੌਰ ਵਿਅਕਤੀ ਦੇ ਸੁੰਦਰਤਾ ਦੇ ਰਸੀਏ ਹਨ ਪਰ ਬਤੌਰ ਕਵੀ ਦੇ ਇਸ ਦੀ ਸਮਾਜਕ ਸ਼ਕਤੀ ਤੋਂ ਵੀ ਚੇਤੰਨ ਹਨ ਦੇ ਆਪਣੀ ਕਵਿਤਾ ਨੂੰ ਇਸ ਸ਼ਕਤੀ ਦੇ ਸੰਚਾਰ ਦਾ ਮਾਧਿਅਮ ਬਣਾਉਂਦੇ ਹਨ। | ਸੁੰਦਰਤਾ ਉੱਤੇ ਮਨੁਖੀ ਸਰੀਰ ਦੇ ਪ੍ਰਕਰਣ ਵਿਚ ਲਿਖੀ ਗਈ, ਭਾਈ ਸਾਹਿਬ ਦੀ ਇਕ ਉਤਮ ਕਵਿਤਾ ਲੱਲੀ" ਨਾਂ ਦੀ ਹੈ । ਇਸ ਵਿਚ ਕਵੀ ਨੇ ਲੱਲੀ ਦੇ ਸਰਕ ਹੁਸਨ ਦਾ ਵੇਰਵਾ ਦਿਤੇ ਬਗੈਰ ਇਸ ਹੁਸਨ ਦੇ ਤਲਵਾਰ ਵਰਗੇ ਤੀਖਣ ਪ੍ਰਭਾਵ ਦਾ ਸੁਝਾ ਦਿੱਤਾ ਹੈ, ਪਰ ਇਹ ਪ੍ਰਭਾਵ ਦਰਸ਼ਕਾਂ ਦੀ ਬਜਾਏ ਸਭ ਤੋਂ ਵਧ ਲੱਲੀ ਦੇ ਆਪਣੇ ਮਨ ਉਤੇ ਪੈਂਦਾ ਹੈ । ਇਸ ਕਵਿਤਾ ਵਿਚ ਇੰਜ ਲੱਗਦਾ ਹੈ, ਜਿਵੇਂ ਭਾਈ ਵੀਰ ਸਿੰਘ ਆਪਣੇ ਸੰਦਰਤਾ ਦੇ ਤੀਬਰ ਅਹਸਾਸ ਦੇ ਆਤਮਕ ਅਰਥ ਖੋਲਣ ਦਾ ਯਤਨ ਕਰ ਰਹੇ ਹਨ । ਲੱਲੀ ਜੁਆਨ ਹੋਣ ਤੋਂ ਪਹਿਲਾਂ ਆਪਣੇ ਜਾਦੂ ਭਰੇ ਹੁਸਨ 93