ਪੰਨਾ:Alochana Magazine March 1963.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਟਬਉਰਾ ਪਰਬਤ ਦੀ ਕੁਖੋਂ ਤੂੰ ਖੇਡੰਦੜਾ ਆਇਆ, ਵਾਂਗ ਬਲੌਰ ਚਮਕਦਾ ਸੀਤਲ ਨੀਰ ਨਿਰੋਇਆਂ ਲਿਆਇਆ, ਗੀਟਿਆਂ ਨਾਲ ਖੇਡਦਾ ਨੱਚਦਾ ਬੂਟੀਆਂ ਦੇ ਗਲ ਲਗਦਾ ਮਿੱਠਾ ਨਾਦ ਕਰੇਂਦਾ ਜਾਂਦਾ ਜਿਧਰ ਦਾ ਆਇਆ । “ਵੈਰੀ ਨਾਗ’ ਤੇ ‘ਕੁਕੜ ਨਾਗ’ ਚਸ਼ਮੇਂ ਕਸ਼ਮੀਰ ਵਿਚ ਇਕ ਦੂਜੇ ਤੋਂ ਬਹੁਤੀ ਦੂਰ ਨਹੀਂ ਪਰ ਦਰਸ਼ਕਾਂ ਉਤੇ ਦੋਹਾਂ ਦਾ ਪ੍ਰਭਾਵ ਕਾਫੀ ਭਿੰਨ ਹੈ । ਜਿਥੇ ਵੈਰੀ ਨਾਗ ਦੀ ਸੁੰਦਰਤਾ ਗੰਭੀਰ ਤੇ ਸ਼ਾਂਤ ਹੋਣ ਕਰਕੇ ਦਰਸ਼ਕਾਂ ਦੀ ਬਿਰਤੀ ਨੂੰ ਡੂੰਘਾ ਕਰਦੀ ਹੈ ਉਥੇ ਕੁਕੜ ਨਾਗ ਦੀ ਸੁੰਦਰਤਾ ਚੰਚਲ ਹੋਣ ਕਰਕੇ ‘ਦਰਸ਼ਕਾਂ ਉਤੇ' ਕੇਵਲ ਇਕ ਸੁਖਾਵਾਂ ਜਿਹਾ ਅਸਰ ਪਾਉਂਦੀ ਹੈ । ਇਸ ਚਸ਼ਮੇ ਨੂੰ ਦੇਖ ਕੇ ਆਪਣੇ ਰੌਅ ਵਿਚ ਖੇਡ ਰਹੇ ਨੱਚ ਰਹੇ, ਗਾ ਰਹੇ ; ਪਿਆਰ ਕਰ· ਰਹੇ ਬਚੇ ਦੀ ਯਾਦ ਤਾਂ ਕਵੀ ਨੂੰ ਆਉਂਦੀ ਹੈ ਪਰ ਸੰਗੀਤ ਰਸ, ਕਵਿਤਾ ਦੇ ਰੰਗ ਸਰੂਰ ਜਾਂ ਜੋਗ-ਸਾਧਨਾ ਆਦਿਕ ਵਰਗੀਆਂ ਗੰਭੀਰ ਯਾਦਾਂ ਨਹੀਂ ਆਉਂਦੀਆਂ । ਦੋਹਾਂ ਕਵਿਤਾਵਾਂ ਵਿਚ ਕਵੀ ਇਸਦੀ ਸੁੰਦਰਤਾ ਦੀ ਵਖੋ ਵਖਰੀ ਹਾਰ ਜਾਂ ਆਚਰਨ ਨੂੰ ਪਹਚਾਨਣ ਤੇ ਉਘਾੜਨ ਵਿਚ ਪੂਰੀ ਤਰ੍ਹਾਂ ਸਫਲ ਹੈ । ਇਸੇ ਤਰ੍ਹਾਂ ‘ਡਲ ਦੀ ਸੁੰਦਰਤਾ ਦਾ ਆਚਰਨ ਇਕ ਸੁੰਦਰ ਯੁਵਤੀ ਵਰਗਾ ‘ਧਰ ਬਲ' ਤੇ ‘ਨਮ ਬਾਗ' ਦਾ ਮਾਂ ਵਰਗਾ ਤੇ “ਨਿਸ਼ਾਤ ਬਾਗ' ਦਾ ਦਰਬਾਰ ਵਿਚ ਸਜੇ ਇਕ ਪਾਤਸ਼ਾਹ ਵਰਗਾ ਕਵੀ ਨੇ ਮਹਸੂਸ ਕੀਤਾ । ਭਾਈ ਵੀਰ ਸਿੰਘ ਦਾ ਦਿਸਦੀ ਕੁਦਰਤ ਦਾ ਅਜਹਾ ਵਰਨਣ ਕੇਵਲ ਫੋਟੋਗਰਾਫੀ ਦੀ ਤਰਾਂ ਅਟਲ ਨਹੀਂ ਹੁੰਦਾ ਸਗੋਂ ਇਹ ਨਜ਼ਾਰੇ ਨੂੰ, ਬਿਨਾਂ ਫਿਲਾਸਫੀਆਂ ਤੇ ਸਿਖਿਆਂ ਦਾ ਸਾਧਨ ਬਨਾਉਣ ਦੇ, ਉਸਦੇ ਆਪਣੇ ਵਿਸ਼ੇਸ਼ ਰੰਗ ਰੂਪ ਤੇ ਪ੍ਰਭਾਵ ਵਿਚ ਚਿਤਰਦਾ ਹੈ, ਜਿਸਦਾ ਮੰਤਵ ਪਾਠਕਾਂ ਨੂੰ ਸਾਧਾਰਨ ਤੋਂ ਵਧੇਰੇ ਚੇਤੰਨਤਾ ਨਾਲ ਕੁਦਰਤ ਨੂੰ ਵੇਖਣ ਤੇ ਮਾਨਣ ਦੇ ਯੋਗ ਬਨਾਉਣਾ ਹੈ। ਜੀਵਨ ਦੇ ਕਿਸੇ ਵੀ ਪੱਖ ਵਿਚ ਮਨੁਖੀ ਚੇਤੰਨਤਾ ਦੀਆਂ ਸੀਮਾਂ ਵਿਸ਼ਾਲ ਕਰਨ ਨਾਲ ਸਾਹਿਤ ਜੀਵਨ-ਸਾਹਿਤ ਹੈ, ਕੇਵਲ ਮਨੋਰੰਜਨ ਦਾ ਵਸੀਲਾ ਨਹੀਂ । ਭਾਈ ਵੀਰ ਸਿੰਘ ਦੇ ਸੁੰਦਰਤਾ ਪ੍ਰਤੀ ਭਾਵਾਂ ਦਾ ਪਤਾ ਲਾਉਣ ਲਈ ਜਿਥੇ ਸੁੰਦਰ ਵਸਤਾਂ ਜਾਂ ਚਿਹਰਿਆਂ ਦਾ ਵਰਣਨ ਸਹਾਇਤਾ ਦੇਂਦਾ ਹੈ, ਉਥੇ ਉਨਾਂ ਦਾ, ਸੁੰਦਰਤਾ ਨੂੰ ਨਸ਼ਟ ਕਰਨ ਵਾਲੇ ਲੋਕਾਂ ਦਾ ਖੰਡਨ ਕਰਨਾ ਵੀ ਕਾਫੀ ਰੋਸ਼ਨੀ ਪਾਉਂਦਾ ਹੈ । ਉਂਜ ਇਸ ਕਵੀ ਦੀ ਕਲਮ ਘਟ ਹੀ ਨਿਖੇਧੀ ਕਰਨ ਦਾ ਕਰਤਵ ਪਾਲਦੀ ਹੈ । ਆਮ ਤੌਰ ਤੇ ਇਹ ਉਚੇਰੇ ਜੀਵਨ ਦੇ ਗੁਣਾਂ ਕਰਮਾਂ ਤੇ ਆਚਰਣਾਂ ਦਾ ਹੀ ਪ੍ਰਗਟਾ ਜਾਂ ਵਿਅ ਖਿਆ ਕਰਦੀ ਹੈ । ਮਨੁੱਖ ਦੀਆਂ ਜੋ ਪ੍ਰਵਿਰਤੀਆਂ ਰਹਸਵਾਦੀ ਜੀਵਨ ਵਿਚ ਬਾਧਕ ਹੁੰਦੀਆਂ ਹਨ ਉਨਾਂ ਤੋਂ ਬਚਣ ਲਈ ਭਾਈ ਵੀਰ ਸਿੰਘ ਨੇ ਆਪਣੇ ਪਾਠਕਾਂ ਨੂੰ ਸੁਚੇਤ ਕੀਤਾ ਹੈ । ਭਾਈ ਵੀਰ ਸਿੰਘ ਨੇ ਆਪਣੇ ਸਮੇਂ ਦੀਆਂ ਲੋਕ-ਵੈਰੀ ਜਾਬਰ, ਲੱਭੀ ਜਾਂ ਵਿਕਾਰੀ ਸ਼੍ਰੇਣੀਆਂ ਵੱਲ ਉਂਗਲ ਕਰਨ ਤੋਂ ਆਮ ਤੌਰ ਤੇ ਪ੍ਰੇਜ਼ ਕੀਤਾ ਹੈ, ਪਰ ਸੁੰਦਰਤਾ ਦੇ ਵੈਰੀਆਂ ਤੋਂ ਉਹ