ਪੰਨਾ:Alochana Magazine March 1963.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਗਲੀਆਂ ਛੇ ਸਤਰਾਂ ਵਿਚ ਪ੍ਰਗਟ ਕੀਤਾ ਹੈ । ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਛੇ ਸਤਰਾਂ ਵਿਚ ‘ਭਾਈ ਵੀਰ ਸਿੰਘ' ਸਾਨੂੰ ਰਹੱਸਵਾਦੀ ਨਹੀਂ ਸੁਹਜਵਾਦੀ ਨਜ਼ਰ ਆਉਂਦਾ ਹੈ । ਚਸ਼ਮੇ ਦਾ ਫਿਰੋਜੀ ਰੰਗ, ਬਿਰੀ ਝਲਕ ਤੇ ਮੋਤੀਆਂ ਵਾਲੀ ਡਕ ਨੂੰ ਸਾਧਾਰਣ ਮਨੁਖ ਵੀ ਮਾਣ ਕੇ ਖੁਸ਼ ਹੁੰਦਾ ਹੈ ਪਰ ਉਹ ਆਪਣੇ ਮਨ ਦੀ ਅਵਸਥਾ ਨੂੰ ਬਿਆਨ ਨਹੀਂ ਕਰ ਸਕਦਾ | ਕਵੀ ਵੀਰ ਸਿੰਘ ਇਸ ਅਵਸਥਾ ਨੂੰ ਵਰਨਣ ਕਰਨ ਲਈ ਇਸ ਦੀ ਤੁਲਨਾ ਸੰਗੀਤ ਦੇ ਰਸ ਤੇ ਕਵਿਤਾ ਦੇ ਰੰਗ ਨਾਲ ਕਰਦਾ ਹੈ । ਪਰ ਹਾਲੇ ਵੀ ਸ਼ਾਇਦ ਉਸਦਾ ਪ੍ਰਗਟਾ ਮੁਕੰਮਲ ਨਹੀਂ ਹੋਇਆ । ਉਹ ਸੁੰਦਰਤਾ ਦੀ ਮਾਨਸਕ ਪਤੀ ਨੂੰ “ਸ਼ਰੂਰ ਕਹ ਕੇ ਹੋਰ ਸਪੱਸ਼ਟ ਕਰਦਾ ਹੈ ਤੇ ਅੰਤ ਤੇ ਜਦੋਂ ਉਹ ‘ਗਹਰ ਗੰਭੀਰ ਅਡੋਲ ਸੁਹਾਵੇ' ਕਹ ਕੇ ਜੋਗੀਆਂ ਵਾਲੇ ਗੁਣ ਪ੍ਰਦਾਨ ਕਰਦਾ ਹੈ ਤਾਂ ਸਾਨੂੰ ਪ੍ਰਤੱਖ ਹੋ ਜਾਂਦਾ ਹੈ ਕਿ ਚਸ਼ਮੇ ਦੇ ਸ਼ਾਂਤ ਤੇ ਸੁੰਦਰ ਪਾਣੀ ਨੇ ਭਾਈ ਸਾਹਿਬ ਦੇ ਮਨ ਨੂੰ ਡੂੰਘਾਈਆਂ ਵਲ fਟਕ ਬਲਵਾਨ ਹਲੂਣਾ ਦੇ ਕੇ ਅਤਿਅੰਤ ਗੰਭੀਰ ਕਰ ਦਿਤਾ ਹੈ । ਇਹ ਡੂੰਘਾਈ, ਗੰਭੀਰਤਾ ਟਿੱਕਾ ਦੀ ਅਵਸਬਾ ਸੰਗੀਤ ਸੁਨਣ ਵੇਲੇ ਜਾਂ ਕਵਿਤਾ ਮਾਨਣ ਵੇਲੇ ਵੀ ਕਲਾ ਰਸੀਆਂ ਵਿਚ ਪੈਦਾ ਹੁੰਦੀ ਹੈ ਤੇ ਜੋਗ ਸਾਧਨਾ ਦਾ ਇਕ ਫਲ ਭੀ ਇਸੇ ਦੀ ਪ੍ਰਾਪਤੀ ਹੈ। ਕਵੀ ਦੇ ਰਸਿਕ ਮਨ ਦੀ ਅਵਸਥਾ ਨੂੰ ਇਸ ਤਰ੍ਹਾਂ ਸਮਝਦਿਆਂ ਅਸੀਂ ਕੁਦਰਤ ਦੇ ਕਾਦਰ ਨੂੰ ਜਿਸਦਾ ਜ਼ਿਕਰ ਕਵਿਤਾ ਦੇ ਮੁੱਢ ਵਿਚ ਆਇਆ ਸੀ, ਆਪਣੇ ਧਿਆਨ ਦੇ ਕੇਂਦਰ ਵਿਚ ਨਹੀਂ ਰਖ ਸਕਦੇ । ਕਵਿਤਾ ਦਾ ਕੇਂਦਰੀ ਵਿਸ਼ਾ ਸੁਹਜ ਪ੍ਰਭਾਵ ਵਿਚ ਡੁਬਾ ਕਵੀ ਦਾ ਮਨ ਹੈ, ਰਬ ਨਹੀਂ। ਸਹਜ ਵਿਚ ਰੰਗੀ ਕਵੀ ਦੇ ਮਨ ਵਿਚ ਰਬ ਦੀ ਯਾਦ ਮੌਜੂਦ ਹੈ । ਪਰ ਇਹ ਯਾਦ ਉਸ ਅਵਸਥਾ ਦਾ ਕੇਵਲ ਇਕ ਅਧੀਨ ਭਾਗ ਹੈ, ਪ੍ਰਧਾਨ ਭਾਗ ਨਹੀਂ ‘ਰਬ ਦੀ ਯਾਦ ਸੰਗੀਤ ਦੀ ਯਾਦ' ਕਵਿਤਾ ਦੀ ਯਾਦ, ਸਰੂਰ ਦੀ ਯਾਦ, ਜੋਗੀ ਦੀ ਯਾਦ ਇਹ ਸਭ ਯਾਦਾਂ ਰਲ ਰਲ ਕੇ ਕਵੀ ਦੇ ਮਨ ਨੂੰ ਹਜ-ਭਾਵਾਂ ਵਿਚ ਰੰਗਦੀਖਾਂ ਹਨ ਕਿਉਂ ਕਿ ਇਨ੍ਹਾਂ ਸਭਨਾਂ ਵਿਚ ਸੁਹਜ ਦੀ ਅੰਸ਼ ਮੌਜੂਦ ਹੁੰਦੀ ਹੈ । | ਭਾਵੇਂ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਰਹਸਵਾਦੀ ਅਜ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਤਦ ਭੀ ਓਹਨਾਂ ਦੀਆਂ ਅਨੇਕਾਂ ਕਵਿਤਾਵਾਂ ਐਸੀਆਂ ਹਨ ਜਿਨਾਂ ਵਿਚ ਰਹਸਵਾਦੀ ਝਲਕਾ ਮੌਜੂਦ ਨਹੀਂ। ਡਲ’ ‘ਕੁਕੜ ਨਾਗ' ਲਿੜ ਨੈਂ, “ਨਸੀਮ ਬਾਗ ਨਸ਼ਾਤ ਬਾਗ' ਗਾਂਧਰ ਬਲ' ਆਦਿਕ ਕਸ਼ਮੀਰ ਦੀਆਂ ਅਨੇਕਾ ਕਵਿਤਾਵਾਂ ‘‘ਕੁਦਰਤ ਰਸ ਚਖ ਬੁ ਕਹਣ ਵਾਲੇ ਕਵੀ ਨੇ ਨਿਰੋਲ ਸੁਹਜਾਤਮਿਕ ਰਸ ਮਾਨਣ ਦੇ ਮੰਤਵ ਨਾਲ ਲਿਖੀਆਂ ਹਨ ਤੇ ਉਸ ਦੇ ਅਰਸ਼ ਦੀ ਬਜਾਏ ਜ਼ਿਮੀ ਦੀ ਛੋਹ ਵਾਲੇ ਕਵੀ ਹੋਣ ਦਾ ਭੁਲੇਖਾ ਪਾਉਂਦੀਆਂ ਹਨ | ਕਵਿਤਾਵਾਂ ਵਿਚ ਭਾਈ ਸਾਹਿਬ ਦੀ ਕਲਪਨਾ ਦਿਸਦੇ ਨਜ਼ਾਰੇ ਨੂੰ ਛੱਡ ਕੇ ਅਦਿਸ਼ਟ ਦੇਸ਼ਾਂ ਵੱਲ ਉਡਾਰੀ ਨਹੀਂ ਮਾਰਦੀ । ਕੜਨਾਗ ਦੇ ਪਾਣੀ ਦਾ ਕੁਲ ਕੁਲ ਕਰਦਾ ਪ੍ਰਵਾਹ ਹਰ ਦਰਸ਼ਕ ਨੂੰ ਇਕ ਬਚੇ ਦੀ ਯਾਦ ਕਰਵਾਉਂਦਾ ਹੈ । ਭਾਈ ਸਾਹਿਬ ਦੀ ਕਲਮ ਇਸ ਬਾਲ ਪ੍ਰਭਾਵ ਨੂੰ ਇੰਜ ਵਿਸਥਾਰ ਦੇਂਦੀ ਹੈ : rh