ਪੰਨਾ:Alochana Magazine March 1961.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਦਿ ਵਾਰਤਾ ਦੇ ਰੂਪ ਵਿਚ ਹੋਈ ਹੈ, ਜਾਂ ਧਾਰਮਕਿ ਅਤੇ ਸਾਮਾਜਿਕ ਤੇ ਸਿਆਸੀ ਵਿਸ਼ਿਆਂ ਉੱਪਰ ਚਰਚਾ ਦੇ ਰੂਪ ਵਿਚ । ਇਹਨਾਂ ਦੋਹਾਂ ਖੇਤਰਾਂ ਲਈ ਸਾਧਾਰਣ ਸ਼ਬਦਾਵਲੀ ਜਿਸ ਵਿਚ ਕੁਝ ਨਵੇਂ ਸ਼ਬਦ ਅਤੇ ਸ਼ਬਦ ਜੋੜ ਸੰਮਿਲਿਤ ਕੀਤੇ ਗਏ ਹੋਣ ਕੰਮ ਦੇਂਦੀ ਰਹੀ ਹੈ : ਕਿਉਂਕਿ ਲਿਖਣ ਵਾਲਿਆਂ ਦੀ ਕਲਪਨਾ ਅਤੇ ਵਿਚਾਰ ਦੀ ਪੱਧਰ ਵੀ ਬਹੁਤ ਉਚੇਚੀ ਨਹੀਂ ਰਹੀ, ਅਤੇ ਜਿਨ੍ਹਾਂ ਪਾਠਕਾਂ ਪ੍ਰਤੀ ਉਹਨਾਂ ਨੇ ਆਪਣੀਆਂ ਰਚਨਾਵਾਂ ਪ੍ਰਸਤੁਤ ਕਰਨੀਆਂ ਸਨ, ਉਹ ਵੀ ਵਧੇਰੇ ਪਰਖ ਨਿਰਖ ਵਾਲੇ ਨਹੀਂ ਕਹੇ ਜਾ ਸਕਦੇ ਸਨ, ਇਸ ਲਈ ਬੋਲੀ ਨੂੰ ਵਧੇਰੇ ਸੂਖਮ ਅਤੇ ਗੰਭੀਰ ਵਿਚਾਰਾਂ ਦਾ ਅਧਿਐਨ ਬਨਾਉਣ ਲਈ ਅਤੇ ਉਸ ਢੰਗ ਦੀਆਂ ਛੋਹਾਂ ਦੇਣ ਵਾਲੀ ਸ਼ਬਦਾਵਲੀ, ਸ਼ੈਲੀ ਅਤੇ ਪ੍ਰਗਟਾਉ ਢੰਗ ਉਧਜਾਉਣ ਦੀ ਬਹੁਤੀ ਉਤੇਜਨਾ ਪੈਦਾ ਨਹੀਂ ਹੋਈ , ਇਸ ਦਾ ਸਿੱਟਾ ਇਹ ਰਹਿਆ ਹੈ ਕੇ ਪੰਜਾਬੀ ਦੇ ਚੰਗੇਰੇ ਗੱਦਲੇਖਕ ਵੀ ਜਿਵੇਂ ਭਾਈ ਵੀਰ ਸਿੰਘ ਤੇ ਗੁਰਬਖ਼ਸ਼ ਸਿੰਘ ਆਪਣੀਆਂ ਲਿਖਤਾਂ ਵਿਚ ਅਨਜਾਣਪਣ ਅਤੇ ਅਘੜਦੁਗੜੀਆਂ ਛੋਹਾਂ ਤੋਂ ਸੱਖਣੇ ਨਹੀਂ ਕਹੇ ਜਾ ਸਕਦੇ, ਸਗੋਂ ਜੋ ਦੂਜੀਆਂ ਬੋਲੀਆਂ ਦੀ ਚੰਗੀ ਸੌਰੀ ਹੋਈ ਅਤੇ ਉੱਨਤ ਗੱਦ ਰਚਨਾਂ ਨੂੰ ਦੇਖਿਆ ਜਾਵੇ ਤਾਂ ਅਜਿਹਿਆਂ ਲੇਖਕਾਂ ਦੀ ਰਚਨਾ ਤੋਂ ਕੁਝ ਨਿਰਾਸ਼ਾ ਦਾ ਅਨੁਭਵ ਉਪਜਦਾ ਹੈ । ਮੈਂ ਇਹ ਸਿੱਟਾ ਕੱਢਣ ਵਿਚ ਕੋਈ ਅਨਿਆਂ ਨਹੀਂ ਕਰ ਰਹਿਆ, ਭਾਵੇਂ ਅਜਿਹੇ ਲੇਖਕਾਂ ਦੀਆਂ ਪ੍ਰਸ਼ੰਸਕਾਂ ਨੂੰ ਇਸ ਨਾਲ ਅਸੰਤੁਸ਼ਟਤਾ ਅਤੇ ਵਿਰੋਧ ਭਾਵ ਪੈਦਾ ਹੋਣ ਦੀ ਸੰਭਾਵਨਾ ਹੈ । ਪੰਜਾਬੀ ਵਿਚ ਹੋਰਾਂ ਉਣਤਾਈਆਂ ਤੋਂ ਬਿਨਾਂ ਵੱਡਾ ਘਾਟਾ ਹੈ ਇਸ ਵਿੱਚ ਬੌਧਿਕ ਲਿਖਤ ਭੰਡਾਰ ਦਾ ਨਾਂ ਹੋਣਾ, ਏਥੋਂ ਤੀਕ ਕੇ ਅਜਿਹੇ ਭੰਡਾਰੇ ਦੀ ਘਾਟ ਨੂੰ ਵੀ ਪੂਰੀ ਤਰਾਂ ਅਨੁਭਵ ਨਹੀਂ ਕੀਤਾ ਜਾ ਰਹਿਆ । ਇਸ ਦਾ ਕਾਰਣ ਵਧੇਰੇ ਇਹ ਹੈ ਕੇ ਸਮੇਂ ਅਤੇ ਸਮਾਜ ਦੇ ਚੱਕਰਾਂ ਦੇ ਕਾਰਣ ਜਿੰਨਾਂ ਲੋਕਾਂ ਦੇ ਹੱਥ ਵਿਚ ਪੰਜਾਬੀ ਦੇ ਅਧਿਕਾਰ ਇਸ ਸਮੇਂ ਤੀਕ ਸਾਂਭੇ ਹੋਏ ਮਿਲਦੇ ਹਨ, ਉਹ ਪ੍ਰਬਲ ਢੰਗ ਨਾਲ ਸਾਹਿਤ ਨੇਤਾ ਨਹੀਂ, ਸਗੋਂ ਸਿਆਸੀ ਅਤੇ ਸਾਮਾਜਿਕ ਖੇਤਰਾਂ ਵਿਚ ਪ੍ਰਤਿਸ਼ਠ ਸੱਜਨ ਹਨ, ਅਤੇ ਇਸ ਲਈ ਪੰਜਾਬੀ ਦੀਆਂ ਲੋੜਾਂ ਦਾ ਪੂਰਣ ਅਨੁਭਵ ਨਹੀਂ ਰਖਦੇ । ਦੂਜੇ ਪੰਜਾਬੀ ਵਿਚ ਸਾਹਿਤ ਵੇਤਿਆਂ ਦੀ ਸ਼੍ਰੇਣੀ ਹਾਲੀ ਮੁੱਢਲੇ ਪੜਾਵਾਂ ਉੱਪਰ ਹੀ ਹੈ । ਅਤੇ ਕਈ ਪੱਖਾਂ ਤੋਂ ਘਾਟੇ ਹੋਣ ਕਰਕੇ ਭਾਸ਼ਾ, ਸ਼ੈਲੀ, ਸੁਖਮ ਪ੍ਰਗਟਾਉ ਆਦਿ ਦੀਆਂ ਸਮਸਿਆਵਾਂ ਦੇ ਵਿਸਤਾਰ ਤੋਂ ਅਨਜਾਣ ਹੈ । ਇਹ ਅਤੇ ਕਈ ਹੋਰ ਕਾਰਣ ਪੰਜਾਬੀ ਦੀ ਬੌਧਿਕ ਉਨਤ ਨੂੰ ਹੁਣ ਤੀਕ ਰੋਕੀ ਖਲੋਤੇ ਹਨ । ਪਰ ਇਸ ਕਾਲ ਵਿਚ ਜਦ ਪੰਜਾਬੀ ਲਈ ਹੋਰ ਭਾਰਤ ਬੋਲੀਆਂ ਦੇ ਟਾਕਰੇ ਵਿਚ ਆ ਕੇ ਇਕ ਉਨਤ ਬਲੀ ਵਜੋਂ ਸਥਾਨ ਪ੍ਰਾਪਤ ਕਰਨ ਦੀ ਲੋੜ ਹੈ ਸਭ ਤੋਂ ਪ੍ਰਥਮ ਲੋੜ ਇਸ ਬੌਧਿਕ ਖੇਤਰ ਨੂੰ ਪ੍ਰਫੁਲਤ ਕਰ ਕੇ ਸੂਖਮ, ਸੰਸਕ੍ਰਿਤੀ ਦੀ ਧਾਰਣੀ ਅਤੇ ਦਰਸ਼ਨਿਕ ਵਿਚਾਰਾਂ, ਅੰਤਰਾਂ ਅਤੇ ਸਿਧਾਂਤਾਂ ਨੂੰ ਪ੍ਰਗਟਾਉਣ ਦੇ ਸਮਰੱਥ ਗੱਦ ਰਚਨਾ ਕਰਨ ਦੀ ਭਾਰੀ ਲੋੜ ਹੈ । ਇਸੇ ਪੱਖ ਨੂੰ ਪ੍ਰਣ