ਪੰਨਾ:Alochana Magazine March 1961.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਇਵੇਂ ਰਾਂਝੇ ਨੂੰ ਪੀਰ ਸਮਝਿਆ ਜਾਣ ਲਗ ਪੈਂਦਾ ਹੈ ਤੇ ਇਸੀ ਆੜ ਪਿਛੇ ਹੀ ਹੀਰ ਤੇ ਰਾਂਝੇ ਦਾ ਛੁਪ ਛੁਪ ਕੇ ਮਿਲਣਾਂ, ਦੋਹਾਂ ਦੇ ਪ੍ਰੀਤ-ਵਲਵੇਂ ਰੇਸ਼ਮੀ ਧਾਗੇ ਦੀ ਤੱਦ ਵਾਂਗ ਸੀਂਦੇ ਜਾਂਦੇ ਹਨ । ਪਰ ਇਹ ਤਾਂ ਇਸ਼ਕ ਦੀਆਂ ਗੱਲਾਂ ਹਨ, ਲੁਕਣ ਵੀ ਕਿਵੇਂ ? ਓੜਕ ਇਹ ਭਿਣਕ ਸਿਆਲਾਂ ਦੇ ਕੰਨਾਂ ਵਿਚ ਪਹੁੰਚ ਹੀ ਜਾਂਦੀ ਹੈ । ਚੂਚੱਕ ਤਸੱਲੀ ਕਰਨ ਲਈ ਇਹ ਸੌਂਪਣੀ ਕੈਦਾਂ ਨੂੰ ਦੇਂਦਾ ਹੈ । ਕੈਦੋਂ ਹੀਰ ਨੂੰ ਰਾਂਝੇ ਵਾਸਤੇ ਚੂਰੀ ਲਿਜਾਂਦੀ ਨੂੰ ਵੇਖ ਹੀ ਲੈਂਦਾ ਹੈ ਅਤੇ ਇਸ ਤੋਂ ਮਗਰੋਂ ਚੂਚਕ ਆਪ ਵੀ ਅਪਣੀ ਧੀ ਨੂੰ ਰਾਂਝੇ ਨਾਲ ਇਕੱਠਿਆਂ ਵੇਖ ਲੈਂਦਾ ਹੈ । ਚੂਚਕ ਬੜੇ ਗੁਸੇ ਵਿਚ ਕਹਿੰਦਾ ਹੈ ਕਿ ਉਸ ਨੇ ਤਾਂ ਰਾਂਝੇ ਉਪਰ ਤਰਸ ਖਾ ਕੇ ਧੰਦਾ ਦਿਤਾ ਸੀ, ਪਰ ਹੁਣ ਉਹੀ ਉਹਦੇ ਘਰ ਸੰਨ੍ਹ ਲਾਉਣ ਲਗ ਪਇਆ ਹੈ । ਇਸ ਤਰਾਂ ਰਾਂਝੇ ਨੂੰ ਚਾਕ-ਪੁਣੇ ਤੋਂ ਹਟਾਉਣ ਲਈ ਹੁਕਮ ਹੋ ਜਾਂਦਾ ਹੈ । ਜਦ ਰਾਂਝਾ ਜਾਣ ਲਗਿਆਂ ਅਪਣੀ ਵੰਝਲੀ ਵਜਾ ਕੇ ਮੱਝੀਆਂ • 'ਕੱਠੀਆਂ ਕਰਨ ਲਗਦਾ ਹੈ ਤਾਂ ਉਸ ਸਮੇਂ ਦੇ ਦਰਦ-ਭਰੇ ਅਲਾਪ ਨਾਲ ਸਾਰੇ ਪਸ਼ੂਪੰਛੀ ਹਾਜ਼ਰ ਹੋ ਜਾਂਦੇ ਹਨ । ਇਥੇ ਹੀ ਬਸ ਨਹੀਂ ਚੂਚਕ ਆਪ ਵੀ ਝੂਮਣ ਲਗ ਪੈਂਦਾ ਹੈ:- | ਕੱਛ ਸਰੋਦ ਚੂਚਕ ਭੀ ਸੁਣਿਆ, ਡਾਢੀ ਮਸਤੀ ਆਈ । ੩੪੬। ਰਾਂਝਾ ਮੱਝੀਆਂ ਚੂਚਕ ਦੇ ਹਵਾਲੇ ਕਰ ਕੇ ਆਪ ਤੁਰ ਪੈਂਦਾ ਹੈ । ਰਾਂਝੇ ਨੂੰ ਜਾਂਦਿਆਂ ਵੇਖ ਕੇ ਮੱਝੀਆਂ ਵੀ ਉਸ ਦੇ ਮਗਰ ਤੁਰ ਪੈਂਦੀਆਂ ਹਨ । ਜਿਉਂ ਜਿਉਂ ਚੂਚਕ ਉਨ੍ਹਾਂ ਨੂੰ ਮੋੜਦਾ ਹੈ, ਤਿਉਂ ਤਿਉਂ ਉਹ ਚਾਕ ਪਿਛੇ ਨੱਠਦੀਆਂ ਜਾਂਦੀਆਂ ਹਨ । ਅੰਤ ਚੂਚਕ ਆਪ ਹੀ ਰਾਂਝੇ ਨੂੰ ਠਹਿਰਣ ਲਈ ਮਿੰਨਤਾਂ ਕਰਦਾ ਹੈ :- ਚਲਿਆ ਚਾਕ ਮੰਦੂ ਸਭ ਨਾਲੇ, ਚੂਚਕ ਹੋੜਾ ਪਾਏ । ਜਿਉਂ ਜਿਉਂ ਮੋੜੇ ਤਿਉਂ ਤਿਉਂ ਵੱਨ, ਰਹਿਨ ਨਾਂ ਮੂਲ ਰਹਾਏ । ਹੁਟਾ ਖਾਨ ਮਰੇਂਦਾ ਮੰ, ਉਹ ਚਲਣ ਕਦਮ ਸਵਾਏ ਆਖ ਦਮੋਦਰ ਜੇ ਪੈ ਹਟਾ, ਗਲ ਪਗੜੀ ਤੇ ਚਾਕ ਮਨਾਏ ੩੪੭ | ਚੂਚਕ ਮੰ ਖਾਤਰ ਰਾਂਝੇ ਨੂੰ ਰਖ ਤਾਂ ਲੈਂਦਾ ਹੈ ਪਰ ਦੂਜੇ ਪਾਸੇ ਨਾਲ ਹੀ ਹੀਰ ਦੇ ਵਿਆਹ ਦੀ ਵੀ ਤਿਆਰੀ ਕੀਤੀ ਜਾਂਦੀ ਹੈ । ਹੀਰ ਪਹਿਲਾਂ ਤਾਂ ਪੈਰਾਂ ਤੇ ਪਾਣੀ ਨਹੀਂ . ਦੀ, ਪਰ ਜਦ ਮਾਂ ਬਹੁਤ ਹੀ ਮਗਰ ਪੈ ਜਾਂਦੀ ਹੈ ਤਦ ਹੀਰ ਚਾਕ ਨੂੰ ਅਪਣਾ ਸ਼ਦ ਦਸਦੀ ਹੈ :- ਲੱਧਾ ਪੀਰ ਚਰੋਕਾ ਮਾਏ, ਤੁਧ ਨੌ ਗਲ ਸੁਣਾਈ। ਦਿਲ ਲਾ ਕੇ ਸਣ ਗਲ ਅਸਾਡੀ, ਮੰਨਣ ਜੋਗੀ ਆਹੀ । ਦਾਵਾ ਛੋਡ ਹਲੀਮ ਆਏ, ਟੈਨੂੰ ਕੇ ਸਮਝਾਈ । ਆਖ ਵਿਕਾਣੀ ਵੰਮਾਂ ਬਾਝੋਂ, ਲੱਧਾ ਪੀਰ ਅਲਾਹੀ । ੩੭੪ । 89