ਪੰਨਾ:Alochana Magazine March 1958.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

' . ਵਰਿਸ ਨੇ ਦਸਿਆ ਹੈ ਕਿ ਕਾਜ਼ੀ ਦੇ ਅੰਤਮ ਫੈਸਲੇ ਪਿਛੋਂ ਹੀਰ ਨੇ ਹਾ ਦਾ ਨਾਅਰਾ ਮਾਰਿਆ ਤੇ ਬਦ ਦੁਆ ਦਿਤੀ : ਇਸ ਸ਼ਹਿਰ ਨੂੰ ਕਾਦਰਾ ਅੱਗ ਲਾਈ । (ਵਾਰਿਸ) ਰਾਂਝੇ ਦੇ ਸੰਤਾਪੇ ਦਿਲ ਵਿਚੋਂ ਇਸੇ ਤਰ੍ਹਾਂ ਦਾ ਸਰਾਪ ਨਿਕਲਿਆ | ਪਹਿਲਾ ਫੈਸਲਾ ਬਦਲਣ ਤੇ ਹੀ ਇਹ ਅੱਗ ਬੁਝੀ । ' ਕਰਾਮਾਤ ਦੇ ਆਸਰੇ ਕਾਨੂੰਨੀ ਫੈਸਲਾ ਬਦਲਾਇਆ ਗਇਆ । | ਭਗਵਾਨ ਸਿੰਘ ਨੇ ਦਸਿਆਂ ਹੈ ਕਿ ਹੀਰ ਰਾਂਝੇ ਤੇ ਖੇੜਿਆਂ ਦੀ ਅਦਲੀ ਰਾਜੇ ਦੇ ਦਰਬਾਰ ਪੁਸ਼ੀ ਕਿਵੇਂ ਹੋਈ । ਰਾਜੇ ਦੀ ਗਸ਼ਤੀ ਫੌਜ ਨੇ ਇਹਨਾਂ ਨੂੰ ਰਾਜੇ ਅਗੇ ਪੇਸ਼ ਕੀਤਾ । ਹੀਰ ਦੇ ਬਿਆਨ ਵਿਚ ਇਕ ਅਜਿਹੀ ਨਵੀਂ ਗੱਲ ਹੈ ਜੋ ਹੋਰਨਾਂ ਕਿੱਸਾਕਾਰਾਂ ਨੇ ਨਹੀਂ ਲਿਖੀ : ਪਿਛਲੇ ਜਨਮ ਦਾ ਰੰਝੇਟਾ ਬੇਟਾ ਇੰਚਰ ਦਾ । ਮੈਂ ਹੀਰ ਹੂਰ ਹੋਇ ਕੇ ਅਖਾੜੇ ਵਿਚ ਆਂਵਦੀ । ਰਿਖੀ ਦੇ ਸਰਾਪ ਨਾਲ ਆਏ ਵਿਚ ਮਾਤ · ਲੋਕ । ਹੋਈ ਗੱਲ ਸੋਈ ਜਿਹੜੀ ਸਈ ਤਾਈਂ ਭਾਂਵਦੀ । (ਭਗਵਾਨ ਸਿੰਘ) ਹੀਰ ਰਾਂਝੇ ਦੇ ਇਸ ਮਿਥਿਹਾਸਕ ਪਛੋਕੜ ਦਾ ਬਿਆਨ ਦਸਮ ਗਰੰਥ ਦੇ ੜੀਆ ਚਰਿਤਰਾਂ ਵਾਲੀ ਹੀਰ ਰਾਂਝੇ ਦੇ ਉਪਾਖਿਆਨ ਵਿਚ ਆਇਆ ਹੈ । ਭਗਵਾਨ ਸਿੰਘ ਨੇ ਲਿਖਿਆ ਹੈ ਕਿ ਹੀਰ ਰਾਂਝੇ ਦੀ ਜੋੜੀ ਨੂੰ ਅਦਲੀ ਰਾਜੇ ਨੇ ਆਪਣੇ ਰਾਜ ਦੀਆਂ ਹੱਦਾਂ ਤੋਂ ਬਾਕਾਇਦਾ ਗਾਰਦ ਦੇ ਪਹਿਰੇ ਵਿਚ ਪਾਰ ਕਰਵਾਇਆ । ਫਜ਼ਲ ਸ਼ਾਹ ਦੇ ਕਥਨਾਂ ਦੇ ਇਹ ਗਲ ਉਲਟ ਹੈ ਜੋ ਝੰਗ ਨੂੰ ਅਦਲੀ ਰਾਜੇ ਦੀਆਂ ਰਾਜ-ਹੱਦਾਂ ਦੇ ਅੰਦਰ ਦਾ ਗਰਾਮ ਦਸਦਾ ਹੈ । ਝੰਗ ਵਿਚ ਦਾਖਲ ਹੋਣ ਬਾਰੇ ਭਗਵਾਨ ਸਿੰਘ ਤਾਂ ਏਨਾ ਹੀ ਕਹਿ ਕੇ ਮੁਕਾ ਦੇਦਾ ਹੈ : ਝੰਗ ਵਿਚ ਆਣ ਕੇ ਨਿਸੰਗ ਵੜ ਹੀਰ ਰਾਂਝਾ । (ਲਗਵਾਨ ਸਿੰਘ) ਜ਼ਲ ਸ਼ਾਹ ਇਸ ਨਿਰਭੈਤਾ ਦਾ ਕਾਰਣ ਇਕ ਬਿਲਕੁਲ ਅਨੋਖ ਜਿਹਾ ਦਸਦਾ ਹੈ । ਅਦਲੀ ਰਾਜੇ ਨੇ ਜਦ ਦੂਸਰਾ ਫੇਸਲਾ ਦਿਤਾ ਤੇ ਹੀਰ ਨੂੰ ਰਾਂਝੇ ਦਾ ਹੱਕ ਠਹਿਰਾਇਆ ਤਾਂ ਇਸੇ ਭਾਵ ਦਾ ਸ਼ਾਹੀ ਫਰਮਾਨ ਵੀ ਜਾਰੀ ਕੀਤਾ, ਜਿਸ ਵਿਚ ਇਹ ਐਲਾਨ ਦਰਜ ਸੀ ਕਿ ਹੀਰ ਰਾਂਝੇ ਨੂੰ ਕਿਸੇ ਪ੍ਰਕਾਰ ਦੀ ਕੋਈ ਤਕਲਰ ੫੮