ਪੰਨਾ:Alochana Magazine March 1958.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿਆ ਕਿ ਰਾਂਝੇ ਨੂੰ ਮਨਾ ਕੇ ਲਿਆ।

ਚੂਚਕ ਆਖਿਆ ਜਾ ਮਨਾ ਉਸਨੂੰ, ਵਿਆਹ ਤੀਕ ਮਹੀਂ ਚਰਾ ਲਈਏ।

(ਵਾਰਿਸ)

ਉਹ ਕਹਿੰਦਾ ਹੈ ਕਿ ਹੀਰ ਨੂੰ ਛੇਤੀ ਹੀ ਵਿਆਹ ਦੇਣਾ ਹੈ, ਉਤਨੇ ਚਿਰ ਵਿਚ ਇਹ ਸਾਡੀ ਧੀ ਦਾ ਕੀ ਲਾਹ ਲਵੇਗਾ। ਮਲਕੀ ਰਾਂਝੇ ਨੂੰ ਜਾ ਕੇ ਪੁਤ ਪੁਤ ਕਰਦੀ ਹੈ, ਉਸ ਨੂੰ ਹੀਰ ਦਾ ਲਾਲਚ ਦੇਂਦੀ ਹੈ। ਰਾਂਝਾ ਹੀਰ ਕੋਲ ਗੱਲ ਕਰਦਾ ਹੈ ਤੇ ਉਹ ਵੀ ਉਸ ਨੂੰ ਮੰਨ ਜਾਣ ਦੀ ਸਲਾਹ ਦੇਂਦੀ ਹੈ। ਰਾਂਝਾ ਮੁੜ ਕੰਮ ਤੇ ਲਗ ਜਾਂਦਾ ਹੈ।

ਭਗਵਾਨ ਸਿੰਘ ਨੇ ਇਹ ਘਟਨਾ ਵਾਰਿਸ ਦੀ ਲੀਹ ਤੇ ਹੀ ਉਲੀਕੀ ਹੈ।
ਫ਼ਜ਼ਲ ਸ਼ਾਹ ਰਾਂਝੇ ਨੂੰ ਜਵਾਬ ਦੇਣ ਤੇ ਮੰਨ ਮਨਾਈ ਦੀ ਗੱਲ ਨੂੰ ਕਾਫੀ ਤੂੂਲ ਦੇਂਦਾ ਹੈ। ਰਾਂਝੇ ਨੂੰ ਨੌਕਰੀ ਤੋਂ ਹਟਾ ਦਿਤਾ ਜਾਂਦਾ ਹੈ, ਹੀਰ ਰੋਂਦੀ ਹੈ, ਅਧੀ ਰਾਤ ਨੂੰ ਉਸ ਦੀਆਂ ਸਿਸਕੀਆਂ ਮਾਂ ਨੂੰ ਜਗਾ ਦੇਦੀਆਂ ਹਨ। ਮਾਂ ਧੀ ਨੂੰ ਸਮਝੌਣੀਆਂ ਦੇਦੀ ਹੈ। ਬੜਾ ਲੰਬਾ ਤੇ ਦਰਦਨਾਕ ਸੰਵਾਦ ਚਲਦਾ ਹੈ। ਅਗਲੀ ਸਵੇਰ ਨਮਾਜ਼ ਪੜ੍ਹਨ ਜਾਂਦੇ ਚੂਚਕ ਨੂੰ ਮਲਕੀ ਨੇ ਆਖਿਆ, ਕੁੜੀ ਦਾ ਸਾਕ ਛੇਤੀ ਹੋ ਜਾਣਾ ਚਾਹੀਦਾ ਹੈ। ਹੀਰ ਸੈਦੇ ਨਾਲ ਮੰਗ ਦਿਤੀ ਗਈ। ਰੌਲਾ ਪੈ ਗਇਆ। ਰਾਂਝੇ ਦੇ ਭਰਾਵਾਂ ਨੂੰ ਖਬਰ ਹੋਈ, ਉਹਨਾਂ ਰਾਂਝੇ ਨੂੰ ਚਿਠੀ ਲਿਖੀ ਵਾਪਸ ਆਉਣ ਲਈ ਮਿੰਨਤਾਂ ਕੀਤੀਆਂ। ਰਾਂਝਾ ਬਹੁਤ ਨਿਰਾਸ ਹੈ। ਪੰਜ ਪੀਰ ਆਉਂਂਦੇ ਹਨ, ਦਿਲਾਸਾ ਦੇਂਦੇ ਹਨ ਤੇ ਆਖਦੇ ਹਨ ਕਿ ਰਾਂਝਿਆ, ਹੌੌਂਸਲਾ ਰੱਖ, ਕਲ੍ਹਾ ਤੈਨੂੰ ਆਪ ਚੂਚਕ ਤੇ ਹੀਰ ਮਨਾਉਣ ਆਉਣਗੇ। ਉਧਰ ਚੂਚਕ ਦੇ ਸੁਲਤਾਨ ਸਲਾਹ ਕਰਦੇ ਹਨ, ਚੂਚਕ ਕਹਿੰਦਾ ਹੈ ਕਿ ਚਾਕ ਨੂੰ ਬਿਨਾਂ ਤਨਖਾਹ ਦਿਤੇ ਕਢ ਦੇਣ ਦੀ ਬਹੁਤ ਚਰਚਾ ਹੈ, ਉਹਨੂੰ ਮੋੜ ਲਿਆਉਣਾ ਹੀ ਉਚਿਤ ਹੈ। ਇਸੇ ਤਰ੍ਹਾਂ ਹੋਈ, ਜਿਵੇਂ ਪੀਰਾਂ ਨੇ ਅਗਮ ਬਾਣੀ ਕੀਤੀ ਸੀ। ਇਸ ਪਿਛੋਂ ਰਾਂਝੇ ਦੀ ਚੂਚਕ ਦੇ ਘਰ ਆਉਣ ਜਾਣ ਦੀ ਪੂਰੀ ਖੁਲ੍ਹ ਹੋ ਗਈ। ਫਜ਼ਲ ਸ਼ਾਹ ਨੇ ਵੀ ਲਿਖਿਆ ਹੈ ਕਿ ਇਸ ਸੰਕਟ ਦੇ ਸਮੇਂ ਰਾਂਝੇ ਨੇ ਹੀਰ ਨੂੰ ਨਸ ਜਾਣ ਦੀ ਸਲਾਹ ਦਿਤੀ ਜ਼ਰੂਰ ਪਰ ਬਿਧ ਨ ਬਣ ਸਕੀ, ਹੀਰ ਲਈ ਅਜਿਹਾ ਕਰਨਾ ਸੰਭਵ ਨ ਹੋ ਸਕਿਆ।

ਵਾਰਿਸ ਦੀ ਹੀਰ ਵਿਚ ਰਾਂਝੇ ਨੂੰ ਪੰਜ ਪੀਰ ਉਦੋਂ ਵੀ ਮਿਲਦੇ ਹਨ ਜਦ ਉਸ ਨੂੰ ਦੁਬਾਰਾ ਨੌਕਰੀ ਵਿਚ ਹਾਜ਼ਰ ਕਰ ਲਇਆ ਗਇਆ ਸੀ।

ਕਿਸ਼ਨ ਸਿੰਘ ਨੇ ਇੰਨੇ ਵਿਚ ਹੀ ਗਲ ਮੁਕਾ ਦਿਤੀ ਹੈ ਕਿ ਤਨਖਾਹ ਦੇਣ ਤੋਂ ਡਰ ਦੇ ਚੂਚਕ ਨੇ ਚਾਹੁੰਦੇ ਹੋਏ ਵੀ ਰਾਂਝੇ ਨੂੰ ਜਵਾਬ ਨ ਦਿੱਤਾ ਇਸ ਤਰ੍ਹਾਂ ਹੀਰ ਵਾਰਿਸ ਵਿਚ ਚੂਚਕ ਨੂੰ ਮਝੀਆਂ ਦੀ ਸੰਭਾਲ ਨ ਹੋ ਸਕਣ ਕਰ ਕੇ ਰਾਂਝੇ ਨੂੰ ਵਾਪਸ ਨੌਕਰੀ ਤੋਂ ਹਾਜ਼ਰ ਕਰਦੇ ਦਿਖਾਇਆ ਹੈ। ਉਹ ਰਾਂਝੇ ਦੀ ਇਸ ਸੇਵਾ ਦੇ ਬਦਲੇ ਹੀਰ ਦਾ ਲਾਲਚ ਦੇਣ ਤਕ ਵੀ ਤਿਆਰ ਹੋ ਗਏ ਦੱਸੇ ਹਨ।

੪੫