ਪੰਨਾ:Alochana Magazine July 1964.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਕੀਤੀ ਜਾਂਦੀ । ਆਪਦੀਆਂ ਕੁਝ ਰਚਨਾਵਾਂ ਹੱਥ ਲਿਖਤਾਂ, ਖਰੜਿਆਂ ਦੇ ਰੂਪ ਵਿਚ ਸੈਂਟਰਲ ਪਬਲਿਕ ਲਾਇਬਰੇਰੀ ਪਟਿਆਲਾ ਵਿਚ, ਕੁਝ ਭਾਸ਼ਾ ਵਿਭਾਗ ਪਟਿਆਲਾ ਅਤੇ ਕੁਝ ਮੇਰੇ ਪਾਸ ਮੌਜੂਦ ਹਨ । ਸੀ ਹਰਨਾਮ ਸਿੰਘ 'ਸ਼ਾਨ' ਦਾ ਵਿਚਾਰ ਹੈ ਕਿ ਇਨੀਆਂ ਰਚਨਾਵਾਂ ਦਾ ਕਰਤਾ ਇਕੋ ਵਿਅਕਤੀ ਨਹੀਂ ਹੋ ਸਕਦਾ, ਸ਼ਾਇਦ ਇਹ ਦੋ ਵਲੀ ਰਾਮ ਹੋਣ ਪਰ ਜਿਵੇਂ ਕਿ ਅਸੀਂ ਅਗੇ ਇਹ ਸਿੱਧ ਕਰ ਚੁਕੇ ਹਾਂ ਕਿ ਵਖ ਵਖ ਰਚਨਾਵਾਂ ਵਿਚ ਨਾ ਕੇਵਲ ਸਿਧਾਂਤ ਅਤੇ ਵਿਚਾਰ ਇਕ ਹਨ ਸਗੋਂ ਸ਼ਬਦਾਵਲੀ ਤੇ ਅਲੰਕਾਰ ਵੀ ਇਕੋ ਜਿਹੇ ਹਨ । ਇਸ ਲਈ ਇਸ ਵਿਚ ਕੋਈ ਸ਼ੱਕ ਬਾਕੀ ਨਹੀਂ ਹੁੰਦਾ ਕਿ ਇਹ ਸਾਰੀਆਂ ਰਚਨਾਵਾਂ ਇਕ ਵਿਅਕਤੀ ਦੀਆਂ ਹੀ ਹਨ । ਡਾ: ਮੋਹਨ ਸਿੰਘ ਜੀ ‘ਦੀਵਾਨਾ' ਭਾਵੇਂ ਪੰਜਾਬੀ ਸਾਹਿੱਤ ਦੇ ਵਿਦਵਾਨ ਅਤੇ ਅਣਥਕ ਖੋਜੀ ਹਨ ਪਰੰਤੂ ਉਹ ਵੀ ਵਲੀ ਰਾਮ ਜੀ ਦੇ ਝਲਣਿਆਂ ਅਤੇ ਰੇਖਤਿਆਂ ਬਾਰੇ ਜ਼ਿਕਰ ਕਰਨ ਲਗਿਆਂ ਟਪਲਾ ਖਾ ਗਏ ਜਾਪਦੇ ਹਨ । ਵਲੀ ਰਾਮ ਦੇ ਜ਼ਿਕਰ ਵਿਚ ਉਹ ਲਿਖਦੇ ਹਨ :- ਉਚ ਕਵਿਤਾ ਆਪਣੇ ਅਸਲੀ ਰੂਪ ਵਿਚ ਤਾਂ ਸ਼ਾਹ ਜਹਾਨ ਤੋਂ ਕੁਝ ਥੋੜਾ ਚਿਰ ਪਹਿਲਾਂ ਹੀ ਰਚੀਣੀ ਸ਼ੁਰੂ ਹੋਈ । ਹਾਂ ਸਹਾਰਨਪੁਰ, ਮੰਠ ਤੇ ਦਿੱਲੀ ਦੀ ਜ਼ਬਾਨ ਹਿੰਦੀ ਪੰਜਾਬੀ ਮੀਟਰਾਂ ਵਿਚ ਖੁਸਰੋ ਦੇ ਜ਼ਮਾਨੇ ਤੋਂ ਤਦ ਦੀ ਚਲੀ ਆਉਂਦੀ ਸੀ । ਨਾ ਕੇਵਲ ਪੰਜਾਬ ਵਿਕ ਬਲਕਿ ਦੱਖਣ ਵਿਚ ਗੁਜਰਾਤ ਵਿਚ ਤੇ ਹੋਰ ਥਾਵਾਂ ਤੇ । ਉਹ ਜ਼ਬਾਨ ਮੁਕਾਮੀ ਮੁਸਲਮਾਨੀ ਜ਼ਬਾਨ ਹੁੰਦੀ ਸੀ, ਅਰਥਾਤ ਉਹ ਜ਼ਬਾਨ ਦੇਸ ਜਾਂ ਸੂਬੇਈ ਜਿਹੜੀ ਮੁਸਲਮਾਨ ਆਪਸ ਵਿਚ ਬੋਲਦੇ ਸਨ, ਫਰਕ ਹੁੰਦਾ ਸੀ ਉਚਾਰਣ ਦਾ । ਮੁਸਲਮਾਨਾਂ ਦਾ ਭਿਸ਼ਟ ਉਚਾਰਣ ਹੁੰਦਾ ਸੀ ਜਾਂ ਫ਼ਾਰਸੀ, ਅਰਬੀ, ਤੁਰਕੀ ਲਫ਼ਜ਼ਾਂ ਦੇ ਅਜ਼ਾਫ਼ੇ ਦਾ। ਖੁਸਰੋ ਨੇ ਅਧੀ ਫ਼ਾਰਸੀ ਤੇ ਅਧੀ ਹਿੰਦੀ ਵੀ ਇਕ ਖਾਸ ਤੋਲ ਵਿਚ ਭਰੀ ਜਿਸ ਨੂੰ ਝਲਣਾ ਛੰਦ ਕਹਿੰਦੇ ਹਨ । ਉਹ ਆਮ ਪਸੰਦ ਹੋਈ । ਬਸ ਫੇਰ ਕੀ ਸੀ ਝੂਲਣੇ ਲਖਣੇ ਸ਼ੁਰੂ ਹੋਏ ਕਿਉਂਕਿ ਇਸ ਦੀ ਬਣਤਰ ਵਿਚ ਅੱਡ ਅੱਡ ਭfਖਿਆਵਾਂ ਵੀਟੀਆਂ, ਪਾਈਆਂ ਲਾਈਨਾਂ ਗਈਆਂ ਹਨ । ਇਸ ਲਈ ਇਸ ਡੋਲ ਛੰਦ ਦਾ ਨਾਂ ਵੀ ਫ਼ਾਰਸੀ ਵਿਚ ਰੇਖਤਾ ਹੋਇਆ ਤੇ ਆਪ ਦੇ ਇਸ ਬਿਆਨ ਤੋਂ ਇਹ ਸ਼ੱਕ ਪੈਂਦਾ ਹੈ ਕਿ ਝੂਲਣੇ ਅਤੇ ਰੇਖਤੇ ਇਕੋ ਚੀਜ਼ ਦੇ ਦੋ ਨਾਂ ਹਨ, ਪਰ ਇਹ ਗਲ ਠੀਕ ਨਹੀਂ। ਝੂਲਣਾ ਇਕ ਛੰਦ ਦਾ ਨਾਂ ਹੈ ਜਿਸ ਦਾ ਜ਼ਿਕਰ ਪਿੰਗਲ ਦੇ ਪੁਰਾਣੇ ਗਰੰਥਾਂ ਵਿਚ ਮਿਲਦਾ ਹੈ । ਅਠਾਰਵੀਂ ਸਦੀ ਦਾ ਕਵੀ ਜੈ ਕਿਸ਼ਨ ‘ਰੂਪ ਦੀਪ ਪਿੰਗਲ` ਵਿਚ ਝੂਲਣਾ 1. ਉਕਤ ਲੇਖ 2. ਪੰਜਾਬੀ ਅੱਦਬ ਦੀ ਮੁਖਤਸਰ ਤਾਰੀਖ } ੨੬