ਪੰਨਾ:Alochana Magazine July 1964.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੂਪ ਵਿਚ ਹੋਰਨਾਂ ਸਾਹਮਣੇ ਵੀ ਹੈ, ਉਸ ਉਪਰ ਹਿਰਦੇ ਦੇ ਵਚਿਤ ਨੂਤਨ ਨੂਤਨ ਰੰਗ ਦੀ ਛਾਇਆ ਨਹੀਂ ਚੜਾਈ ਜਾ ਸਕਦੀ । ਉਹ ਸਭ f, ਨਸ ਜੋ ਚੌਰ ਹਿਰਦਿਆਂ ਵਿਚ ਸੰਚਾਰਿਤ ਹੋਣ ਲਈ ਪ੍ਰਤਿਭਾਸ਼ਾਲੀ ਹਿਰਦੇ ਕੋਲੋਂ ਸੁਰ, ਰੰਗ, ਛੰਦ ਅਤੇ ਸੰਕੇਤ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰੇ, ਜੋ ਸਾਡੇ ਹਿਰਦੇ ਵਿਚ ਸਿਰਜੀ ਜਾਣ ਤੋਂ ਬਗੈਰ ਹੋਰ ਹਿਰਦਿਆਂ ਵਿਚ ਪ੍ਰਵੇਸ਼ ਨਾ ਕਰ ਸਕੇ, ਉਹੋ ਹੀ ਸ ਹਿੱਤ ਦੀ ਸਮਗਰੀ ਹੈ । ਇਹ ਆਕਾਰ. ਪ੍ਰਕਾਰ, ਛੰਦ, ਭਾਵ ਅਤੇ ਭਾਸ਼ਾ ਆਦਿ ਨਾਲ ਮਿਲ ਕੇ ਹੀ ਬੱਚ ਸਕਦੀ ਹੈ ਇਹ ਮਨੁਖ ਦੀ ਨਿਰੋਲ ਆਪਣੀ ਹੈ, ਇਹ ਕਾਢ ਨਹੀਂ, ਅਨੁਕਰਣ ਨਹੀਂ, ਇਹ ਸਿਰਜਣਾ ਹੈ । ਭਾਵ ਕੀ ਇਹ ਇਕ ਵਾਰੀ ਪ੍ਰਕਾਸ਼ਿਤ ਹੋ ਜਾਏ, ਫਿਰ ਉਸ ਦਾ ਰੂਪਾਂਤਰ ਨਹੀਂ ਹੋ ਸਕਦਾ, ਉਸ ਦੇ ਹਰ ਇਕ ਅੰਗ ਉਤੇ ਉਸ ਦੀ ਸਾਮਗਰ ਤਾ ਨਿਰਭਰ ਹੈ । ਜਿਥੇ ਵੀ ਇਸ ਦਾ ਖੰਡਨ ਹੋਏ ਉਥੇ ਹੀ ਸਾਹਿੱਤਕ ਅੰਸ਼ ਦਾ ਗਲਾ ਘੁਟਿਆ ਜਾਂਦਾ ਹੈ । -ਅਨੁਵਾਦਕ : ਲਵਲੀਨ ਐਮ. ਏ. ੧੫