ਪੰਨਾ:Alochana Magazine July 1960.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਸਵੱਟੀ ਸਾਹਿਤ ਨੂੰ ਪਰਖਣ ਤੋਂ ਕਦੇ ਨਹੀਂ ਝਿਜਕਦੀ । ਜੂਆਲੋਚਨਾ ਦਾ ਵਿਗਿਆਨਕ ਯੁਗ ਵਿਚ ਹੋਣਾ ਇੰਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਾਹਿਤਕ ਉੱਨਤੀ ਜਾਂ ਸਾਹਿਤਕ-ਉਸਾਰੀ ਦਾ ( ਹਰ ਸਾਹਿਤ ਅੰਗ ਦੇ ਆਲੋਚਨਾਤਮਕ ਸਧਤ ਹੁੰਦੇ ਹਨ ਜਿਨ੍ਹਾਂ ਤੇ ਵਿਸਤਾਰ ਪੂਰਵਕ ਨਿਬੰਧ ਲਿਖ ਕੇ ਹੀ ਨਿਆਂ ਕੀਤਾ ਜਾ ਸਕਦਾ ਹੈ ਪਰੰਤੂ ਸਾਡਾ ਕੇਵਲ ਮੰਤਵ ਆਲੋਚਨਾਤਮਕ ਵਿਸ਼ਲੇਸ਼ਣ ਤਕ ਹੀ ਸੀਮਿਤ ਹੈ । ਇਸ ਲਈ ਸਮਾਲੋਚਨਾ ਦਾ ਵਿਸ਼ਲੇਸ਼ਣ ਕਰਨਾ ਹੀ ਉਚਿਤ ਹੋਵੇਗਾ । | ਇਸ ਵਿਚ ਕੋਈ ਸੰਦੇਹ ਨਹੀਂ ਕਿ ਜਨ-ਸਾਧਾਰਣ ਵਿਚ ਇਤਨੀ ਸਮਰਥਾ ਨਹੀਂ ਹੁੰਦੀ ਕਿ ਉਹ ਸਾਹਿਤ ਦਾ ਅਨੰਦ ਕੇਵਲ ਉਸ ਦੇ ਪਾਠ-ਮਾਤਰ ਨਾਲ ਪ੍ਰਾਪਤ ਕਰ ਸਕੇ । ਇਸ ਮੌਕੇ ਤੇ ਆਲੋਚਕ ਹੀ ਹੈ ਜਿਹੜਾ ਕੇਵਲ ਪਾਠਕ ਨੂੰ ਸਹੀ ਤੇ ਪੂਰਣ ਸੁਹਜ ਸੁਆਦ ਤੇ ਅਨੰਦ ਦੀ ਪ੍ਰਾਪਤੀ ਕਰਵਾਉਣ ਲਈ ਮੈਦਾਨ ਵਿਚ ਆਉਂਦੀ ਹੈ । ਉਹ ਰਚਨਾ ਦੇ ਕਲਾਤਮਕ ਭਾਵਾਂ ਅਤੇ ਵਿਚਾਰਾਂ ਦੀ ਪਰਪੱਕਤਾ ਦਾ ਉਲੇਖ ਕਰ ਕੇ ਪਾਠਕਾਂ ਦੀ ਸਮਝਣ-ਸੱਤਾ ਲਈ ਪਰਉਪਕਾਰ ਕਰ ਜਾਂਦਾ ਹੈ । ਆਲੋਚਕ ਦੀ ਸਹਾਇਤਾ ਨਾਲ ਪਾਠਕ ਵੀ ਸਾਹਿਤਕ ਕਿਰਤ ਦਾ ਅਨੰਦ ਮਾਣ ਸਕਦਾ ਹੈ ਤੇ ਭਲੀ ਪੂਕਾਰ ਆਪਣੀ ਦ੍ਰਿਸ਼ਟੀ ਅਨੁਸਾਰ ਉਸ ਦਾ ਮੁਲਿਆਂਕਣ ਕਰ ਸਕਦਾ ਹੈ । ਲੇਖਕ ਤੇ ਜਨਤਾ ਨੂੰ ਮਿਲਾਉਣ ਵਾਲਾ ਵਿਚੋਲਾ ਆਲੋਚਕ ਹੀ ਤਾਂ ਹੈ । ਵਿਚੋਲੇ ਦੀ ਸਹਾਇਤਾ ਨਾਲ ਦੋਹਾਂ ਦੇ ਸੁਮੇਲ-ਤਤ ਉਪਜਦੇ ਤੇ ਵਿਗਸਦੇ ਹਨ । ਵੇਖਣ ਵਾਲੀ ਗੱਲ ਇਹ ਹੈ ਕਿ ਆਲੋਚਕ ਕੌਣ ਬਣ ਸਕਦਾ ਹੈ, ਆਲੋਚਨਾ ਕਿਸ ਤਰਾਂ ਕਰਨੀ ਚਾਹੀਦੀ ? ਆਲੋਚਨਾ ਕਰਨ ਲਗਿਆਂ ਕਿਹੜੀਆਂ ਸਿਧਾਂਤਕ ਸਚਾਈਆਂ ਨੂੰ ਮੁਖ ਰਖਣਾ ਚਾਹੀਦਾ ਹੈ, ਉਨਾਂ ਗੁਣਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਤਿੰਨ ਪੂਕਾਰ, ਦਾ ਹੋ ਸਕਦਾ ਹੈ : (ਉ) ਪਾਠਕ ਦੇ ਦ੍ਰਿਸ਼ਟੀਕੋਣ ਤੋਂ ਸਮਾਲੋਚਨਾ (ਅ) ਲੇਖਕ ਦੇ ਦ੍ਰਿਸ਼ਟੀਕੋਣ ਤੋਂ ਸਮਾਲੋਚਨਾ, () ਆਲੋਚਕ ਦੀ ਆਪਣੀ ਰਾਇ । ਇਥੇ ਇਹ ਕਹਿ ਦੇਣਾ ਅਨੁਚਿਤ ਨਹੀਂ ਹੋਵੇਗਾ ਕਿ ਜਿਹੜੇ ਗੁਣ ਜਾਂ ਵਿਸ਼ੇਸ਼ਤਾਵਾਂ ਇਕ ਲੇਖਕ ਵਿਚ ਹੋਣ ਉਹੀ ਗੁਣ ਅਤੇ ਵਿਸ਼ੇਸ਼ਤਾਵਾਂ ਇਕ ਪ੍ਰਕਾਰ ਤੋਂ ਇਕ ਸਫਲ ਆਲੋਚਨਾ ਲਈ ਜ਼ਰੂਰੀ ਬਣ ਜਾਂਦੀਆਂ ਹਨ । ਲੇਖਕ ਦੇ ਦ੍ਰਿਸ਼ਟੀਕੋਣ ਤੋਂ ਇਕ ਸਫਲ ਆਲੋਚਨਾ ਵਿਚ ਜਾਂ ਆਲੋਚਕ ਵਿਚ ਇਹ ਗੁਣ ਅਵੱਸ਼ ਹੋਣੇ ਚਾਹੀਦੇ ਹਨ : ਵਿਦਵਤਾ, ਸੁਹਿਰਦਤਾ ਅਤੇ ਨਿਰਪੱਖਤਾ | ਪਾਠਕ ਦੇ ਦ੍ਰਿਸ਼ਟੀਕੋਣ ਤੋਂ ਜਿਹੜੇ ਗੁਣ ਜਾਂ ਵਿਸ਼ੇਸ਼ਤਾਵਾਂ ਇਕ ਸਫਲ ਆਲੋਚਕ ਜਾਂ ਆਲੋਚਨਾ ਵਿਚ ਮਿਲਣੀਆਂ ਚਾਹੀਦੀਆਂ ਹਨ, ਉਹ ਸਪੱਸ਼ਟਤਾ, ਸਰਲਤਾ ਅਤੇ ਦੁਧ ਤੇ ਪਾਣੀ ਨੂੰ ਨਿਖੇੜਨ ਜਿਹੀ ਸ਼ਕਤੀ ਜਾਂ ਗਿਆਨ (ਜੀਵ ਢੀਕ ਕਿਵੇ) । ੨੫