ਪੰਨਾ:Alochana Magazine July 1957.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਜ਼ੀ ਰਬ ਦਾ ਨਾਂ ਲੈ ਕੇ ਹੀ ਹੀਰ ਦੇ ਇਸ਼ਕ ਨੂੰ ਹਰਾਮ। ਝੰਡਾ ਦੋਹੀਂ ਪਾਸੀਂ ਰਬ ਦਾ ਹੀ ਹੈ। ਰਬ ਦੀ ਪੋਜ਼ੀਸ਼ਨ ਕੈਰਿਲਾ (Kerala) ਦੇ ਗਵਰਨਰ ਵਾਲੀ ਹੈ। ਜਿਹੜਾ ਤਕੜਾ ਸਾਬਤ ਹੋਇਆ, ਉਸ ਨੇ ਆਪਣੇ ਫੈਸਲੇ ਤੇ ਰੱਬ ਦੀ ਮੋਹਰ ਲਾ ਲੈਣੀ ਹੈ।

ਬਾਕੀ ਰਹਿ ਗਈ ਨਵੇਂ ਸਾਹਿਤਕ ਰੂਪ ਨੂੰ ਜਨਮ ਦੇਣ ਦੀ ਗਲ। ਨਵੇਂ ਸਾਹਿਤਕ ਰੂਪ ਨੂੰ ਜਨਮ ਦੇਣਾ ਕੋਈ ਮਨ ਮਰਜ਼ੀ ਦੀ ਗਲ ਨਹੀਂ। ਆਰਥਕ ਸਮਾਜਕ ਨਿਜ਼ਾਮ ਵਾਂਗ ਜਿੰਨਾ ਚਿਰ ਪ੍ਰਚਲਤ ਸਾਹਿਤਕ ਰੂਪ ਆਪਣੀਆਂ ਸੰਭਾਵਨਾਂ ਖਤਮ ਨਹੀਂ ਕਰ ਲੈਂਦਾ ਅਤੇ ਨਵੇਂ ਦੇ ਪੈਦਾ ਹੋਣ ਵਾਸਤੇ ਹਾਲਾਤ ਪੱਕਦੇ ਨਹੀਂ, ਸਾਹਿਤਕ ਰੂਪ ਕਿਥੋਂ ਪੈਦਾ ਹੋ ਜਾਵੇ? ਪ੍ਰਚਲਤ ਸਾਹਿਤਕ ਰੂਪ ਵਿਚ ਲਿਖਣਾ ਕੋਈ ਗੁਨਾਹ ਹੈ? ਸਵਾਲ ਤਾਂ ਇਹ ਹੈ ਕਿ ਪੇਸ਼ ਕੀਤੇ ਜਾ ਰਹੇ ਤਜਰਬੇ ਵਾਸਤੇ ਸਾਹਿਤਕ ਰੂਪ ਸੌੜਾ ਹੈ।

ਹਾਲਾਤ ਨੂੰ ਨਜ਼ਰ ਅੰਦਾਜ਼ ਕਰਕੇ ਗਲ ਕਹਿ ਦੇਣੀ ਗੈਰ-ਜ਼ਿੰਮੇਦਾਰੀ ਹੈ ਅਤੇ ਇਹ ਗੈਰ-ਜ਼ਿੰਮੇਦਾਰੀ ਸੇਖੋਂ ਦੀ ਫਰੀਦ ਤੇ ਕੀਤੀ ਆਲੋਚਨਾ ਤੋਂ ਵੀ ਪਰਤਖ ਹੈ। ਜਦੋਂ ਕਿਸੇ ਦੀ ਕਹੀ ਗੱਲ ਦਾ ਸਮਾਜ ਵਿਚ ਮੁਲ ਹੋਵੇ, ਜੋ ਸੇਖੋਂ ਦੀ ਆਲੋਚਨਾ ਵਿਚ ਹੈ ਤਾਂ ਇਹ ਗੈਰ-ਜ਼ਿੰਮੇਦਾਰੀ ਗੁਨਾਹ ਹੈ।

ਹੁਣ ਦੇ ਹਾਲਾਤ ਵਿਚ ਸਾਹਿਤਕ ਤਰੱਕੀ ਵਾਸਤੇ ਕੀ ਕੁਝ ਕੀਤਾ ਜਾ ਸਕਦਾ ਹੈ ਇਸ ਬਾਬਤ ਵੀ ਚੰਦ ਲਫਜ਼ ਬੇਲੋੜੇ ਨਹੀਂ ਹੋਣਗੇ। ਸਾਹਿਤ ਅੰਤ ਸਾਹਿਤਕਾਰਾਂ ਹੀ ਲਿਖਣਾ ਹੈ। ਉਹ ਵੀ ਹਵਾ ਤੇ ਨਹੀਂ ਜੀਓ ਸਕਦੇ। ਪੇਟ ਉਨ੍ਹਾਂ ਦੇ ਬਾਲ ਬਚਿਆਂ ਨੂੰ ਵੀ ਲਗਾ ਹੁੰਦਾ ਹੈ ਅਤੇ ਕੰਮ ਵਕਤ ਦਿਤਿਆ ਹੀ ਚੰਗੇ ਹੁੰਦੇ ਹਨ। ਲਾਜ਼ਮੀ ਹੈ ਕਿ ਸਾਹਿਤ ਦੀ ਸਮਾਜ ਵਿਚ ਐਸੀ ਪੋਜ਼ੀਸ਼ਨ ਬਣੇ ਕਿ ਇਹ ਇਕ ਲਾਭਦਾਇਕ ਬਾਇਜ਼ਤ ਕਿਸਬ ਹੋਵੇ ਅਤੇ ਜਿਨ੍ਹਾਂ ਨੂੰ ਕੁਦਰਤ ਨੇ ਸਾਹਿਤਕ ਰੁਚੀ ਤੋ ਸ਼ਕਤੀ ਦਿਤੀ ਹੈ, ਉਹ ਬਤੌਰ ਨਾਰਮਲ ਕਿਸਬ ਦੇ ਇਸ ਨੂੰ ਆਪਣਾ ਸਾਰਾ ਵਕਤ ਦੇਣ, ਇਸ ਨਾਲ ਆਪਣੀ ਜ਼ਿੰਦਗੀ ਦੀ ਘਾਲ ਘਾਲਣ। ਰੋਜ਼ੀ ਕਮਾਉਣੀ ਹੋਰ ਥਾਂ ਤੇ ਸਾਹਿਤਕ ਉਸਾਰੀ ਹੋਰ ਥਾਂ ਦੀ ਮਜਬੂਰੀ ਨਾ ਹੋਵੇ। ਅਤੇ ਇਹ ਵੀ ਸਾਇੰਸ, ਸਰਕਾਰੀ ਨੌਕਰੀ ਤੇ ਬਿਉਪਾਰ ਵਾਂਗ ਚੋਟੀ ਦੇ ਦਿਮਾਗ ਆਪਣੇ ਵਲ ਖਿਚ ਸਕੇ। ਸਾਹਿਤਕਾਰੀ ਨੂੰ ਬਾਕਾਇਦਾ ਕਿਸਬ ਬਨਾਉਣ ਵਾਸਤੇ ਕਿਸੇ ਡਿਗਰੀ ਦਾ ਹੋਣਾ ਤਾਂ ਮੁਮਕਿਨ ਨਹੀਂ, ਪੁਰਾਣਾ ਉਸਤਾਦੀ ਸ਼ਾਗਿਰਦੀ ਵਾਲਾ ਕਿੱਸਾ ਵੀ ਹਾਲਾਤ ਦੇ ਅਨਕੂਲ ਨਹੀਂ, ਪਾਠਕਾਂ ਦੀ ਸਰਪ੍ਰਸਤੀ ਦਾ ਰਾਹ ਹੀ ਮੁਮਕਿਨ ਹੈ। ਛਅਤੇ ਖੁਸ਼ਕਿਸਮਤੀ ਨਾਲ ਸਮਾਜਕ ਹਿਤ ਵੀ ਇਸ ਵਿਚ ਹੀ ਹੈ। ਜਮਹੂਰੀਅਤ

੭੨]