ਪੰਨਾ:Alochana Magazine July 1957.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤ ਚਰਚਾ ਹੈ। ਸ਼ਾਇਦ ਇਸ ਕਰਕੇ ਕਿ ਸਾਹਿਤਕਾਰਾਂ, ਉਸਤਾਦਾਂ ਤੇ ਵਿਦੀਆਰਥੀਆਂ ਇਸ ਨੂੰ ਸੰਖੇਪਤਾ, ਭਾਵ ਦੀ ਇਕਾਗਰਤਾ, ਤੇਜ਼-ਰਫਤਾਰੀ ਤੇ ਅਧੀ ਘਟਨਾ ਜਾਂ ਸ਼ਖਸੀਅਤ ਦੀ ਲੜਫ ਆਦਿ ਦਾ ਫਾਰਮੂਲਾ ਜਿਹਾ ਬਣਾ ਲਇਆ ਹੈ। ਚਰਚਾ ਹੋਣੀ ਤਾਂ ਚੰਗੀ ਚੀਜ਼ ਹੈ ਭਾਵੇਂ ਕਿਸੇ ਸਾਹਿਤਕ ਮਸਲੇ ਦੀ ਵੀ ਹੋਏ। ਪਰ ਇਸ ਚਰਚਾ ਵਿਚ ਗਲ ਦੀ ਗੁਲੀ ਤਾਂ ਵਿਸਰੀ ਜਾ ਰਹੀ ਹੈ। ਇਹ ਤਾਂ ਦਬਾਦਬ ਕਿਹਾ ਜਾ ਰਹਿਆ ਹੈ ਕਿ ਨਿਕੀ ਕਹਾਣੀ ਦਾ ਅਕਾਰ ਛੋਟਾ ਹੁੰਦਾ ਹੈ ਇਸ ਵਾਸਤੇ ਇਸ ਵਿਚ ਅਸੀਂ ਘਟਨਾ ਜਾਂ ਸ਼ਖਸੀਅਤ ਦਾ ਇਕ ਅਧਾ ਪਖ ਹੀ ਚਿਤਰਿਆ ਜਾ ਸਕਦਾ ਹੈ। ਪਰ ਇਸ ਗਲ ਤੋ ਜ਼ੋਰ ਨਹੀਂ ਦਿਤਾ ਜਾਂਦਾ ਕਿ ਇਹ ਘਟਨਾ ਨਹੀਂ ਹੋ ਸਕਦੀ ਅਤੇ ਨਾ ਹੀ ਲੜਫ ਕੋਈ ਲੜਫ। ਇਨ੍ਹਾਂ ਦੇ ਪ੍ਰਤੀਨਿਧ ਹੋਣ ਤੇ ਹੀ ਸਾਹਿਤਕ ਚਿਤਰ ਉਸਾਰਨਾ ਮੁਮਕਿਨ ਹੈ। ਘਟਨਾ ਐਸੀ ਹੋਣੀ ਚਾਹੀਦੀ ਹੈ ਜਿਸ ਵਿਚ ਦੀ ਸਾਰੀ ਸ਼ਖਸੀਅਤ ਅਤੇ ਜਿਸ ਜਮਾਤ ਦੀ ਉਹ ਪ੍ਰਤੀਨਿਧ ਹੈ ਉਹ ਜਮਾਤ ਦਿਸੇ। ਜੋ ਘਟਨਾ ਇਹ ਜਮਾਤੀ ਅਸਲੀਅਤ ਨੂੰ ਨਾ ਪ੍ਰਗਟਾਵੇ ਤਾਂ ਇਹ ਘਟਨਾਂ ਬੇ-ਮਹਿਨੀ ਹੈ ਅਤੇ ਇਹ ਹੀ ਹਾਲ ਸ਼ਖਸੀਅਤ ਦੇ ਕਿਸੇ ਪਖ ਦਾ ਹੈ। ਕਹਾਣੀ ਦੀ ਕੀਮਤ ਘਟਨਾਂ, ਜਾਂ ਸ਼ਖਸੀਅਤ ਦੋ ਪੱਖ ਦੀ ਚੋਣ ਤੇ ਮਬਨੀ ਹੈ। ਪਰ ਜਾਪਦਾ ਇਹ ਹੈ ਕਿ ਪੰਜਾਬੀ ਸਾਹਿੱਤਕਾਰਾਂ ਨੂੰ ਪ੍ਰਤੀਨਿਧ ਦੀ ਨਾ ਲਗਣ ਹੈ ਅਤੇ ਸ਼ਾਇਦ ਨਾ ਬਹੁਤੀ ਸੂਝ। ਇਸ ਵਾਸਤੇ ਹੀ ਬਹੁਤ ਸਾਰੀਆਂ ਕਹਾਣੀਆਂ ਕਾਮਯਾਬ ਨਹੀਂ ਅਤੇ ਨਾ ਹੀ ਨਾਵਲ ਨਾਟਕਾਂ ਵਿਚ ਦਿਤੇ ਪਾਤਰ ਤੇ ਪੋਜ਼ੀਸ਼ਨਾਂ | ਪ੍ਰਤੀਨਿਧ ਤੇ ਇਸ ਨੂੰ ਅਰਕਣ ਦੀ ਚਰਚਾ ਹੋਣੀ ਅਤੀ ਜ਼ਰੂਰੀ ਹੈ ਅਤੇ ਜਿਸ ਤਰ੍ਹਾਂ ਉਪਰ ਮੁਪਾਸੇ ਦੀ ਕਹਾਣੀ ਵਲ ਧਿਆਨ ਦੁਆਇਆ ਹੈ। ਇਸ ਤਰ੍ਹਾਂ ਪੁਰਾਣੇ ਸ਼ਾਹਕਾਰਾਂ ਦੀ ਵਿਆਖਿਆ ਵੀ ਹੋਣੀ ਚਾਹੀਦੀ ਹੈ।

ਚੰਗੀ ਆਲੋਚਨਾ ਸਾਹਿੱਤਕ ਉਸਾਰੀ ਦੀ ਸਹਾਇਕ ਹੁੰਦੀ ਹੈ, ਪਰ ਬਹੁਤ ਸਾਰੀ ਪੰਜਾਬੀ ਸਾਹਿੱਤਕ ਆਲੋਚਨਾਂ, ਆਲੋਚਨਾਂ ਹੀ ਨਹੀਂ ਹੁੰਦੀ। ਸੇਖੋਂ ਜੋ ਆਲੋਚਨਾਂ ਕਰਦਾ ਹੈ ਕਈ ਵੇਰ ਅਜੀਬ ਪੂਰਨੇ ਪਾ ਦੇਂਦਾ ਹੈ। ਵਾਰਸ ਸ਼ਾਹ ਦੀ ਆਲੋਚਨਾਂ ਕਰਦਾ ਲਿਖਦਾ ਹੈ ਕਿ 'ਵਾਰਸ ਸ਼ਾਹ ਦੀ ਸਭ ਤੋਂ ਬਲਵਾਨ ਸ਼ਕਤੀ ਇਸ ਵਿਸਤਾਰ ਵਿਚ ਹੀ ਰੂਪਮਾਨ ਹੈ ... .... ਸਾਹਿੱਤ ਵਿਚ ਮਹੱਤਤਾ ਦਸਾਂ ਵਿਚੋਂ ਨੌੌਂ ਹਿਸੇ ਵਿਸਤਾਰ ਵਿਚ ਹੈ। ਵਿਸਤਾਰ ਸਾਹਿੱਤ ਦਾ ਮੂਲ ਨਹੀਂ। ਮੂਲ ਅਸਲੀਅਤ ਪ੍ਰਤੀ ਈਮਾਨਦਾਰੀ ਅਤੇ ਉਸ ਦੀ ਰੂਹ ਦੀ ਪ੍ਰਤੀਨਿਧਤਾ ਵਿਚ ਹੈ, ਵਿਸਤਾਰ ਦਾ ਹੋਣਾ ਜਾਂ ਨਾ ਹੋਣਾ ਸਾਹਿੱਤਕ ਰੂਪ ਤੇ ਨਿਰਭਰ ਹੈ। ਨਾਵਲ ਤੇ ਐਪਕ ਵਿਚ

[੬੭