ਪੰਨਾ:Alochana Magazine July 1957.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੁਚੀ ਸੀ। ਬੂਰਜ਼ਵਾ ਪੱਧਰ ਤੇ ਇਨਸਾਨੀਅਤ ਦੀ ਚਰਚਾ ਆਪਣੇ ਨਜ਼ਰੀਏ ਤੇ ਆਪਣੇ ਆਪ ਤੇ ਭਰੋਸਾ ਸੀ ਜੋ ਨਾਵਲ ਦਾ ਸੋਹਣਾ ਉਸਾਰੁ ਵਿਸ਼ਾ ਸੀ। ਮੁਲਕੀ ਆਜ਼ਾਦੀ ਦੀ ਲਹਿਰ ਦਿਨੋਂ ਦਿਨ ਜੜ ਪਕੜ ਰਹੀ ਸੀ ਤੇ ਲੇਖਕ ਬਾਰ ਬਾਰ ਕਾਮਾ ਗਾਟਾ ਮਾਰੂ ਨੂੰ ਲੰਮੇ ਸਾਰੇ ਚਿਮਟੇ ਨਾਲ ਫੜਨ ਦੀ ਨਾਕਾਮ ਕੋਸ਼ਸ਼ ਕਰਦਾ ਹੈ। ਜੋ ਆਜ਼ਾਦੀ ਦੀ ਲਹਿਰ ਨੂੰ ਸਿਧਾ ਮੂਰਤੀਮਾਨ ਕਰਨਾ ਸੀ ਤਾਂ ਸਰ੍ਹਾਬੇ ਦੀ ਰੂਹ ਨੂੰ ਦੂਰੋਂ ਨੇੜਿਉਂ ਕਿਸੇ ਪਾਤਰ ਦੀ ਸ਼ਖਸੀਅਤ ਦਾ ਮਨੋਰਥ ਬਣਾਉਂਦਾ। ਸਟੈਂਡਰਲ ਜੂਲੀਅਨ ਸੋਰੈਲ ਵਾਂਗ ਐਂਬਿਸਨ ਬੈਕਰੇ ਵਾਂਗ ਬੈਨੇ ਸ਼ਾਰਪ ਦੀ ਸ਼ਕਲ ਵਿਚ ਹੀ ਪੇਸ਼ ਕਰਦਾ, ਹਿੰਦੂ ਮੁਸਲਮਾਨਾਂ ਦੇ ਦੁਫੇੜ ਪੈਣ, ਗੁੱਸੇ ਗਿੱਲੇ ਦੇ ਸਮੇਂ ਇਕ ਦੂਸਰੇ ਦੇ ਲਹੂ ਦੇ ਤਿਹਾਏ ਹੋਣ, ਤੇ ਆਪਣੇ ਮਾਮੇ ਦੇ ਸਿੰਘ ਸਭੀਏ ਹੋਣ ਤੇ ਹਿੰਦੂ ਹਮਸਾਇਆਂ ਨਾਲ ਖਿਚੋਤਾਣ ਦਾ ਨਰੂਲਾ ਜ਼ਿਕਰ ਕਰਦਾ ਹੈ, ਪਰ ਨਾਵਲ ਵਿਚ ਕਿਤੇ ਵੀ ਹਿੰਦੂ, ਸਿੱਖ, ਮੁਸਲਮਾਨਾਂ ਦਾ ਆਪਸ ਵਿਚਲਾ ਨਵੇਂ ਦੌਰ ਦਾ ਰਿਸ਼ਤਾ ਪ੍ਰਤੱਖ ਨਹੀਂ ਹੁੰਦਾ। ਇਹ ਹਟਵਾਣੀਆਂ ਦੇ ਉਤੋਂ ਦੀ ਨੌਕਰੀਆਂ ਦੇ ਆਉਣ, ਨਵੇਂ ਬਾਜ਼ਾਰਾਂ, ਵਡੀਆਂ ਹੱਟੀਆਂ ਪੈਣ, ਖਰਾਸਾਂ ਦੇ ਥਾਂ ਮਸ਼ੀਨਾਂ ਲਗਣ ਦਾ ਵੀ ਜ਼ਿਕਰ ਕਰਦਾ ਹੈ। ਹੀਰੇ ਨੂੰ ਇਹ ਦੁਕਾਨਦਾਰ ਬਣਾਉਂਦਾ ਹੈ। ਉਸ ਦੀ ਹਟੀ ਨੂੰ ਇਹ ਹਟ ਬਣਦਾ ਹੀ ਵਿਖਾ ਦੇਂਦਾ। ਸਾਨੂੰ ਪਤਾ ਲਗ ਜਾਂਦਾ ਕਿ ਸਰਮਾਇਦਾਰੀ ਨੇ ਆਪਣੇ ਨਿਜ਼ਮ ਦੀ ਰਾਸ ਕਿਵੇਂ ਇਕੱਠੀ ਕੀਤੀ ਹੈ, ਕੀ ਤਰੀਕੇ ਵਰਤੇ ਹਨ ਅਤੇ ਕੀ ਇਨਸਾਨੀ ਕੀਮਤ ਦਿਤੀ ਹੈ, ਅਤੇ ਰਾਸ ਇਕੱਠੀ ਕਰਨ ਵਾਲਾ ਕਿਸ ਮਿੱਟੀ ਦਾ ਬਣਿਆ ਹੋਇਆ ਹੈ, ਉਸ ਦੀ ਕੀ ਤੁਖਮ ਤਾਸੀਰ ਹੈ। ਹੀਰਾ ਆਪਣੇ ਤੇ ਆਪਣੀ ਭੈਣ ਦੇ ਵਿਆਹ ਦਾ ਬੜਾ ਲੰਮਾ ਵਰਣਨ ਕਰਦਾ ਹੈ। ਇਥੇ ਸੰਭਾਵਨ ਸੀ ਕਿ ਕਾਸ਼ਤਕਾਰੀ ਤੇ ਨਵੇਂ ਨਿਜ਼ਾਮ ਦੇ ਪਤੀ ਪਤਨੀ ਦੇ ਰਿਸ਼ਤੇ ਪੇਸ਼ ਹੁੰਦੇ, ਉਨ੍ਹਾਂ ਦਾ ਮੁਕਾਬਲਾ ਵੀ ਹੁੰਦਾ, ਪਰ ਕੋਈ ਪੈਟਰਨ ਉਘੜਦਾ ਹੀ ਨਹੀਂ। ਹੀਰੇ ਨੂੰ ਪਤਾ ਲਗਦਾ ਹੈ ਕਿ ਉਸ ਦੇ ਨਾਨੇ ਨੇ ਉਸ ਦੇ ਬਾਪ ਨੂੰ ਖਜ਼ਾਨਾ ਲਭਣ ਲਗਿਆਂ ਮਾਰ ਦਿਤਾ ਸੀ, ਹੀਰਾ ਆਪਣੀ ਹੋਣ ਵਾਲੀ ਵਹੁਟੀ ਨਾਲ ਗਰੰਥੀ ਕੋਲੋਂ ਪੜਨ ਲਗਦਾ ਹੈ, ਦਿਲ ਵੀ ਕੁਝ ਹਰਕਤ ਵਿਚ ਆਉਂਦਾ ਹੈ, ਕੁਝ ਹੋਣ ਦੀ ਆਸ ਬਝਦੀ ਹੈ ਪਰ ਉਸਰਦਾ ਕੁਛ ਨਹੀਂ। ਆਪਣੀ ਭੈਣ ਦੀ ਜ਼ਿੰਦਗੀ ਤੇ ਉਸ ਦੇ ਹੋਣ ਵਾਲੇ ਵਿਆਹ ਬਾਰੇ ਮਾਮੇ ਤੇ ਬੜਾ ਵਟ ਚੜ੍ਹਦਾ। ਸੁ, ਲਾਹੌਰ ਵੀ ਜਾਂਦਾ ਹੈ, ਡਰਾਮੇਂ ਦੀ ਉਮੀਦ ਬਝਦੀ ਹੈ ਪਰ ਲਾਹੌਰ ਤਕ ਦੇ ਸਟੇਸ਼ਨ ਗਿਣਕੇ ਪਰਦਾ ਡਿਗ ਪੇਂਦਾ ਹੈ। ਨਾਨੇ ਦੇ ਫੁਲ ਪਾਉਣ ਹਰਦਵਾਰ ਜਾਂਦਾ ਹੈ, ਉਥੋਂ ਦਾ ਤਰੀਕਾ ਪਸੰਦ ਵੀ ਨਹੀਂ ਆਉਂਦਾ, ਪੁਰਾਣੀ ਮਰਯਾਦਾ ਤੇ ਨਵੀਂ ਸੁਧਾਰਕ ਰੁਚੀ ਦੇ ਭੇੜ ਦੀ

[੫੭