ਪੰਨਾ:Alochana Magazine July 1957.pdf/4

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੁਗਿੰਦਰ ਸਿੰਘ--

ਪ੍ਰਾਚੀਨ ਪੰਜਾਬ ਦੇ ਕੁਝ ਸ਼ਬਦ

(੬੩੨ A. D. ਤੋਂ ਪਹਿਲਾਂ)


(ਲੜੀ ਜੋੜਨ ਲਈ ਵੇਖੋ ਅਪਰੈਲ ੧੯੫੭ ਦਾ ਪਰਚਾ)


ਇਸ ਸੰਬੰਧ ਵਿਚ ਇਹ ਗਲ ਧਿਆਨ ਦੇਣ ਯੋਗ ਹੈ ਕਿ ਜਿਨ੍ਹਾਂ ਬਦੇਸ਼ੀਆਂ ਦੇ ਰੀਕਾਰਡ ਵਿਚੋਂ ਅਸੀਂ ਪੰਜਾਬੀ ਸ਼ਬਦ ਨਿਖੇੜੇ ਹਨ ਅੱਵਲ ਤਾਂ ਉਨ੍ਹਾਂ ਦੇ ਹਮਲੇ ਕੇਵਲ ਪੰਜਾਬ ਤਕ ਹੀ ਸੀਮਤ ਰਹੇ ਜਿਵੇਂ ਈਰਾਨੀ ਤੇ ਯੂਨਾਨੀ ਸਤਲੁਜ ਨਹੀਂ ਟਪੇ ਤੇ ਅਰਬ ਫਾਤਿਹ ਵੀ ਪਛਮੀ ਪੰਜਾਬ ਤੋਂ ਅਗਾਹਾਂ ਨਹੀਂ ਵਧੇ ਅਤੇ ਗਜ਼ਨਵੀਆਂ ਤੋਂ ਪਹਿਲਾਂ ਤੁਰਕਾਂ ਦਾ ਪੈਰ ਪੰਜਾਬ ਦੀ ਧਰਤੀ ਤੇ ਨਹੀਂ ਸੀ ਪਇਆ। ਦੂਜੀ ਗਲ ਇਹ ਹੈ ਕਿ ਭਾਵੇਂ ਅਸੀਂ ਪੰਜਾਬ ਸਬੰਧੀ ਸ਼ਬਦਾਂ ਦੀ ਹੀ ਛਾਂਟੀ ਕੀਤੀ ਹੈ ਤੇ ਦਖਣ ਜਾਂ ਭਾਰਤ ਦੇ ਹੋਰ ਕਿਸੇ ਇਲਾਕੇ ਸੰਬੰਧੀ ਸ਼ਬਦਾਂ ਦੀ ਸੂਚੀ ਨੂੰ ਅਖੋਂ ਉਹਲੇ ਕਰ ਛੱਡਿਆ ਹੈ ਫੇਰ ਵੀ ਇਸ ਗਲ ਦੀ ਸੰਭਾਵਨਾ ਹੈ ਕਿ ਕਿਤੇ ਅਭੋਲ ਹੀ ਕਿਸੇ ਅਜੇਹੇ ਸ਼ਬਦ ਵਲ ਵੀ ਇਸ਼ਾਰਾ ਹੋ ਗਇਆ ਹੋਵੇ ਜੋ ਪੰਜਾਬ ਤੋਂ ਛੁਟ ਭਾਰਤ ਦੇ ਕਿਸੇ ਹੋਰ ਹਿੱਸੇ ਵਿਚ ਵੀ ਇਉਂ ਹੀ ਬੋਲਿਆ ਜਾਂਦਾ ਹੋਵੇ ਜਾਂ ਬਦੇਸ਼ੀਆਂ ਨੇ ਅਜੇਹਾ ਸ਼ਬਦ ਪੰਜਾਬ ਤੋਂ ਬਿਨਾਂ ਕਿਸੇ ਹੋਰ ਪਾਸਿਉਂ ਜਾਂ ਕਿਸੇ ਹੋਰ ਵਸੀਲ ਰਾਹੀਂ ਪਰਾਪਤ ਕੀਤਾ ਹੋਵੇ। ਤੀਜੀ ਗਲ ਇਹ ਹੈ ਕਿ ਆਮ ਕਰਕੇ ਛੇਵੀਂ ਸਦੀ ਈ. ਪੂ. ਦ ਈਰਾਨੀ ਹਮਲੇ ਤੋਂ ਸ਼ੁਰੂ ਕਰਕੇ ੧੦੦੦ ਸੰਨ ਈਸਵੀ ਤਕ ਦੇ ਸਮੇਂ ਦੇ ਪੰਜਾਬ ਦੀ ਹੀ ਨਹੀਂ ਸਗੋਂ ਸਾਰੇ ਭਾਰਤ ਦੀ ਤਾਰੀਖ ਹੀ ਮੁਸਲਸਲ ਨਹੀਂ। ਗੁਪਤਾ ਰਾਜ ਤੋਂ ਪਹਿਲਾਂ ਤੇ ਪਿਛੋਂ ਗਜ਼ਨਵੀਆਂ ਦੇ ਸਮੇਂ ਤਕ ਦੀ ਤਾਰੀਖ ਪੰਜਾਬ ਦੇ ਵਰਕੇ ਬਿਲਕੁਲ ਗੁੰਮ ਹਨ। ਇਸ ਸਮੇਂ ਨੂੰ ਭਾਰਤ ਦੀ ਤਾਰੀਖ ਦਾ ਅੰਧ ਕਾਲ (Dark age) ਆਖਦੇ ਹਨ। ਇਸ ਸੋਲਾਂ ਸੌ ਸਾਲ ਦੇ ਸਮੇਂ ਦੇ ਪੰਜਾਬ ਦੀ ਜਦੋਂ ਪੂਰੀ ਤਾਰੀਖ ਨਹੀਂ ਲਭਦੀ ਤਾਂ ਪੰਜਾਬ ਦੀ

[੧