ਪੰਨਾ:Alochana Magazine July 1957.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਈਮਾਨਦਾਰੀ ਨਾਲ ਪੇਸ਼ ਹੈ ਤਾਂ ਸਾਹਿੱਤਕ ਰਚਨਾ ਮਸਲੇ ਦੇ ਹਲ ਵਲ ਉਂਗਲ ਕਰੇਗੀ, ਉਸ ਦੇ ਹਲ ਵਲ ਤੋਰੇਗੀ ਵੀ। ਪਰ ਸਾਹਿੱਤਕਾਰ ਨੂੰ ਹਰ ਕੀਮਤ ਤੇ ਮਸਲ ਹਲ ਕਰਨ ਦੀ ਸਿਆਸਤਦਾਨ ਵਾਲੀ ਨਾ ਹੀ ਕਾਹਲ ਹੁੰਦੀ ਹੈ ਨਾ ਹੀ ਮਿਣਵਾਂ ਤੋਲਵੇਂ ਸਮਾਜਕ ਨਤੀਜੇ ਵਿਖਾਉਣ ਦੀ ਮਜਬੂਰੀ। ਉਸ ਦੀ ਦਿਲਚਸਪੀ, ਉਸ ਦੀ ਮਜਬੂਰੀ, ਜ਼ਿੰਦਗੀ ਦੀ ਪੇਚੀਦਗੀ, ਉਸ ਦੀ ਗਹਿਰਾਈ, ਉਸ ਦੀ ਅਮੀਰੀ, ਉਸ ਦੀ ਮੱਟਕ, ਉਸ ਦੀ ਹੈਰਾਨ ਕਰਨ ਵਾਲੀ ਵਿਸ਼ਾਲਤਾ, ਉਸ ਦੇ ਵੇਗ ਦੀ ਅਥਾਹ ਸ਼ਕਤੀ, ਵਫਾਦਾਰੀ ਨਾਲ ਪੇਸ਼ ਕਰਨ ਵਿਚ ਹੁੰਦੀ ਹੈ। ਇਹ ਮੁਮਕਿਨ ਹੈ ਕਿ ਸਿਆਸਤਦਾਨ ਨੂੰ ਕਈ ਵੇਰ ਇਹ ਵਿਸ਼ਾਲਤਾ, ਇਹ ਪਵਿਤਰਤਾ, ਤੇ ਇਹ ਕੋਮਲਤਾ, ਆਪਣੇ ਨਤੀਜੇ ਕਢਣ ਵਾਸਤੇ ਕਰਨੀ ਪਵੇ। ਪਰ ਸਾਹਿੱਤਕਾਰ ਦੀ ਇਸ ਵਿਚ ਜਾਨ ਹੁੰਦੀ ਹੈ। ਜਦੋਂ ਇਨਸਾਨੀ ਸ਼ਖਸੀਅਤ ਮਿਧੀਦੀ ਮੋਰੋੜੀਦੀ ਹੈ। ਸਾਹਿੱਤਕਾਰ ਉਸ ਵਟ ਮਰੋੜ ਨੂੰ ਦਰਦ ਨਾਲ ਨੰਗਿਆਂ ਕਰਦਾ ਹੈ, ਜ਼ਿੰਦਗੀ ਦੀ ਪਵਿਤਰਤਾ ਤੇ ਸੰਪੂਰਨਤਾ ਨੂੰ ਪਾਲਣ, ਬਰਕਰਾਰ ਰੱਖਣ ਵਿਚ ਉਸ ਦੀ ਬੁਨਿਆਦੀ ਈਮਾਨਦਾਰੀ ਹੁੰਦੀ ਹੈ। ਸਾਹਿੱਤਕਾਰ ਨਿਰੀ ਤਰੀਕਾਕਾਰੀ ਵਿਚ ਵੀ ਸਿਆਸਤਦਾਨ ਦਾ ਪਿਛਲਗ ਹੋ ਜਾਵੇ ਤਾਂ ਉਸ ਦੇ ਹਥਾਂ ਵਿਚ ਜ਼ਿੰਦਗੀ ਝੂਠਿਆਈ ਜਾਵੇਗੀ ਅਤੇ ਉਸ ਦੀ ਕਿਰਤ ਵਿਚ ਕੰਮਜ਼ੋਰੀ ਤੇ ਮੁਰਦੇਹਾਣ ਛਾ ਜਾਇਗੀ। ਸਿਆਸਤ ਦੀ ਕਾਹਲ ਸਾਹਿੱਤ ਵਿਚ ਲਿਆਉਣਾ ਤੇ ਸਿਆਸਤ ਦਾ ਸਾਹਿੱਤ ਦੀ ਰਸੋਈ ਵਿਚ ਜਾ ਕੇ ਹਮਕੀ ਤੁਮਕੀ ਕਰਨਾ, ਸਾਹਿੱਤਕ ਰਚਨਾਂ ਵਾਸਤੇ ਹਾਨੀਕਾਰਕ ਹੈ। ਸਾਨੂੰ ਇਸ ਗੱਲ ਤੋਂ ਐਨ ਜਾਣੂ ਹੋਣਾ ਚਾਹੀਦਾ ਹੈ ਕਿ ਠੋਸ ਸਮਾਜਕ ਨਤੀਜਿਆਂ ਦੀ ਤਕੜੀ ਵਿਚ ਵੱਕਤੀ ਤੌਰ ਤੇ ਇਕ ਸਿਆਸੀ ਪੈਂਫਲਟ ਇਕ ਸਾਹਿੱਤਕ ਸ਼ਾਹਕਾਰ ਨਾਲੋਂ ਜ਼ਿਆਦਾ ਵਜ਼ਨੀ ਹੋ ਸਕਦਾ ਹੈ ਅਤੇ ਇਸ ਵਿਚ ਸਾਹਿੱਤਕ ਸ਼ਾਹਕਾਰ ਦੀ ਕੋਈ ਤੌਹੀਨ ਨਹੀਂ। ਉਸ ਦਾ ਫਲ ਸਦੀਵੀ ਫਲਦਾਰ ਦਰਖਤ ਵਾਂਗ ਆਈ ਰੁਤੇ ਨਵਾਂ ਹੀ ਲਗਦਾ ਰਹਿੰਦਾ ਹੈ ਅਤੇ ਉਸ ਤੇ ਜ਼ਮਾਨੇ ਦੇ ਚੱਕਰ ਦਾ ਅਸਰ ਬੜਾ ਘਟ ਹੁੰਦਾ ਹੈ।

ਤਰੱਕੀ ਪਸੰਦ ਤੇ ਪਾਠਕਾਂ ਦੇ ਮਿਲਣ ਦੀ ਇਕ ਬਹੁਤ ਸੋਹਣੀ ਥਾਂ ਹੈ ਅਤੇ ਥਾਂ ਹੈ ਅਤੇ ਉਥੇ ਹਮੇਸ਼ਾਂ ਇਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਅਤੇ ਉਹ ਥਾਂ ਹੈ ਸਾਹਿੱਤਕਾਰ ਕੋਲੋਂ ਇਹ ਮੰਗ ਕਿ ਤੂੰ ਮਹਾਨ ਸਾਹਿੱਤ ਪੈਦਾ ਕਰ। ਜੇ ਯਥਾਰਥਵਾਦ ਵਿਚ ਸਚਾਈ ਹੈ ਤਾਂ ਸਾਹਿੱਤਕਾਰ ਮਹਾਨ ਸਾਹਿੱਤ ਪੈਦਾ ਕਰਨ ਵਾਸਤੇ ਯਥਾਰਥਵਾਦੀ ਹੋਵੇਗਾ, ਨਹੀਂ ਤਾਂ ਜ਼ਿੰਦਗੀ ਨੂੰ ਚੰਮ ਤਾਂ ਕਿਸੇ ਵਾਦ ਦਾ ਕਦੀ ਮਿਠਾ ਹੋਇਆ ਹੀ ਨਹੀਂ। ਸਹਿਤ ਪਰਖਣ ਲਗਿਆਂ ਵੀ ਕਸਵੱਟੀ ਇਹ ਨਹੀਂ ਲਾਉਣੀ ਚਾਹੀਦੀ, ਕਿ ਕਈ ਸਾਹਿਤਕ ਰਚਨਾਂ ਯਥਾਰਥਵਾਦੀ ਹੈ ਕਿ ਨਹੀਂ ਬਲਕਿ ਬਤੌਰ ਸਾਹਿਤ

[੩੫