ਪੰਨਾ:Alochana Magazine July 1957.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਬ੍ਰਹਮੰਡ ਵਿਚੋਂ ਜੋ ਮਰਜ਼ੀ ਹੈ ਚੁਣੇ ਤੇ ਵਰਤੇ, ਜਿੰਨਾਂ ਚਿਰ ਉਹ ਜ਼ਿੰਦਗੀ ਦੇ ਦੇਗ ਤੇ ਸਮਾਜਕ ਸ਼ਖਸੀ ਮਨੋਰਥਾਂ ਨੂੰ ਦੂਰੋਂ ਨੇੜਿਉਂ ਉਘੇੜਨ ਵਿਚ ਕਾਮਯਾਬ ਹੈ, ਉਨ੍ਹਾਂ ਦੇ ਸਮਝਣ ਤੇ ਅਮਲ ਕਰਨ ਵਿਚ ਕਿਸੇ ਤਰਾਂ ਸਹਾਈ ਹੈ, ਪੂਰਨ ਸ਼ਖਸੀਅਤ ਨੂੰ ਆਪਣੇ ਕਲਾਵੇ ਵਿਚ ਲੈ ਕੇ ਜੀਵਨ ਦੇ ਇਸ ਖਿਲਾਰੇ ਦੀ ਅੰਨੀ ਵਿਚੋਂ ਕਿਸੇ ਪੈਦਾਨ ਦੀ ਹੋਂਦ ਦਾ ਅਹਿਸਾਸ ਕਰਾਉਂਦਾ ਹੈ, ਇਸ ਅੰਨ੍ਹੀ ਤੋਂ ਪੈਦਾ ਹੋਈ ਉਕਸਾਹਟ ਨੂੰ ਹਟਾ ਕੇ ਠਰੰਮਾਂ ਦੇਂਦਾ ਹੈ, ਕਰਕਰੀ ਤਣਾਹਟ ਨੂੰ ਤੋੜ ਰੂਹ ਨੂੰ ਬੰਦਖਲਸ ਕਰਾਉਂਦਾ ਹੈ, ਹਰ ਨੁਕਤੇ ਤੋਂ ਬ-ਹੋਸ਼ ਤਸੱਲੀ ਦਾ ਵਿਸ਼ਵਾਸ਼ ਪੈਦਾ ਕਰਦਾ ਹੈ, ਉਹ ਯਥਾਰਥਵਾਦੀ ਹੈ। ਹਾਲਾਤ ਦੀ ਕੁਖ ਤੇ ਇਨਸਾਨ ਦਾ ਦਿਲ ਫੋਲਣ ਦੀ ਸ਼ਕਤੀ ਸਾਹਿੱਤ ਦੀ ਦਿਲਚਸਪੀ ਹੈ ਅਤੇ ਇਸ ਵਿਚ ਵੀਣਤਾ ਹੀ ਇਸ ਦਾ ਯਥਾਰਥਵਾਦ ਤੇ ਇਸ ਦੀ ਮਹਾਨਤਾ ਹੈ। ਯਥਾਰਥਵਾਦ ਕੋਈ ਐਸੀ ਕਾਇਆ ਨਹੀ ਜੋ ਸਾਹਿੱਤ ਤਰੱਕੀ-ਪਸੰਦਾਂ ਦੇ ਆਇਆਂ ਹੀ ਪਲਟਣ ਲਗਾ ਹੈ, ਭਾਵੇਂ ਇਸ ਦੀ ਚਰਚਾ ਇਨ੍ਹਾਂ ਹੀ ਜ਼ਿਆਦਾ ਸ਼ੁਰੂ ਕੀਤੀ ਹੈ ਅਤੇ ਇਸ ਚਰਚਾ ਵਿਚ ਕੋਈ ਮਾੜੀ ਗਲ ਨਹੀਂ, ਪਰ ਇਹ ਜਾਂ ਦੂਸਰੇ ਤਰੀਕੇ ਨਾਲ ਜੋ ਵੀ ਰਚਨਾਂ ਮਹਾਨ ਸਾਹਿੱਤ ਕਹਿਲਾਉਣ ਦੀ ਹਕਦਾਰ ਹੈ, ਉਹ ਯਥਾਰਥਵਾਦ ਤੋਂ ਬਾਹਰੀ ਨਹੀਂ: ਉਪਰੋਂ ਉਪਰੋਂ ਕੋਈ ਮਹਾਨ ਸਾਹਿੱਤਕ ਰਚਨਾਂ ਸ਼ਕ ਆਦਰਸ਼ਵਾਦੀ ਜਾਂ ਰੋਮਾਂਟਿਕ ਲਗੇ, ਪਰ ਹਰ ਸਾਹਿੱਤਕ ਸ਼ਾਹਕਾਰ ਦਾ ਅਸਲਾ (infiction) ਯਥਾਰਥਵਾਦੀ ਹੁੰਦਾ ਹੈ। ਇਸ ਨੁਕਤੇ ਤੋਂ ਹੀ ਮੈਂ ਵਾਰਸ ਸ਼ਾਹ ਤੇ ਗੁਰੂ ਸਾਹਿਬਾਨ ਵਲ ਧਿਆਨ ਦਿਵਾ ਚੁਕਾ ਹਾਂ ਅਤੇ ਇਸ ਦੀ ਪੁਸ਼ਟੀ ਵਾਸਤੇ ਹੀ ਮੈਂ ਹਾਰਡ ਤੇ ਮੁਪਾਮੇ ਵਲ ਇਸ਼ਾਰਾ ਕੀਤਾ ਹੈ। ਸੋ, ਪੰਜਾਬੀ ਪਾਠਕਾਂ ਨੂੰ ਨਾ ਤਾਂ ਸਾਹਿੱਤ ਤੇ ਪੈ ਰਹੀ ਆਹਰਨ ਸਮਝ ਕੇ ਯਥਾਰਥਵਾਦ ਤੋਂ ਘਬਰਾਉਣਾ ਚਾਹੀਦਾ ਹੈ ਅਤੇ ਨਾ ਹੀ ਇਸ ਭੁਲੇਖੇ ਦਾ ਸ਼ਿਕਾਰ ਹੋਣਾ ਚਾਹੀਦਾ ਹੈ ਕਿ ਯਥਾਰਥਵਾਦ ਨੂੰ ਤਰਕ ਕਰ ਕੇ ਵੀ ਉਹ ਮਹਾਨ ਸਾਹਿੱਤ ਮਾਣ ਸਕਦੇ ਹਨ। ਦੂਸਰੇ ਪਾਸੇ ਤਰੱਕੀ-ਪਸੰਦਾਂ ਨੂੰ ਵੀ ਇਸ ਗਲ ਤੋਂ ਅਗਾਂਹ ਰਹਿਣਾ ਚਾਹੀਦਾ ਹੈ ਕਿ ਸਾਹਿੱਤ ਇਨਸਾਨੀਅਤ ਦੀ ਪੁਸ਼ਟੀ ਤਾਂ ਹਮੇਸ਼ਾਂ ਕਰਦਾ ਹੈ, ਇਨਸਾਨੀਅਤ ਦੇ ਉਸਰੱਈਆਂ ਦਾ ਵਫ਼ਾਦਾਰ ਦੋਸਤ ਤੇ ਸਾਥੀ ਹੁੰਦਾ ਹੈ, ਮਨੋਰਥਾਂ ਤੇ ਨਿਸ਼ਾਨਿਆਂ ਵਿਚ ਮਹਾਨ ਸਾਹਿੱਤਕਾਰ ਦੀ ਸੁਰ ਸਮਾਜਵਾਦੀ ਸਿਆਸਤਦਾਨ ਨਾਲ ਰਲਦੀ ਹੈ, ਸਾਹਿੱਤ ਸਿਆਸਤ ਨਹੀਂ ਅਤੇ ਨਾ ਹੀ ਇਹ ਚੋਣਾਂ ਦੀ ਤਕੜੀ ਪਾ ਕੇ ਤੋਲਣ ਦੀ ਵਸਤੂ ਹੈ। ਸਾਹਿੱਤਕਾਰ ਸਿਆਸਤਦਾਨ ਦਾ ਪੀ. ਏ. ਨਹੀ, ਜੋ ਜ਼ਿੰਦਗੀ ਦੇ ਅਮਲੀ ਮਸਲਿਆਂ ਦਾ ਐਸਾ ਤਛਿਆ ਮੁਛਿਆ ਹਲ ਪੇਸ਼ ਕਰੇ ਕਿ ਦਸਤਖਤ ਕਰ ਕੇ ਹੀ ਸਿਆਸਤਦਾਨ ਆਪਣੀ ਜ਼ਿੰਦਗੀ ਨਿਭਾ ਸਕੇ। ਜੇ ਜ਼ਿੰਦਗੀ

੩੪]