ਪੰਨਾ:Alochana Magazine July 1957.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਲਾ ਕੇ ਵੇਖਣਾ ਮਖੀ ਤੇ ਮਖੀ ਮਾਰਨਾ ਨਹੀਂ, ਜਾਂ ਕਿਸੇ ਖਾਸ ਸਿਆਸੀ ਆਰਥਕ ਪਾਲਿਸੀ ਦਾ ਪ੍ਰਾਪੇਗੰਡਾ ਕਰਨਾ ਨਹੀਂ, ਬਲਕਿ ਜ਼ਿੰਦਗੀ ਦੀ ਅਮੀਰੀ ਦੀ ਰੂਹ ਨੂੰ ਕਾਇਮ ਰੱਖਣਾ ਹੈ। ਸਾਹਿੱਤ ਵਿਚ ਯਥਾਰਥਵਾਦ ਤਰੱਕੀ-ਪਸੰਦਾਂ ਦੀ ਈਜਾਦ ਨਹੀਂ। ਇਹ ਮੁਢ ਤੋਂ ਤੁਰੀ ਆਉਂਦੀ ਰਵਾਇਤ ਹੈ। ਪੰਜਾਬੀ ਪਾਠਕਾਂ ਦੇ ਦਿਲਾਂ ਚੋਂ ਯਥਾਰਥਵਾਦ ਤੋਂ ਉਪਰਾਮਤਾ ਹਟਾਉਣ ਵਾਸਤੇ ਚਾਹੀਦਾ ਹੈ ਕਿ ਆਪਣੀਆਂ ਪੁਰਾਣੀਆਂ ਅਤੇ ਹੋਰ ਜ਼ਬਾਨਾਂ ਦੀਆਂ ਮਹਾਨ ਸਾਹਿੱਤਕ ਰਚਨਾਵਾਂ ਦੀ ਵਿਆਖਿਆ ਕਰ ਕੇ ਆਲੋਚਕ ਇਸ ਅੰਗ ਨੂੰ ਉਘੇੜ ਕੇ ਪੇਸ਼ ਕਰਨ ਅਤੇ ਦਸਣ ਕਿ ਕਿਸ ਤਰ੍ਹਾਂ ਕੋਈ ਸਾਹਿੱਤਕ ਰਚਨਾ ਇਨਸਾਨੀਅਤ ਦੇ ਨੁਕਤੇ ਤੋਂ ਸਾਰਥਕ ਹੈ, ਇਸ ਵਿਚ ਦਿਤਾ ਤਜਰਬਾ ਕਿਸ ਤਰ੍ਹਾਂ ਇਨਸਾਨੀਅਤ ਨੂੰ ਰਿਸ਼ਟ ਪੁਸ਼ਟ ਤੇ ਸਿਹਤਵਰ ਬਣਾਉਂਦਾ ਹੈ ਅਤੇ ਸਾਹਿੱਤਕਾਰ ਨੇ ਇਸ ਤਜਰਬੇ ਨੂੰ ਪੇਸ਼ ਕਰਨ ਵਾਸਤੇ ਕੀ ਸਾਹਿੱਤਕ ਤਰੀਕੇ ਵਰਤੇ ਹਨ।


ਯਥਾਰਥਵਾਦੀ ਅੰਗ ਤੋਂ ਬਗੈਰ ਜ਼ਿੰਦਗੀ ਤੇ ਸਾਹਿੱਤ ਵਿਚ ਮਹਾਨਤਾ ਆ ਹੀ ਨਹੀਂ ਸਕਦੀ। ਜੋ ਚੀਜ਼ ਦੂਰੋਂ ਜਾਂ ਨੇੜਿਉਂ, ਸਿਧੇ ਜਾਂ ਵਿੰਗੇ ਤਰੀਕੇ ਨਾਲ ਜ਼ਿੰਦਗੀ ਲਈ ਸਾਰਥਕ ਨਹੀਂ, ਉਸ ਦੀ ਸਿਹਤਵਰੀ ਵਿਚ ਸਹਾਇਕ ਨਹੀਂ, ਉਸ ਦੇ ਕਦਮ ਨੂੰ ਬਰਕਰਾਰ ਬਣਾਉਣ ਵਿਚ ਕਿਸੇ ਤਰੀਕੇ ਨਾਲ ਮਦਦ ਨਹੀਂ ਕਰਦੀ, ਉਸ ਦੇ ਚਿਹਰੇ ਨੂੰ ਲਿਸ਼ਕਾਉਂਦੀ ਤੇ ਸਰੀਰ ਨੂੰ ਤਣਦੀ ਨਹੀਂ, ਜ਼ਿੰਦਗੀ ਬਾਬਤ ਇਨਸਾਨ ਦੀ ਸੂਝ ਨੂੰ ਵਧਾਉਂਦੀ ਤੇ ਉਸ ਦੀ ਨਜ਼ਰ ਨੂੰ ਤਿਖਿਆਉਂਦੀ ਨਹੀਂ ਅਤੇ ਹਾਲਾਤ ਤੇ ਹਾਵੀ ਹੋਣ ਵਾਸਤੇ ਹੁਲਾਰਦੀ ਨਹੀਂ, ਉਸ ਦਾ ਇਨਸਾਨ ਉਤੇ ਅਹਿਸਾਨ ਕੀ, ਅਤੇ ਉਸ ਦੇ ਨੁਕਤੇ ਤੋਂ ਉਸ ਵਿਚ ਮਹਾਨਤਾ ਕਾਹਦੀ? ਹਰ ਮਹਾਨ ਸਾਹਿੱਤਕ ਰਚਨਾ ਇਨਸਾਨ ਨੂੰ ਦ੍ਰਿੜ੍ਹ ਤੇ ਜ਼ਿੰਦਗੀ ਨੂੰ ਮਜ਼ਬੂਤ ਕਰਦੀ ਹੈ| ਯਥਾਰਥਵਾਦ ਇਨਸਾਨੀ ਤਜਰਬਾ ਪੇਸ਼ ਕਰਨ ਦੀ ਤਰੀਕਾਕਾਰੀ ਨਾਲ ਐਨਾਂ ਵਾਬਸਤਾ ਨਹੀਂ, ਬਲਕਿ ਪੇਸ਼ ਕੀਤੇ ਤਜਰਬੇ ਦੀ ਸਮਾਜਕ ਇਨਸਾਨੀ ਵਕਅਤ ਉਤੇ ਮਬਨੀ ਹੈ ਅਤੇ ਉਹ ਹਰ ਕਿਸਮ ਦੇ ਮਹਾਨ ਸਾਹਿੱਤ ਵਿਚ ਹੁੰਦੀ ਹੈ। ਹਾਲਾਤ ਦੇ ਬਦਲਣ ਨਾਲ ਇਨਸਾਨੀ ਤਜਰਬਾ ਬਦਲਦਾ ਹੈ ਅਤੇ ਇਸ ਤਬਦੀਲੀ ਦੇ ਅਨੁਸਾਰ ਤਜਰਬਾ ਪੇਸ਼ ਕਰਨ ਦਾ ਤਰੀਕਾ ਬਦਲਦਾ ਹੈ, ਪਰ ਸਾਹਿੱਤ ਦਾ ਕੇਂਦਰੀ ਧੁਰਾ ਇਨਸਾਨੀਅਤ ਦੇ ਨੁਕਤੇ ਤੇ ਇਸ ਦੀ ਵੁਕਅਤ ਨਹੀਂ ਬਦਲਦੀ।


ਸੋ, ਸਾਹਿੱਤ ਦਾ ਰੂਪ ਭਾਵੇਂ ਪੱਤੀਆਂ ਦੀ ਕਹਾਣੀ ਦਾ ਹੋਵੇ ਆਪਣੀ ਕਿਰਤ ਦੀ ਚਿੰਨ੍ਹਕਾਰੀ ਵਿਚ ਸਾਹਿੱਤਕਾਰ ਭਾਵੇਂ ਕਰਾਮਾਤ ਵਰਤੇ, ਭਾਵੇਂ ਜਿੰਨ-ਭੂਤ ਲਿਆਵੇ, ਭਾਵੇਂ ਕੁਦਰਤ ਚੋਂ ਸਰੋਦੀ ਅੰਗ ਲਭੇ ਭਾਵੇਂ ਲਹੂ ਭਿਜੇ ਦੰਦ ਵੇਖੇ, ਗਲ

[੩੩