ਪੰਨਾ:Alochana Magazine July, August and September 1986.pdf/96

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

92 ਆਲੋਚਨਾ/ਜੁਲਾਈ-ਸਤੰਬਰ 1986 ਨੇ ਆਖਿਆ ਸੀ ...ਕਾਂਗਰਸ ਪਾਰਟੀ ਦਾ ਨਿਸ਼ਾਨਾ ਨੀਅਤ ਅੰਗਰੇਜਾਂ ਤੋਂ ਕੁਝ ਅਧਿਕਾਰ ਲੈਣ ਦਾ ਹੈ । ਸੱਜੀਆਂ ਖੱਬੀਆਂ ਪਾਰਟੀਆਂ ਪਾਰਲੀਮੈਂਟ ਦੇ ਝਾਸੇ ਵਿਚ ਆ ਗਈਆਂ ਵੱਟਾਂ ਨਾਲ ਕਦੋਂ ਕਦੇ ਇਨਕਲਾਬ ਆਇਐ ... ਭਗਤ ਸਿੰਘ ਦੇ ਖਿਲਾਫ ਗਵਾਹੀ ਦੇਣਵਾਲੇ ਅਤੇ ਅਜਕਲ ਦੇ ਟਾਊਟਾਂ ਨੂੰ ਅਸੀਂ ਜਿਉਂਦਾ ਨਹੀਂ ਛੱਡਣਾ ਅਸੀਂ ਗੰਦਾ ਖੂਨ ਰਹਿਣ ਨੀ ਦੇਣਾ...ਗਲ ਕੀ ਕੁਝ ਗਿਣਵੇਂ ਬੰਦਿਆਂ ਨੂੰ ਜਮਾਤੀ ਦੁਸ਼ਮਣਾਂ ਦੀ ਲਿਸਟ ਵਿਚ ਸ਼ਾਮਲ ਕਰਕੇ ਉਨਾਂ ਦੇ ਖਾਤਮੇ ਦਾ ਪ੍ਰੋਗਰਾਮ ਬਣਾਕੇ ਬਲਕਾਰ ਤੇ ਉਹਦੇ ਦੋ ਹੋਰ ਸਾਥੀਆਂ ਨੇ ਚੇਅਰਮੈਨ ਸ਼ਿੰਗਾਰਾ ਸਿੰਘ ਮਾਰ ਦਿੱਤਾ । ਹਰਦਿੱਤ ਸਿੰਘ ਨੂੰ ਪੈਸੇ ਲੈ ਕੇ ਆਉਣ ਦੀ ਧਮਕੀ ਦਿੱਤੀ । ਪਰ ਛੇਤੀ ਹੀ ਹਰਦਿੱਤ ਸਿੰਘ ਦੇ ਕਹਿਣ ਤੇ ਪਾਖਰ ਸਿੰਘ ਨੰਬਰਦਾਰ ਰਾਹੀਂ ਬਲਕਾਰ ਨੂੰ ਫੜਾ ਦਿੱਤਾ ਗਿਆ । ਬਲਕ ਰ ਅਖੌਤੀ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ। ਬਦਰੀ ਨਰਾਇਣ ਭ ਵੇਂ ਪ੍ਰਾਇਮਰੀ ਸਕੂਲ ਘੁੱਦੂਵਾਲੇ ਵਿਚ ਮਾਸਟਰ ਲੱਗ ਗਿਆ ਸੀ । ਪਰ ਉਸਨੇ ਆਪਣੀ ਪੜਾਈ ਵਇਆ ਬਠਿੰਡਾ ਬੀ. ਏ, ਅੰਗਰੇਜ਼ੀ ਕਰਨ ਤੀਕ ਜਾਰੀ ਰਖ : ਮਾਨਸਾ ਦੇ ਕਾਮਰੇਡ ਦੀ ਸੰਗਤ ਵਿਚ ਗੋਰਕੀ, ਚੈਖਵ, ਦਸਤੋਵਸਕੀ, ਨੌਵੇਂ ਖ਼ਿਵ, ਪੜੇ ਮਾਰਕਸ ਉਸ ਲਈ ਸੰਸਾਰ ਭਰ ਦੇ ਗੁਰੂਆਂ ਦਾ ਗੁਰੂ ਸੀ । ਫੇਰ ਇਲਾਕੇ ਦੇ ਪਾਰਟੀ ਵਰਕਰਾਂ ਵਿਚ ਕੰਮ ਕਰਨੇ ਲਗਿਆ । ਬਦਰੀ ਨਰਾਇਣ ਨੇ ਆਪਣੀ ਸਮਾਜਵਾ ਸੁਖਤੇ ਮਾਰਕਸ ਦਾ 'ਸਰਮਾਇਆ' ਅਤੇ ਏਂਗਲਜ਼ ਦੀ ਟੱਬਰ, ਨਿਜੀ ਜਾਇਦਾਦ ਤੇ ਰਾਜ ਦੀ ਉਤਪਤੀ ਪਕੇ ਬਣਾਈ ਹੈ । ਉਹ ‘ਜੈਦਾਤ' ਦੇ ਸਿੱਧਾਂਤ ਦੀ ਪੇਚੀਦਾ ਸਮਝ ਆਮ ਲੋਕਾਂ ਵਿਚ ਲੈ ਜਾਣ ਦਾ ਹਾਮੀ ਹੈ । ਇਨਕਲਾਬ ਲਈ ਲੋਕ ਸ਼ਕਤੀ ਨੂੰ ਸੰਘਰਸ਼ ਦੇ ਰਾਹ ਤੋਰ ਕੇ ਕਈ ਭਵਿਖਿਆਰਥੀ ਸਿੱਟੇ ਕੱਢਣ ਦਾ ਹਾਮੀ ਹੈ । ਇਸ ਲਈ ਉਹ ਟੀਚਰਜ਼ ਯੂਨੀਅਨ, ਕਿਸਾਨ ਅਤੇ ਮਜ਼ਦੂਰ ਸਭਾਵਾਂ ਵਿਚ ਕੰਮ ਕਰਦਾ ਹੈ । ਲੋਕ ਮੁਕਤੀ ਲਈ ਬਦਰੀ ਨਰਾਇਣ ਬਲਕਾਰ ਦੇ ਰਾਹ ਨੂੰ ਠੀਕ ਨਹੀਂ ਸਮਝਦਾ ਉਸ ਨਾਲ ਬੜਾ ਤਲਖ ਵਿਵਾਦ ਰਚਾਉਂਦਾ ਹੈ । --"ਅੱਛਾ ਤਾਂ ਤੁਸੀਂ ਹੁਣ ਇਨਕਲਾਬ ਲਿਆਓਗੇ ? ਤੁਸੀਂ ਉਹ ਚੇਅਰਮੈਨ ਮਾਰਤਾ ਉਹਦੀਆਂ ਤਾਂ ਸਿਵੇ ਵਿਚ ਲੱਤਾਂ ਸੀ । ਹੁਣ ਇਨਕਲਾਬ ਆ ਜੂ ? --'ਇਉਂ ਇਨਕਲਾਬ ਨੀ ਔਣ ਦੇਨਾ। ਤੁਸੀਂ ਤਾਂ ਆਮ ਲੋਕਾਂ ਵਿਚ ਵੀ ਦਹਿਸ਼ਤ ਫੈਲਾ ਰਖੀ ਐ । ਪਹਿਲਾਂ ਉਹਨਾਂ ਨੂੰ ਐਕੇਟ ਕਿਉਂ ਨੀ ਕਰਦੇ ? ਸੰਘਰਸ਼ ਦਾ ਰਾਹ ਕਿਉਂ ਨੀ ਫੜਦੇ ? -"ਨਹੀਂ ਯਾਰ, ਇਹ ਥੋਡਾ ਰਾਹ ਠੀਕ ਨਹੀਂ। ਅਇਓ ਜਿਹੜੇ ਤੁਸੀ ਬੰਦੇ ਜੇ ਮਾਰੀ ਜਾਨੇ ਓ, ਇਹ ਰਾਹ ਠੀਕ ਨਹੀਂ : ਵੱਡੇ ਸਰਮਾਏਦਾਰ ਸੱਤਰ-ਪਝੱਤਰ ਜਿਹੜੇ