ਪੰਨਾ:Alochana Magazine July, August and September 1986.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

90 ਆਲੋਚਨਾ/ਜੁਲਾਈ-ਸਤੰਬਰ 1986 ਇਕ : ਝੰਡੇ ਦੀ ਬਹੀ ਦੇਖ ਲੋ ਜਾਕੇ, ਜੀਹਨੇ ਦੇਖਣੀ ਐ । ਸਰੀਕਾਂ ਤੇ ਰੋਅਬ ਹੈ । ਐ ਧੰਨ ਨੀ ਖੜੀ ਹੁੰਦੀ । ਚੋਰੀ ਦੇ ਪੁੱਤ ਗੱਭਰੂ ਹੋਏ ਐ ਕਦੇ । ਦੁਜਾ : ਆਵਦਾ ਘਰ ਗਾਲ ਕੇ ਨੱਕ ਰੱਖਿਆ ਤਾਂ ਕਾਹਦਾ ਰਖਿਆ । ਸੀਰੀ : ਐਮੇ ਫੋਕਾ ਈ ਜੱਟ ਦਾ ਰੰਗੜਉ ਹੁੰਦੈ, ਅੰਦਰੋਂ ਤਾਂ ਪੱਲ ਈ ਪਲ ਐ । ਅਖੇ-ਰਸਾਲਦਾਰ ਨੇ ਬਈ ਰਸਾਲਦਾਰ ਨੇ । ਆਹ ਧਰ ਲਿਆ ਬਢਾ ਵਾਹਣ ਨੂੰ ।" ਉਂਝ ਵੀ ਸੱਬ ਦੀ ਸਮਝ ਵਿਚ ਇਹ ਗੱਲ ਆ ਗਈ ਹੈ ਕਿ “ਦਰਮਿਆਨੇ ਕਿਸਾਨ ਦੀ ਜ਼ਮੀਨ ਇਕ ਵਾਰ ਗਹਿਣੇ ਟਿਕ ਜਾਵੇ ਤਾਂ ਮੁੜਕੇ ਸਾਰੀ ਉਮਰ ਨਹੀਂ ਛੱਟਦੀ ।" | ਹੁਣ ਸਵਾਲ ਮੱਲਣ ਦੀ ਮੁੱਕਤੀ ਦਾ ਹੈ ਜ਼ਮੀਨ ਦੇ ਛੁਟਕਾਰੇ ਦਾ ਹੈ । ਮੱਲਣ ਇਸਦੀ ਭਾਲ ਅੰਤਰਮੁਖੀ ਆਤਮ ਸਾਧਨ ਦੀ ਧੁੰਨੀ ਵਿਚੋਂ ਕਰਦਾ ਹੈ । ਪਹਿਲੀ ਵਾਰ ਉਹ ਅੰਦਰ ਵਲ ਓਦੋਂ ਮੁੜਿਆ ਜਦੋਂ ਮੁਕੰਦੀ ਦੀ ਹੱਟ ਤੇ ਝੰਡੇ ਨੂੰ ਦਿੱਤੀ ਗਹਿਣੇ ਜਮੀਨ ਦਾ ਅੰਗੂਠਾ ਲਾਉਣ ਜਾਂਦਾ ਹੈ । ਮੱਲਣ ਮੁਕੰਦੀ ਨੂੰ ਕਹਿੰਦਾ ਹੈ “ਸੇਠਾ, ਆਪਾਂ ਉਤੇ ਚੁਬਾਰੇ ਵਿਚ ਨਾ ਵਗ ਜੀਏ ? ਪਦਾ ਰੱਖ ਲੀਏ । ਔਲੇ ਥਲੇ ਤਾਂ ਬੱਤੀ ਸੌ ਔਦਾਂਜਾਂਦੇ । ਚੰਦ ਕੁਰ ਦੀ ਸਮਝੌਤੀ ਨੇ ਵਾਹਿਗੁਰੂ ਭਲੀ ਕਰ ........ ਭੀੜਾਂ ਸੰਘਾੜਾਂ ਤਾਂ ਰਾਜੇ ਰਾਣਿਆਂ ਉਤੇ ਵੀ ਪੈਂਦੀਆਂ ਆਈਆਂ ਨੇ ਮੱਲਣ ਨੂੰ ਹੋਰ ਅੰਤਰ ਵਲ ਮੋੜ ਦਿੱਤਾ । ਬਸ ਫੇਰ ਓਹੀ ਐ ਕਰਨ ਆਲਾ, ਓਹੀ ਸਮਾਰੂ ਬਾਰੇ ਕਾਜ ਦੀ ਧੁੰਨ ਅਲਪਣ ਲਗ ਪਿਆ। ਰੱਬ ਸਿੱਧੇ ਦਿਨ ਲਿਆਉ ਦੀ ਆਸ ਨਾਲ ਉਸਨੇ ਆਪਣੇ ਮੁੰਡੇ ਬਲਕਾਰ ਨੂੰ ਬੀ-ਐਸ, ਸੀ. ਤੱਕ ਪੜਾਇਆ । ਦੀ ਬਾਹਮਣ ਦਾ ਟੱਬਰ ਬੇਚੈਨ ਹੈ । ਦਿਨੋ ਦਿਨ ਖੁਰ ਰਿਹਾ ਹੈ । ਪ੍ਰਤੀਕਰਮ ਵਜੋਂ ਵਿਸਫੋਟ ਦੀ ਸਥਿਤੀ ਵਿਚ ਗੋਦੀ ਵਿਚਲਾ 'ਹਰੀ ਓਮ' ਬੋਲਦਾ ਹੈ । -"ਮੈਂ ਕਿਹੜਾ ਲੱਡੂ ਲੈ ਲੈ ਖਾਨਾਂ, ਸ਼ਰਾਬ ਮੈਂ ਨੀ ਪੀਦਾਂ, ਫੀਮ ਮੈਂ ਨੀ ਖਾਂਦਾ ਹੋਰ ਕੋਈ ਐਰ ਐ ਮੈਨੂੰ... ਜਿੰਨੀ ਕੁ ਵਿਦਿਆ ਅੰਦੀ ਐ, ਉਹਦੇ ਜ਼ੋਰ 'ਤੇ ਖੱਟੀ ਜੇ ਨਾਂ -"ਓਏ ਮੈਂ ਤੇਨੂੰ ਜੰਮਿਐ ਕਿ ਤੂੰ ਮੈਨੂੰ ਜੰਮਿਆਂ ! ਤੇ ਗੱਲਾਂ ਕੀ ਕਰਦੈ ? ਅੱਖੋ ਪੜ ਗਿਆ ਮੈਂ ਚੌਦਾਂ ਜਮਾਤਾਂ । ਓਏ ਤੇਰੀਆਂ ਤਾਂ ਸਾਰੀਆਂ ਖੁਹ ਵਿਚ ਪੈ ਗੀਆਂ ਮਾਰੀ ਜਾਂਦੈ-ਗੱਲਾਂ ਨਾ ਅਕਲ ਨਾਂ ਮੌਤ |' -“ਇਓਂ ਤਾਂ ਫੇਰ ਜੱਟ ਉਤਾਂ ਦੀ ਪੈ ਜਾਣਗੇ । ਜਮੀਨ ਤਾਂ ਨੀ ਹੁਣ ਛੱਡਦਾ ਮੈਂ।...ਇਹ ਤੀਰਥੀਏ ਨਾਲ ਤਾਂ ਸਿਰ-ਧੜ ਦੀ ਲੱਗ ਗੀ ਸਮਝ । -“ਨਾ ਤਾਂ ਇਹ ਜਜਮਾਨ ਛੱਡੇ ਜਾਂਦੇ ਐ ਤੇ ਨਾ ਈ ਇਹ ਜ਼ਮੀਨ ਗੋਦੀ ਦਾ ਇਹ ਹਰੀ ਓਮ ਵੀ ਉਸਨੂੰ ਮੱਲਣ ਵਾਂਗ ਅਲੱਗਰਾ (alienation) ਵਲ ਹੀ ਲੈ