ਪੰਨਾ:Alochana Magazine July, August and September 1986.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 87 ਕਰਦਾ ਹੈ । ਨਵੀਂ ਮਸ਼ੀਨਰੀ, ਇਟੀਆਂ, ਬੈਕਾਂ, ਸੰਮਤੀਆਂ, ਪੰਚਾਇਤਾਂ ਨੂੰ ਆਪਣੇ ਹਿੱਤਾਂ ਮੁਤਾਬਕ ਆਪਣੇ ਕਬਜ਼ੇ ਵਿਚ ਰਖਕੇ ਵਰਤਦਾ ਹੈ । ਪਹਿਲਾਂ ਸਬਕ ਤਾਂ ਉਹ ਉਦੋਂ ਸਿਖਦਾ ਹੈ ਜਦੋਂ ਉਸਨੂੰ ਇਹ ਪੱਕਾ ਪਤਾ ਲਗ ਜਾਂਦਾ ਹੈ ਕਿ ਅੰਗਰੇਜ਼ਾਂ ਤੋਂ ਬਾਅਦ ਕਾਂਗਰਸੀ ਹੀ ਰਾਜ ਕਰਨਗੇ । ਉਹ ਕਾਂਗਰਸੀ ਉਮੀਦਵਾਰ ਦੇ ਪੱਖ ਵਿਚ ਖੜਦਾ ਹੈ ਅਤੇ ਆਪਣੇ ਮੁੰਡੇ ਹਰਦਿਤ ਸਿੰਘ ਸਮੇਤ ਖੱਦਰ ਦੀਆਂ ਚਿੱਟੀਆਂ ਪੱਗਾਂ ਬੰਨਦੇ ਹਨ । ਕਾਂਗਰਸੀ ਉਮੀਦਵਾਰ ਬਜ਼ੁਰਗ ਪਰਜਾ ਮੰਡਲੀਆਂ ਸੀ ਪਰ ਜਦ – ਵਜ਼ਾਰਤ ਬਣੀ ਤਾਂ ਪੈਸੇ ਦੇ ਜ਼ੋਰ ਨਾਲ ਇਕ ਨਵਾਂ ਬਣਿਆ ਕਾਂਗਰਸੀ ਐਮ. ਐਲ. ਏ. ਹਰਦਿਲ ਸਿੰਘ ਵਜ਼ੀਰ ਬਣ ਗਿਆ । ਸਰਕਾਰੇ ਦਰਬਾਰੇ ਪੈਠ ਬਣਾਉਣ ਲਈ ਝੰਡਾ ਸਿੰਘ ਨੇ ਹਰਦਿਲ ਸਿੰਘ ਨੂੰ ਪਿੰਡ ਬੁਲਾਕੇ ਰੋਟੀ ਕੀਤੀ । ਬਸ ਫੇਰ ਝੰਡਾ ਸਿੰਘ ਹਰਦਲ ਸਿੰਘ ਦਾ ਖ਼ਾਸ ਬੰਦਾ ਤੇ ਗਿਆ । ਬਸ ਫਿਰ ਬੰਦੂਕਾਂ ਦੇ ਲੈਸੰਸ ਹੋਰ ਛੋਟੇ ਮੋਟੇ ਕੰਮ, ਮਾਲਣ ਜਿਹੇ ਬੁੜੇ ਟੁੱਟੇ ਕਿਸਾਨਾਂ ਦੀਆਂ ਗਰਜ਼ਾਂ ਪੂਰੀਆਂ ਕਰਨੀਆਂ ਤੇ ਜ਼ਮੀਨਾਂ ਗਹਿਣੇ ਲੈਣੀਆਂ ਸ਼ੁਰੂ ਕਰ ਦਿੱਤੀਆ । ਪਾਖਰ, ਪ੍ਰੀਤਮ, ਮਿਲਖੀ ਜਿਹਾ ਰਾਹੀਂ ਇਕ ਦੂਜੇ ਨੂੰ ਚਕਲ ਝਗੜੇ ਕਰਾਉਣੇ ਮੁਕਦਮੇ ਬਾਜ਼ੀ ਵਿਚ ਪਾਉਣਾ ਤੇ ਫੇਰ ਪੈਸੇ ਦੀ ਗਰਜ਼ ਪੂਰੀ ਕਰਕੇ ਜ਼ਮੀਨ ਹਥਿਆਉਣੀ । ਜਦੋਂ ਜ਼ਮੀਨ ਬਥੇ ਬਣਾ ਲਈ ਤਾਂ ਝੰਡਾ ਸਿੰਘ ਵਿਆਜੂ ਪੈਸੇ ਦੇਣ ਲਗ ਪਿਆ । ਕਹਿਣ ਨੂੰ ਤਾਂ ਭਾਵੇਂ ਝੰਡਾ ਸਿੰਘ ਪੰਚਾਇਤ ਜਾਂ ਸੋਸਾਇਟੀ ਆਦਿ ਦੀ ਚੋਣ ਵਿਚ ਕੋਈ ਹਿੱਸਾ ਨਹੀਂ ਲੈਂਦਾ ਸੀ ਪਰ ਅਮਲੀ ਰੂਪ ਵਿਚ ਪੰਚਾਇਤ ਜਾਂ ਸੋਸਾਇਟੀ ਦਾ ਕੋਈ ਮੈਂਬਰ ਉਸਦੀ ਮਰਜ਼ੀ ਬਗੈਰ ਨਹੀਂ ਚੁਣਿਆ ਜਾਂਦਾ ਸੀ। ਫੇਰ ਪੰਜਾ ਸਾਲਾਂ ਬਾਅਦ ਝੰਡੇ ਦੇ ਮੁੰਡੇ ਸ: ਹਰਦਿਤ ਸਿੰਘ ਦੀ ਸਰਦਾਰੀ ਦੀ ਪੀਰੀ ਅਧੀਨ ਪੰਚਾਇਤ ਬਣੀ ਸਰਪੰਚ ਮਿਲਖਾ ਫੌਜੀ, ਪ੍ਰੀਤਮ, ਪਾਖਰ, ਗੋਦੀ, ਮਲਣ, ਮੁਕੰਦ ਟੁੱਡਾ, ਮਹਿੰਗਾ ਚੁਮਿਆਰ ਪੰਚ ਅਤੇ ਹਰਨਾਮੀ ਪੈਣੀ, ਕੋਈ ਵੀ ਸਰਦਾਰ ਹਰਦਿਤ ਸਿੰਘ ਤੋਂ ਬਾਹਰ ਨਹੀਂ ਸੀ । ਹਰਦਿਤ ਸਿੰਘ ਨੇ ਆਪਣੇ ਕਾਰੋਬਾਰ ਨੂੰ ਹੋਰ ਵੀ ਵਧਾਇਆ ! ਟਰੈਕਟਰ ਲੈ ਲਿਆ । ਪੀਤਮ, ਮਲਣ, ਗੋਦੀ ਆਦਿ ਦੀ ਜ਼ਮੀਨ ਹੋਰ ਗਹਿਣੇ ਲੈ ਲਈ । ਪੰਜਾਬੀ ਸੂਬਾ ਬਣ ਗਿਆ ਤਾਂ ਪੰਜਾਬ ਵਿਚ ਅਕਾਲੀਆਂ ਦੀ ਸਰਕਾਰ ਬਣੀ ਤਾਂ ਹਰਦਿਲ ਸਿੰਘ ਅਕਾਲੀ ਬਣ ਗਿਆ । ਅਕਾਲੀ ਐਮ. ਐਲ. ਏ. ਦੇ ਤੌਰ ਤੇ ਜਿੱਤ ਗਿਆ । ਹਰਦਿਤ ਸਿੰਘ ਹੁਰਾਂ ਨੇ ਵੀ ਨਾਲ ਹੀ ਨੀਲੀ ਪੱਗ ਬੰਨ੍ਹ ਲਈ । ਸਿੱਖ ਤਾਂ ਉਹ ਅੱਗੇ ਵੀ ਸਨ ਹੁਣ ਪੱਕੇ ਸਿੱਖ ਹੋ ਗਏ ਸਨ । ਸਿਫ਼ਾਰਸ਼ਾਂ ਕਰਨੀਆਂ ਅਤੇ ਪੈਸੇ ਕਮਾਉਣੇ ਹੁਣ ਸ. ਹਰਦਿਲ ਸਿੰਘ ਦਾ ਕੰਮ ਸੀ ਤੇ ਹਰਦਿਤ ਸਿੰਘ ਉਸਦੇ ਇਸ ਕੰਮ ਵਿਚ ਸਹਾਇਕਾਂ ਵਿਚੋਂ ਇਕ ਸੀ ! ਗੱਦੀ ਦਾ ਪਿਉ ਜੱਟ-ਬਾਹਮਣ ਜਿਸ ਕੋਲ ਦਾਨ-ਪਾਤਰ ਬਾਰਾਂ ਘੁਮਾਂ ਜ਼ਮੀਨ ਸੀ, ਆਪ ਖੇਤੀ ਕਰਦਾ ਸੀ । ਪ ਤ ਗੋ ' ਨਿਤ ਭਾਹਮਣ । ਬਰਨਾਲੇ ਦੀ ਰਿਸ਼ੀਕੂਲ ਪਾਠਸ਼ਾਲਾ ਵਿਚ ਪੜਿਆ ਗੋਦੀ ਜਜਮਾਨੀ-ਤੀ ਦੇ ਚੱਕਰ ਵਿਚ ਐਸਾ ਪਿਆ ਕਿ ਉਹ ਮੰਗ ਖਾਣਾ ਬਾਹਮਣ ਬਣ ਗਿਆ । ਚਾਰ ਕੁੜੀਆਂ ਤੇ ਇਕ ਮੁੰਡੇ ਦੀ ਕਬੀਲਦਾਰੀ । ਜ਼ਮੀਨ